ਧਰਮ ਪ੍ਰਚਾਰ ਲਹਿਰ ਤਹਿਤ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ’ਚ ਧਾਰਮਿਕ ਸਮਾਗਮ ਸੰਪੰਨ

Sunday, January 13, 20130 comments


-87ਵੇਂ ਗੇੜ ਦੌਰਾਨ 230 ਪ੍ਰਣੀਆਂ  ਨੇ ਅੰਮ੍ਰਿਤਪਾਨ ਕੀਤਾ, 950 ਨੇ ਕੇਸ ਰੱਖੇ-
ਨਾਭਾ, 13 ਜਨਵਰੀ (ਜਸਬੀਰ ਸਿੰਘ ਸੇਠੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਖਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਵਿਚ ਪਿਛਲੇ ਸਾਡੇ ਛੇ ਸਾਲਾਂ ਤੋਂ ਚੱਲ ਰਹੀ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਦਾ 87ਵੇ ਗੇੜ ਦਾ ਮੁੱਖ ਸਮਾਗਮ ਮੈਂਬਰ ਸ਼੍ਰੋਮਣੀ ਕਮੇਟੀ ਸ੍ਰ. ਸਤਵਿੰਦਰ ਸਿੰਘ ਟੌਹੜਾ ਦੇ ਮੁੱਖ ਪ੍ਰਬੰਧਾਂ ਹੇਠ ਗੁਰੁਦਆਰਾ ਬੋਹੜ ਸਾਹਿਬ ਪਿੰਡ ਚਾਸਵਾਲ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਸੰਪੰਨ ਹੋਇਆ। ਇਸ ਦੌਰਾਨ ਹਲਕਾ ਭਾਦਸੋਂ ਦੇ ਪਿੰਡ ਕਕਰਾਲਾ, ਬਿਰਧਨੋਂ, ਸਿੰਬੜੋ, ਕਨਸੂਹਾ ਅਤੇ ਚਾਸਵਾਲ ’ਚ ਘਰ-ਘਰ ਜਾ ਕਿ ਨੌਜਵਾਨਾਂ ਤੱਕ ਪਹੁੰਚ ਕੀਤੀ ਗਈ ਅਤੇ ਸਿੱਖੀ ਦਾ ਵਿਰਸਾ ਸੰਭਾਲਣ, ਨਸ਼ੇ ਛਡਣ, ਕੇਸ ਰੱਖਣ ਅਤੇ ਅੰਮ੍ਰਿਤਪਾਨ ਕਰਨ ਲਈ ਬਰੂਹਾ ਤੇ ਖੜੇ ਹੋ ਕਿ ਝੋਲੀ ਅੱਡ ਕੇ ਪੰਥ ਦਾ ਸੰਦੇਸ਼ ਉਨ•ਾ ਨੂੰ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਇਹਨਾਂ ਸਮਾਗਮਾਂ ਦੌਰਾਨ 230 ਪ੍ਰਾਣੀਆ ਨੇ ਅੰਮ੍ਰਿਤਪਾਨ ਕੀਤਾ, 950 ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਲਿਆ, 155 ਸਿੰਘਾਂ ਅਤੇ ਬੀਬੀਆਂ ਨੂੰ ਮੁੱਖ ਸੇਵਾਦਾਰ ਦੀ ਸੇਵਾ ਸੋਂਪੀ ਗਈ ਜੋ ਪਿੰਡ ਪੱਧਰ ਤੇ ਸਿੱਖੀ ਪ੍ਰਚਾਰ ਲਗਾਤਾਰ ਜਾਰੀ ਰੱਖਣਗੇ। ਜਥੇਦਾਰ ਬਲਦੇਵ ਸਿੰਘ ਨੇ ਦਸਿਆ ਕਿ ਧਰਮ ਪ੍ਰਚਾਰ ਦੇ ਸਮਾਗਮਾਂ ਦੌਰਾਨ ਪਹਿਲਾ ਸਵੇਰੇ 8 ਵਜੇਂ ਤੋਂ ਪਿੰਡ ਦੇ ਮੁੱਖ ਮਾਰਗ ਤੋਂ ਨਗਰ ਕੀਰਤਨ ਆਰੰਭ ਕੀਤਾ ਜਾਂਦਾ ਹੈ ਅਤੇ ਪਿੰਡ ਦੀਆਂ ਸਾਰੀਆਂ ਗਲੀਆ. ਬਜ਼ਾਰਾ ਵਿਚ ਸ਼ਬਦ ਕੀਰਤਨ ਕਰਦਿਆਂ ਪਤਿਤ ਹੋਏ ਨੋਜਵਾਨਾਂ ਨੂੰ ਪ੍ਰੇਮ ਦੀ ਗਲਵੱਕੜੀ ‘ਚ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਪਾਕ ਅਤੇ ਪਵਿੱਤਰ ਸੰਦੇਸ਼ ਨੌਜਵਾਨਾਂ ਨੂੰ ਦਿੱਤਾ ਤਾਂ ਜਿੰਨ•ਾਂ ਨੌਜਵਾਨਾਂ ਨੇ ਇਸ ਸੰਦੇਸ਼ ਨੂੰ ਕਬੂਲਦਿਆਂ ਕੇਸ ਰੱਖਣ ਦਾ ਪ੍ਰਣ ਕਰਦੇ ਹਨ ਉਨ•ਾਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਸਮਾਗਮ ਦੌਰਾਨ ਮੈਂਬਰ ਸ਼੍ਰੋਮਣੀ ਕਮੇਟੀ ਸ੍ਰ. ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਜਥੇਦਾਰ ਬਲਦੇਵ ਸਿੰਘ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਨੂੰ ਨਾਲ ਲੈ ਕੇ ਨਿਸ਼ਕਾਮ ਤੌਰ ਤੇ ਕੌਮ ਦੀ ਜੋ ਸੇਵਾ ਕਰ ਰਹੇ ਹਨ ਇਸ ਦੀ ਕੋਈ ਹੋਰ ਮਿਸਾਲ ਨਹੀਂ ਅਤੇ ਹਲਕੇ ‘ਚ ਪਚਾਰ ਦੀ ਇਸ ਲਹਿਰ ਨੂੰ ਅੱਗੇ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਭਾਈ ਅਵਤਾਰ ਸਿੰਘ, ਭਾਈ ਧਰਮਬੀਰ ਸਿੰਘ ਹਜ਼ੂਰੀ ਰਾਗੀ ਭਾਈ ਸਰਬਜੀਤ ਸਿੰਘ ਸੋਹੀਆਂ, ਭਾਈ ਕਿਰਪਾਲ ਸਿੰਘ ਬਾਦੀਆਂ, ਮੁਖਤਿਆਰ ਸਿੰਘ ਖਾਲਸਾ, ਦਰਸ਼ਨ ਸਿੰਘ ਖਾਲਸਾ, ਗੁਰਮੇਲ ਸਿੰਘ ਖੱਟੜਾ, ਕਰਨੈਲ ਸਿੰਘ ਮਟੋਰੜਾ, ਕੇਵਲ ਸਿੰਘ ਬਿਰਧਨੋ, ਭਜਨ ਸਿੰਘ ਸਰਪੰਚ ਕੱਲਰਮਾਜਰੀ, ਬਿੱਕਰਮ ਸਿੰਘ ਨੰਬਰਦਾਰ, ਗੁਰਦੀਪ ਸਿੰਘ ਦੇਵੇ, ਭਾਈ ਗੁਰਵਿੰਦਰ ਸਿੰਘ, ਭਾਈ ਨੇਤਰ ਸਿੰਘ ਬਿਰਧਨੋਂ, ਦਵਿੰਦਰ ਸਿੰਘ ਕਾਕਾ, ਦਵਿੰਦਰ ਸਿੰਘ ਗਾਲੇ, ਗੁਰਸੇਵਕ ਸਿੰਘ ਚਾਸਵਾਲ ਸਮੇਤ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ’ਚ ਹਾਜ਼ਰ ਸਨ। ਸਮਾਗਮ ਉਪਰੰਤ ਗੁਰੂ ਦਾ ¦ਗਰ ਅਤੁੱਟ ਵਰਤਿਆ।


87 ਵੇਂ ਧਾਰਮਿਕ ਸਮਾਗਮ ਤਹਿਤ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ’ਚ ਧਰਮ ਪ੍ਰਚਾਰ ਲਹਿਰ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਦਾ ਸਨਮਾਨ ਕਰਦੇ ਹੋਏ ਸ੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਨਾਲ ਹਨ ਭਾਈ ਮੁਖਤਿਆਰ ਸਿੰਘ ਤੇ ਹੋ


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger