ਸਰਦੂਲਗੜ 28 ਜਨਵਰੀ (ਸੁਰਜੀਤ ਸਿੰਘ ਮੋਗਾ) ਸ਼ਹੀਦ ਭਗਤ ਸਿੰਘ ਨੌਜਵਾਨ ਸਭਾ (ਪੰਜਾਬ ਅਤੇ ਹਰਿਆਣਾ) ਦੇ ਏਰੀਆ ਕਮੇਟੀ ਸਰਦੂਲਗੜ੍ਹ ਵੱਲੋ ਆਪਣੀਆ ਸੂਬਾਈ ਅਤੇ ਸ਼ਹਿਰੀ ਮੰਗਾ ਨੂੰ ਲੈ ਕੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਅਤੇ ਐਸ.ਡੀ.ਐਮ. ਦਫਤਰ ਅੱਗੇ ਧਰਨਾ ਦਿੱਤਾ ਅਤੇ ਤਹਿਸੀਲਦਾਰ ਨੂੰ ਮੰਗ ਪੱਤਰ ਸੋਪਿਆ।ਪਿਛਲੇ ਤਕਰੀਬਨ ਚਾਰ ਸਾਲਾ ਤੋ ਸ਼ਹਿਰ ਵਿੱਚ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣਾ ਅਤੇ ਬੁੱਤ ਸਥਾਪਿਤ ਕਰਨਾ, ਸ਼ਹੀਦ ਭਗਤ ਸਿੰਘ ਦੇ ਨਾਮ ਤੇ ਚੇਤਨਾ ਲਾਇਬ੍ਰੇਰੀ ਸਥਾਪਿਤ ਕਰਨ ਦੀ ਮੰਗ ਸਭਾ ਦੁਆਰਾ ਉਠਾਈ ਗਈ, ਜਿਸਦੀ ਪੂਰਤੀ ਨਾ ਹੋਣ ਤੇ ਇਹ ਧਰਨਾ ਦਿੱਤਾ ਗਿਆ। ਇਸ ਤੋ ਇਲਾਵਾ ਸ਼ਹਿਰ ਵਿੱਚ ਮਰੇ ਹੋਏ ਪਸ਼ੂਆ ਲਈ ਹੱਡਾ-ਰੋੜੀ ਦਾ ਪ੍ਰਬੰਧ ਨਾ ਹੋਣਾ, ਬਲਕਿ ਰੋਜਾਨਾ ਇੱਕ ਪਸ਼ੂ ਦੀ ਮੌਤ ਦਾ ਅਨੁਪਾਤ ਪਾਇਆ ਜਾਦਾ ਹੈ। ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੇ ਆਰ.ੳ. ਦਾ ਉਚਿੱਤ ਪ੍ਰਬੰਧ ਨਾ ਹੋਣਾ ਅਤੇ ਵਾਰਡ ਨੰ: 5 ਵਿੱਚ ਆਰ.ੳ. ਹਟਾਏ ਜਾਣ ਤੇ ਮੁੜ ਲਗਾਏ ਜਾਣ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆ ਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਸ਼ਹਿਰੀ ਮੰਗਾ ਦੀ ਪੂਰਤੀ ਨਾ ਹੋਣਾ, ਇਸ ਲਈ ਨਗਰ ਪੰਚਾਇਤ ਜਿੰਮੇਵਾਰ ਹੈ। ਪ੍ਰਸ਼ਾਸਨ ਤੋ ਮੰਗ ਕੀਤੀ ਕਿ ਘੱਗਰ ਵਿੱਚ ਸੁੱਟ ਰਹੇ ਗੰਦੇ ਪਾਣੀ ਤੇ ਰੋਕ ਲਾਈ ਜਾਵੇ। ਇਸ ਮੌਕੇ ਸੂਬਾ ਸਕੱਤਰ ਮਨਦੀਪ ਸਿੰਘ ਰਤੀਆ ਨੇ ਨੌਜਵਾਨਾ ਨੂੰ ਦੇਸ ਦੇ ਸੁਧਾਰ ਲਈ ਅੱਗੇ ਆਉਣ ਲਈ ਕਿਹਾ ਅਤੇ ਜੇ.ਪੀ.ਐਮ.ੳ. ਦੀ 12 ਫਰਵਰੀ ਦੀ ਸੂਬਾਈ ਰੈਲੀ ਵਿੱਚ ਸਾਮਿਲ ਹੋਣ ਲਈ ਸੱਦਾ ਦਿੱਤਾ ਅਤੇ ਤਹਿਸੀਲਾਰ ਪੁਸ਼ਪਿੰਦਰ ਕੌਰ ਨੂੰ ਮੰਗ ਪੱਤਰ ਸੋਪਿਆ। ਇਸ ਮੌਕੇ ਬੰਸੀ ਲਾਲ, ਰਣਜੀਤ ਸਿੰਘ, ਬਲਵਿੰਦਰ ਸਿੰਘ, ਕਾਲਾ ਸਿੰਘ, ਸੀਪਾ, ਸੁੱਖੀ, ਹਰਗੋਬਿੰਦ ਸਿੰਘ,ਜੋਰਾਵਰ ਸਿੰਘ ਆਦਿ ਹਾਜਰ ਸਨ
Post a Comment