ਸੁਲਤਾਨਪੁਰ ਲੋਧੀ 20 ਜਨਵਰੀ/ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਨਿਰਮਲ ਕੁਟੀਆ ਸੀਚੇਵਾਲ ਤੋਂ ਸ਼ੁਰੂ ਹੋਕੇ ਪਿੰਡ ਚ¤ਕ ਚੇਲਾ,ਵਾੜਾ ਜਗੀਰ,ਨਿਹਾਲੂਵਾਲ, ਰੂਪੇਵਾਲ, ਮਹਿਮੂਵਾਲ ਅਤੇ ਮਾਲੂਪੁਰ ਤੋਂ ਹੁੰਦਾ ਹੋਇਆ ਮੁੜ ਨਿਰਮਲ ਕੁਟੀਆ ਆ ਕੇ ਸਮਾਪਤ ਹੋਇਆ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛ¤ਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਅਯੋਜਿਤ ਨਗਰ ਕੀਰਤਨ ‘ਚ ਇਲਾਕੇ ਭਰ ਦੀਆਂ ਸੰਗਤਾਂ ਨੇ ਹਿ¤ਸਾ ਲਿਆ।ਸਾਰੇ ਨਗਰ ਕੀਰਤਨ ਦੌਰਾਨ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਗੁਰਬਾਣੀ ਦਾ ਗੁਣ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਸਾਰੇ ਪਿੰਡਾਂ ‘ਚ ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ,ਪੰਜਾਂ ਪਿਆਰਿਆਂ ਤੇ ਸੰਤ ਸੀਚੇਵਾਲ ਦਾ ਸਨਮਾਨ ਕੀਤਾ।ਪਿੰਡਾਂ ਵਾਲਿਆ ਨੇ ਨਗਰ ਕੀਰਤਨ ‘ਚ ਚ¤ਲ ਰਹੀਆਂ ਸੰਗਤਾਂ ਦਾ ਨਿ¤ਘਾ ਸਵਾਗਤ ਕਰਦਿਆਂ ਉਨ•ਾਂ ਚਾਹ ਪਕੌੜਿਆਂ ਦਾ ਲੰਗਰ ਤੇ ਫਲ਼ਾਂ ਨਾਲ ਸੰਗਤਾਂ ਦੀ ਸੇਵਾ ਕੀਤੀ।ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਦੇ ਵਿਦਿਆਰਥੀਆਂ ਤੇ ਸਟਾਫ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ।ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿਥੇ ਗੁਰਬਾਣੀ ਰਾਹੀ ਸੰਗਤਾਂ ਨੂੰ ਮਨੁ¤ਖਤਾ ਦੀ ਭਲਾਈ ਦਾ ਸੁਨੇਹਾ ਦਿ¤ਤਾ ਉਥੇ ਉਨ•ਾਂ ਬਹਾਰ ਦੀ ਰੁ¤ਤ ਆਉਣ ‘ਤੇ ਸੰਗਤਾਂ ਨੂੰ ਵ¤ਧ ਤੋਂ ਵ¤ਧ ਰੁ¤ਖ ਲਾਉਣ ਦਾ ਵੀ ਸ¤ਦਾ ਦਿ¤ਤਾ। ਇਸ ਮੌਕੇ ਸੰਤ ਸੁਖਜੀਤ ਸਿੰਘ ,ਸੁਰਜੀਤ ਸਿੰਘ ਸ਼ੰਟੀ, ਸੋਹਣ ਸਿੰਘ ਸ਼ਾਹ ,ਜੋਗਾ ਸਿੰਘ ਚ¤ਕ ਚੇਲਾ, ਅਮਰੀਕ ਸੰਧੂ ਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।
ਸੰਤ ਬਲਬੀਰ ਸਿੰਘ ਜੀ ਵ¤ਲੋਂ ਪੰਜਾਂ ਪਿੰਡਾ ਵਿ¤ਚ ਕ¤ਢੇ ਗਏ ਨਗਰ ਕੀਰਤਨ ਦੇ ਮਨਮੋਹਕ ਦ੍ਰਿਸ਼

Post a Comment