ਕੋਟਕਪੂਰਾ/4ਜਨਵਰੀ/ਜੇ.ਆਰ.ਅਸੋਕ/ ਪਿੰਡ ਨੱਥੇ ਵਾਲਾ ਨਵਾਂ ਦੇ ਸਾਬਕਾ ਸਰਪੰਚ ਜਗਦੇਵ ਸਿੰਘ ਗਿੱਲ ਦੇ ਸਤਿਕਾਰਯੋਗ ਪਿਤਾ ਪਾਲ ਸਿੰਘ ਗਿੱਲ ( 85 ਸਾਲ ) ਸਾਬਕਾ ਸਰਪੰਚ ਦੀ ਅਚਾਨਕ ਮੌਤ ਤੇ ਸ਼੍ਰੋਮਣੀ ਕਮੇਟੀ ਮੈਂਬਰ ਸ਼ੇਰ ਸਿੰਘ ਮੰਡ ਵਾਲਾ, ਅਕਾਲੀ ਆਗੂ ਕੁਲਤਾਰ ਸਿੰਘ ਬਰਾੜ, ਜ਼ਿਲ•ਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਕੋਟ-ਸੁਖੀਆ, ਯੂਥ ਆਗੂ ਸੁਰਜੀਤ ਸਿੰਘ ਜ਼ੈਲਦਾਰ ਦੇਵੀਵਾਲਾ, ਕੁਲਦੀਪ ਸਿੰਘ ਢਿਲੋਂ ਕੋਟ-ਸੁਖੀਆ, ਜਸਵਿੰਦਰ ਸਿੰਘ ਚਮੇਲੀ,ਅੰਗਰੇਜ਼ ਸਿੰਘ ਬਰਾੜ ਬੀੜ ਚਹਿਲ, ਬਲਜੀਤ ਸਿੰਘ ਸਰਪੰਚ ਸਿਰਸੜੀ, ਬਲਤੇਜ ਸਿੰਘ ਸਿੱਖਾਂ ਵਾਲਾ, ਮਲਕੀਤ ਕੌਰ ਸਰਪੰਚ ਬੀੜ ਸਿੱਖਾਂ ਵਾਲਾ, ਬੇਅੰਤ ਸਿੰਘ ਨੱਥੇ ਵਾਲਾ, ਡਿਪਟੀ ਸਿੰਘ ਬਰਾੜ, ਮੁਖਤਿਆਰ ਸਿੰਘ ਨੇ ਦੁਖ਼ ਦਾ ਪ੍ਰਗਟਾਵਾ ਕੀਤਾ ਹੈ। ਅੱਜ ਪੀ ਪੀ ਪੀ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਜ਼ਿ•ਲਾਂ ਫ਼ਰੀਦਕੋਟ ਦੀ ਫ਼ੇਰੀ ਦੌਰਾਨ ਪਿੰਡ ਨੱਥੇਵਾਲਾ ਵਿਖੇ ਪਰਿਵਾਰ ਨਾਲ ਦੁੱਖ ਸਾਝਾਂ ਕਰਨ ਪੁੱਜੇ। ਇਸ ਮੌਕੇ ਉਨਾਂ ਨਾਲ ਪਾਰਟੀ ਦੇ ਜ਼ਿ•ਲਾ ਪ੍ਰਧਾਨ ਪ੍ਰਦੀਪ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਸੰਗਤਪੁਰਾ, ਬੀਬੀ ਅਮਰਜੀਤ ਕੌਰ ਪੰਜਗਰਾਈ, ਜਸਵਿੰਦਰ ਸਿੰਘ ਰਾਮਸਰ, ਜਸਵਿੰਦਰ ਸਿੰਘ ਮੱਤਾ, ਗੁਰਸੇਵਕ ਸਿੰਘ ਧਾਲੀਵਾਲ , ਕੁਲਜੀਤ ਸਿੰਘ ਪੱਪਾ ਸੇਖੋਂ, ਕਰਨੈਲ ਸਿੰਘ ਬਰਾੜ,ਸ਼ੰਟੀ, ਅਰਵਿੰਦਰ ਸਿੰਘ ਬਰਾੜ ਸਮੇਤ ਵੋਰ ਵੀ ਪਾਰਟੀ ਵਰਕਰ ਹਾਜ਼ਰ ਸਨ। ਪਾਲ ਸਿੰਘ ਗਿੱਲ ਪੀ ਪੀ ਪੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਰਾਮਸਰ ਦੇ ਸਹੁਰਾ ਜੀ ਸਨ।
-

Post a Comment