ਕੋਟਕਪੂਰਾ/13 ਜਨਵਰੀ/ਜੇ.ਆਰ.ਅਸੋਕ/ਲੜਕੀਆਂ ਨੂੰ ਲੜਕਿਆਂ ਦੇ ਮੁਕਾਬਲੇ ਬਰਾਬਰਤਾ ਦੇਣ ਦੇ ਉਦੇਸ਼ ਨਾਲ ਗੁਰੂਕੁਲ ਵਿਦਿਅੱਕ ਸੰਸਥਾ ਬਠਿੰਡਾ ਰੋਡ, ਕੋਟਕਪੂਰਾ ਵੱਲੋਂ ਦੇਸ਼ ਦੇ ਦੂਜੇ ਰਾਜਾਂ ਵਿਚ ਵੀ ਲੜਕੀਆਂ ਦੇ ਕਾਲਜ਼ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ ਜਿਸ ਦੌਰਾਨ ਸ਼੍ਰੀ ਕੀਰਤਪੁਰ ਸਾਹਿਬ, ਭੇਵਾ, ਹਰਿਆਣਾ, ਸ਼੍ਰੀ ਗੰਗਾਨਗਰ ਆਦਿ ਸਥਾਨਾਂ ਤੇ ਲੜਕੀਆਂ ਦੇ ਕਾਲਜ ਖੋਲ੍ਹੇ ਜਾ ਰਹੇ ਹਨ । ਇਹ ਜਾਣਕਾਰੀ ਸੰਸਥਾ ਦੇ ਚੇਅਰਮੈਨ ਜਸਵਿੰਦਰ ਸਿੰਘ ਢਿਲੋ, ਸਰਪ੍ਰਸਤ ਗੁਰਾਂਦਿੱਤਾ ਸਿੰਘ ਧਾਲੀਵਾਲ, ਕੁਲਦੀਪ ਸਿੰਘ ਧਾਲੀਵਾਲ, ਬਲਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਢਿਲੋ ਸਾਰੇ ਮੇਨੈਜਿੰਗ ਡਾਇਰੈਕਟਰ ਆਦਿ ਹੋਰਾਂ ਨੇ ਸਾਂਝੇ ਤੌਰ ਤੇ ਦਿੰਦਿਆਂ ਅੱਗੇ ਕਿਹਾ ਕਿ ਸੰਸਥਾ ਵੱਲੋਂ ਅਜਿਹਾ ਉਪਰਾਲਾ ਲੜਕੀਆਂ ਨੂੰ ਹਰ ਖੇਤਰ ਵਿਚ ਮੋਹਰੀ ਬਨਾਉਣਾ ਅਤੇ ਆਪਣੇ ਮਾਪਿਆਂ ਤੇ ਉਨ੍ਹਾਂ ਨੂੰ ਬੋਝ ਨਾ ਸਮਝਣਾ ਸਮੇਤ ਕਈ ਟੀਚਿਆਂ ਕਰਕੇ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਸ਼੍ਰੀ ਗੰਗਾਨਗਰ ਸਾਹਿਬ ਵਿਖੇ ਇਕ ਪ੍ਰਾਈਵੇਟ ਯੂਨੀਵਰਸਿਟੀ ਬਣਾਈ ਜਾ ਰਹੀ ਹੈ ਜੋ ਸੰਨ 2015 ਤੱਕ ਬਣ ਕੇ ਤਿਆਰ ਹੋ ਜਾਵੇਗੀ । ਜਸਵਿੰਦਰ ਸਿੰਘ ਢਿਲੋ ਨੇ ਜਾਣਕਾਰੀ ਦਿੰਦਿਆ ਕਿ ਇਹ ਯੂਨੀਵਰਸਿਟੀ ਕਰੀਬ 50 ਕਿੱਲ੍ਹਿਆਂ ਵਿਚ ਬਣਾਈ ਜਾ ਰਹੀ ਹੈ । ਦੱਸਣਯੋਗ ਹੈ ਕਿ ਸੰਸਥਾ ਵੱਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਉਨ੍ਹਾਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਜਿੰਨਾਂ ਦੀ ਸ਼ਾਦੀ ਹੋ ਚੁੱਕੀ ਹੈ ਅਤੇ ਉਹ ਨੰਨੀਆਂ ਬੇਟੀਆਂ ਦੀਆਂ ਮਾਵਾਂ ਵੀ ਹਨ ਅਤੇ ਇਸ ਸੰਸਥਾ ਵਿਚ ਹੋਰ ਕੋਰਸ ਵੀ ਕਰ ਰਹੀਆਂ ਹਨ ਤੇ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ ।

Post a Comment