ਸੰਗਰੂਰ, 23 ਜਨਵਰੀ (ਸੂਰਜ ਭਾਨ ਗੋਇਲ)-ਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ਼ ਦੇ ਆਡੀਟੋਰੀਅਮ ਹਾਲ ਵਿਖੇ ਪੰਜਾਬ ਸਟੇਟ, ਅਜ਼ਾਦੀ ਘੁਲਾਟੀਆਂ ਦੀਆਂ ਜ਼ਿਲ•ਾ ਜੱਥੇਬੰਦੀ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ ਮਨਾਇਆ ਗਿਆ। ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸ੍ਰੀ ਰਾਹੁਲ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਤਸਵੀਰ ਅੱਗੇ ਸ਼ਮ•ਾਂ ਰੋਸ਼ਨ ਕਰਦਿਆਂ ਕੀਤੀ। ਸ੍ਰੀ ਰਾਹੁਲ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਅਤੇ ਜ਼ਿਲ•ਾ ਜੱਥੇਬੰਦੀ (ਅਜ਼ਾਦੀ ਘੁਲਾਟੀਏ) ਨੂੰ ਦੇਸ਼ ਦੀ ਅਜ਼ਾਦੀ ਲਈ ਲਾ-ਮਿਸਾਲ ਕੁਰਬਾਨੀ ਦੇਣ ਵਾਲੀ ਇਸ ਮਹਾਨ ਸ਼ਖਸੀਅਤ ਦੇ ਜਨਮ ਦਿਹਾੜੇ ’ਤੇ ਲੱਖ-ਲੱਖ ਵਧਾਈ ਦਿੱਤੀ।
ਉਨ•ਾਂ ਕਿਹਾ ਕਿ ਜਿਸ ਤਰ•ਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਦੇਸ਼ ਦੀ ਜੰਗੇ ਅਜ਼ਾਦੀ ਲਈ ਅੰਗਰੇਜ਼ੀ ਹਕੂਮਤ ਨਾਲ ਟੱਕਰ ਲੈ ਕੇ ਕੁਰਬਾਨੀ ਦਿੱਤੀ, ਇਸੇ ਤਰ•ਾਂ ਉਸ ਅਜ਼ਾਦੀ ਨੂੰ ਕਾਇਮ ਰੱਖਣ ਲਈ ਅੱਜ ਦੇ ਪਵਿੱਤਰ ਦਿਹਾੜੇ ’ਤੇ ਸਾਨੂੰ ਉਨ•ਾਂ ਦੇ ਪਾਏ ਪੂਰਨਿਆਂ ’ਤੇ ਚਲਦਿਆਂ ਨਸ਼ਿਆਂ, ਭਰੂਣ, ਹੱਤਿਆ, ਸਮਾਜਿਕ ਕੁਰੀਤੀਆਂ ਵਿਰੁਧ ਲਾਮਬੱਧ ਹੋਣਾ ਚਾਹੀਦਾ ਹੈ। ਉਨ•ਾਂ ਕਿਹਾ ਦੇਸ਼ ਦੀ ਅਜ਼ਾਦੀ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਵੱਡੀਆ-ਵੱਡੀਆਂ ਸ਼ਾਹਦਤਾਂ ਦੇਣ ਵਾਲਿਆਂ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ। ਇਸੇ ਤਰ•ਾਂ ਪੰਜਾਬ ਦੇ ਜ਼ਿਲ•ਾ ਸੰਗਰੂਰ ’ਚ ਅਜ਼ਾਦੀ ਘੁਲਾਟੀਆਂ ਦੀ ਬਹੁਤ ਅਹਿਮ ਭੂਮਿਕਾ ਹੈ। ਉਨ•ਾਂ ਬੜ•ੇ ਹੀ ਭਾਵੁਕ ਸ਼ਬਦਾਂ ਵਿੱਚ ਜ਼ਿਲ•ਾ ਸੰਗਰੂਰ ਅੰਦਰ ਦੇਸ਼ ਦੀ ਜੰਗੇ ਅਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸੂਰਬੀਰਾਂ ਦੀ ਇਸ ਪਵਿੱਤਰ ਧਰਤੀ ਨੂੰ ਪ੍ਰਣਾਮ ਕੀਤਾ। ਉਨ•ਾਂ ਅਜ਼ਾਦੀ ਘੁਲਾਟੀਆਂ ਦੀ ਜ਼ਿਲ•ਾ ਜੱਥੇਬੰਦੀ ਵੱਲੋਂ ਰੱਖੀਆਂ ਮੰਗਾਂ ਨੂੰ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਸ੍ਰ. ਹਰਿੰਦਰ ਸਿੰਘ ਖਾਲਸਾ, ਸ੍ਰੀ ਰਾਜ ਕੁਮਾਰ ਸ਼ਰਮਾ, ਬਲਵੰਤ ਸਿੰਘ ਜੱਗਾ, ਗੁਰਦੀਪ ਸਿੰਘ ਲਾਲੀ, ਵਿਸ਼ਾਲ ਗਰਗ, ਦਰਸ਼ਨ ਕਾਂਗੜਾ, ਅਮਰਜੀਤ ਸਿੰਘ ਟੀਟੂ ਅਤੇ ਹੋਰਨਾਂ ਨੇ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਰਾਜ ਕੁਮਾਰ ਅਰੋੜਾ ਸਮਾਜ ਸੇਵਕ, ਭਗਵੰਤ ਸਿੰਘ, ਗੁਰਦਿਆਲ ਸਿੰਘ, ਮਲਕੀਤ ਸਿੰਘ ਜਨਾਲ, ਜਗਦੀਪ ਸਿੰਘ ਗੁੱਜਰਾਂ, ਉਮੀਦ ਅਕੈਡਮੀ ਬੱਗੂਆਣਾ, ਪ੍ਰਿੰਸ ਅਕੈਡਮੀ ਦੀਆਂ ਵਿਦਿਆਰਥਣਾਂ ਅਤੇ ਬਾਬਾ ਬੰਦਾ ਬਹਾਦਰ ਫਾਊਡੇਂਸਨ ਦੇ ਮੈਂਬਰਾਂ ਅਤੇ ਬਰਨਾਲਾ ਅਤੇ ਜ਼ਿਲ•ਾ ਸੰਗਰੂਰ ਦੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਅਤੇ ਹੋਰ ਵੱਖ-ਵੱਖ ਜੱਥੇਬੰਦੀਆਂ ਨੇ ਸ਼ਮੂਲੀਅਤ ਕੀਤੀ।

Post a Comment