ਕੋਟਕਪੂਰਾ/14ਜਨਵਰੀ/ਜੇ.ਆਰ.ਅਸੋਕ/ ਸਥਾਨਕ ਡਾ ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਠਵੋਟ ਦਾ ਅਧਿਕਾਰੂ ਸਬੰਧੀ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ । ਜਿਸ ਵਿਚ ਵਿਦਿਆਰਥਣਾਂ ਦੇ ਭਾਸ਼ਣ , ਸਲੋਗਨ ਅਤੇ ਪੇਟਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਵਿਦਿਆਰਥਣਾਂ ਵੱਲੋਂ ਵੋਟ ਦੇ ਅਧਿਕਾਰ ਤੋਂ ਜਾਣੂ ਕਰਵਾਉਣ ਲਈ ਵੱਖ ਵੱਖ ਮੁੱਦਿਆਂ ਨੂੰ ਲੈਕੇ ਭਾਸ਼ਣ ਦਿੱਤੇ ਗਏ ਤਾਂ ਜੋ ਉਹ ਇਸ ਸਬੰਧੀ ਆਪਣੇ ਮਾਪਿਆਂ ਅਤੇ ਹੋਰ ਲੋਕਾਂ ਨੂੰ ਵੀ ਜਾਗਰੂਕ ਕਰ ਸਕਣ। ਵਿਦਿਆਰਥਣਾਂ ਵੱਲੋਂ ਸਲੋਗਨ ਅਤੇ ਪੇਟਿੰਗ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ ਗਿਆ। ਜਿੰਨਾਂ ਤੇ ਲਿਖਿਆ ਸੀ ਠਮੈ ਤਾਂ ਪਾਵਾਂਗੀ ਇਮਾਨਦਾਰੀ ਨਾਲ ਵੋਟ ,ਸਾਨੂੰ ਨਹੀ ਚਾਹੀਦੇ ਕਿਸੇ ਦੇ ਨੋਟ ੂ। ਇਸ ਮੌਕੇ ਤੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਲੈਕਚਰਾਰ ਸੰਦੀਪ ਕੁਮਾਰੀ ਨੇ ਕਿਹਾ ਵੋਟ ਬਣਾਉਣਾ ਤੇ ਪਾਉਣਾ ਸਾਡਾ ਕਾਨੂੰਨੀ ਅਧਿਕਾਰ ਹੈ । ਜੋ ਵੀ ਵਿਦਿਆਰਥੀ 18 ਸਾਲ ਦਾ ਹੋ ਜਾਂਦਾ ਹੈ ਸਾਨੂੰ ਆਪਣੀ ਵੋਟ ਜਰੂਰ ਬਣਾਉਣੀ ਚਾਹੀਦੀ ਹੈ ਤਾਂ ਜੋ ਅਸੀ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਇਕ ਚੰਗੀ ਸਰਕਾਰ ਦੇ ਹੱਥ ਮਜਬੂਤ ਕਰ ਸਕੀਏ ਜੋ ਸਾਡੇ ਦੇਸ਼ ਦਾ ਵਿਕਾਸ ਕਰ ਸਕੇ। ਇਸ ਮੌਕੇ ਤੇ ਇੰਚਾਰਜ ਪ੍ਰਿੰਸੀਪਲ ਸੁਨੀਤਾ ਆਹੂਜਾ , ਪਵਨਜੀਤ ਕੌਰ ਲੈਕਚਰਾਰ, ਪਰਮਜੀਤ ਕੌਰ ਲੈਕਚਰਾਰ, ਵੀਨਾਂ ਸੁੰਦਰੀ ਲੈਕਚਰਾਰ, ਰਣਜੀਤ ਕੌਰ ਲੈਕਚਰਾਰ, ਭੁਪਿੰਦਰ ਕੌਰ ਮੈਥ ਮਿਸਟ੍ਰਿਸ, ਰਜਿੰਦਰ ਕੌਰ ਬਾਜਵਾ, ਰਜਿੰਦਰ ਕੌਰ ਤੋਂ ਇਲਾਵਾ ਸਕੂਲ ਵਿਦਿਆਰਥੀ ਹਾਜਰ ਸਨ ।


Post a Comment