ਮਾਨਸਾ 21ਜਨਵਰੀ ( )ਵਣ ਮੰਡਣ ਅਫਸਰ ਮਾਨਸਾ ਦੇ ਦਫਤਰ ਅੱਗੇ ਜੰਗਲਾਤ ਵਿਭਾਗ ਫੀਲਡ ਵਰਕਰਜ ਯੂਨੀਅਨ (ਸੀਟੂ ) ਦੀ ਅਗਵਾਈ ਹੇਠ ਰੋਸ ਪ੍ਰਦਰਸਨ ਕੀਤਾ ਗਿਆ। ਵਰਕਰਾਂ ਨੇ ਨਾਅਰੇਬਾਜੀ ਕਰਦਿਆ ਮੰਗ ਕੀਤੀ ਕਿ ਰਹਿੰਦੀਆ ਤਨਖਾਹਾਂ ਦਿੱਤੀਆ ਜਾਣ,ਸੀਨੀਆਰਟੀ ਸੁੂਚੀ ਅਪਡੇਟ ਕੀਤੀ ਜਾਵੇ, ਬੀਟਾ ਵਿੱਚ ਮਜਦੂਰਾ ਨੂੰ ਕੰਮ ਦਿੱਤਾ ਜਾਵੇ ਤੇ ਰਹਿੰਦਾ ਏਰੀਅਰ ਦਿੱਤਾ ਜਾਵੇ। ਇਸ ਮੌਕੇ ਤੇ ਸੰਬੋਧਨ ਕਰਦਿਆ ਸੀਆਈਟੀਯੂ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉ¤ਡਤ , ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਸੀਟੂ ਦੇ ਚੇਅਰਮੈਨ ਕਾਲਾਖਾ ਭੰਮੇ , ਜ਼ਿਲ੍ਹਾ ਪ੍ਰਧਾਨ ਘੋਕਾਦਾਸ ਰੱਲਾ ਤੇ ਜ਼ਿਲ੍ਹਾ ਸਕੱਤਰ ਸੁਖਪਾਲ ਸਿੰਘ ਬੋੜਾਵਾਲ ਨੇ ਕਿਹਾ ਕਿ ਇਕ ਪਾਸੇ ਤਾ ਸਰਕਾਰ ਐਲਾਨ ਕਰਦੀ ਨਹੀ ਥੱਕਦੀ ਕਿ ਕਰੋੜਾ ਦਰਖਤਾ ਲਵਾ ਰਹੀ ਹੈ ਤੇ ਦੂਜੇ ਪਾਸੇ ਜੰਗਲਾਤ ਵਿਭਾਗ ਸੀਨੀਅਰ ਜੰਗਲਾਤ ਕਾਮਿਆਂ ਨੂੰ ਕੰਮ ਤੋ ਬਾਝਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਕਿਸੇ ਵੀ ਸੂਰਤ ਮਹਿਕਮੇ ਦੇ ਮਲਸੂਬੇ ਸਿਰੇ ਨਹੀ ਚੜਨ ਦੇਵੇਗੀ ਤੇ ਕਾਮਿਆਂ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਪੂਰਾ ਤਾਣ ਲਾਵੇਗੀ। ਇਸ ਮੌਕੇ ਤੇ ਤਹਿਸੀਲਦਾਰ ਮਾਨਸਾ ਨੇ ਆਗੂਆਂ ਤੇ ਅਫਸਰਾਂ ਵਿੱਚ ਮੀਟਿੰਗ ਕਰਵਾਈ ਤੇ ਵਣ ਮੰਡਲ ਅਫਸਰ ਨੇ ਯੂਨੀਅਨ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਰਾਜਾ ਸਿੰਘ ਦੂਲੋਵਾਲ,ਜੰਟਾ ਖਾ ਕੋਟ, ਜਿੰਦਰ ਸਿੰਘ ਜੋਗਾ, ਨਾਰੇਗਾ ਆਗੂ ਬੂਟਾ ਸਿੰਘ, ਗਿਆਨ ਸਿੰਘ, ਹਾਕਮ ਸਿੰਘ, ਵੀਰਬਲ ਬੋਹਾ, ਜਗਤਾਰ ਸਿੰਘ, ਸੁਖਦੇਵ ਸਿੰਘ, ਸੋਨੀ ਖਾ , ਮੱਖਣ ਸਿੰਘ ਆਦਿ ਹਾਜਰ ਸਨ।

Post a Comment