ਲੁਧਿਆਣਾ-20,2013/ਸੱਤਪਾਲਸੋਨੀ/-ਪੰਜਾਬੀ ਫੇਰੀ ਤੇ ਆਏ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ(ਨਾਪਾ) ਦੇ ਪਰਧਾਨ ਸ: ਸਤਨਾਮ ਸਿੰਘ ਚਾਹਲ ਜਿਹਨਾਂ ਨੇ ਅਕਾਲੀ ਰਾਜਨੀਤੀ ਵਿਚ ਸੰਤ ਫਤਹਿ ਸਿੰਘ ਤੋਂ ਲੈ ਕੇ ਸ: ਪਰਕਾਸ਼ ਸਿੰਘ ਬਾਦਲ ਦੇ ਸਮੇਂ ਤਕ ਤੇ ਵੱਖ ਵੱਖ ਸਮੇਂ ਵਿਚ ਅਕਾਲੀ ਮੋਰਚਿਆਂ ਵਿਚ ਲੰਬਾ ਸਮਾਂ ਜੇਲਾਂ ਵਿਚ ਬੰਦ ਰਹਿ ਕੇ ਪੰਥਕ ਸੇਵਾ ਦੇ ਖੇਤਰ ਵਿਚ ਜੋ ਯੋਗਦਾਨ ਪਾਇਆ ਹੈ ਉਸਨੂੰ ਸਿਖ ਕੌਮ ਵਲੋਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਇਹ ਗਲ ਦਮਦਮੀ ਟਕਸਾਲ ਦੇ ਆਗੂ ਭਾਈ ਮੋਕਹਮ ਸਿੰਘ ਤੇ ਪੰਜਾਬ ਹੈਲਥ ਕਾਰਪੋਰੇਸ਼ਨ ਚੇਅਰਮੈਨ ਸ: ਗੁਰਦੀਪ ਸਿੰਘ ਨੇ ਸ: ਚਾਹਲ ਨਾਲ ਕੀਤੀ ਗਈ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕਹੇ।ਉਹਨਾਂ ਕਿਹਾ ਕਿ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ(ਨਾਪਾ) ਨੇ ਜਿਸ ਤਰਾਂ ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਵਲੋਂ ਦੋ ਇਤਿਹਾਸਿਕ ਬਿਲਾਂ ਉਪਰ ਦਸਖਤ ਕਰਵਾਉਣ ਲਈ ਆਪਣੀ ਭੂਮਿਕਾ ਨਿਭਾਈ ਹੈ ਉਸ ਨਾਲ ਪੰਜਾਬੀ ਭਾਈਚਾਰੇ ਨੇ ਇਕ ਇਤਿਹਾਸ ਸਿਰਜਿਆ ਹੈ।ਸ: ਗੁਰਦੀਪ ਸਿੰਘ ਤੇ ਭਾਈ ਮੋਹਕਮ ਸਿੰਘ ਨੇ ਸ: ਚਾਹਲ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਉਹਨਾਂ ਵਲੋਂ ਅਰੰਭੇ ਗਏ ਕਾਰਜਾਂ ਨੂੰ ਨੇਪਰੇ ਚਾੜਨ ਲਈ ਹਰ ਕਿਸਮ ਦਾ ਸਹਿਯੋਗ ਦੇਣਗੇ।ਇਸ ਮੌਕੇ ਤੇ ਇਹਨਾਂ ਆਗੂਆਂ ਨੇ ਸ: ਚਾਹਲ ਨੂੰ ਸਤਿਕਾਰ ਵਜੋਂ ਸਾਲ -2013 ਦੀਆਂ ਡਾਇਰੀਆਂ ਦਾ ਇਕ ਸੈਟ ਵੀ ਭੇਂਟ ਕੀਤਾ
ਸ:ਸਤਨਾਮ ਸਿੰਘ ਚਾਹਲ ਨੂੰ ਨਵੇਂ ਸਾਲ ਦੀਆਂ ਡਾਇਰੀਆਂ ਦਾ ਸੈਟ ਭੇਂਟ ਕਰਦੇ ਗੋਏ ਭਾਈ ਮੋਹਕਮ ਸਿੰਘ ਤੇ ਸ: ਗੁਰਦੀਪ ਸਿੰਘ।ਉਹਨਾਂ ਦੇ ਨਾਲ ਸ: ਸੂਰਤ ਸਿੰਘ ਖਾਲਸਾ ਵੀ ਖੜੇ ਹਨ


Post a Comment