ਲੁਧਿਆਣਾ (ਸਤਪਾਲ ਸੋਨੀ ) ਪਿੰਡ ਰਜੂਲ ਥਾਨਾ ਕੂਮਕਲਾਂ ਵਾਸੀ ਮਹਿਲਾ ਨੇ ਆਪਣੇ ਗੁਆਂਢੀ ਹਰਵਿੰਦਰ ਸਿੰਘ ਦੇ ਖਿਲਾਫ ਥਾਨਾ ਕੂਮਕਲਾਂ ਵਿੱਖੇ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਹੈ ਕਿ ਉਹ ਆਪਣਾ ਬਿਜਲੀ ਦਾ ਬਿਲ ਭਰਕੇ ਬਸ ਰਾਹੀਂ ਆਪਣੇ ਪਿੰਡ ਵਾਪਿਸ ਆ ਰਹੀ ਸੀ ਤਾਂ ਗੁਆਂਢੀ ਹਰਵਿੰਦਰ ਸਿੰਘ ਰਸਤੇ ਵਿੱਚ ਮਿਲ ਗਿਆ ਉਸ ਦਾ ਘਰ ਬਸ ਅੱਡੇ ਤੋਂ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੇ ਹੈ । ਆਰੋਪੀ ਹਰਵਿੰਦਰ ਸਿੰਘ ਨੇ ਕਿਹਾ ਕਿ ਉਹ ਉਸ ਨੂੰ ਆਪਣੀ ਬਾਈਕ ਤੇ ਪਿੰਡ ਛੱਡ ਦੇਵੇਗਾ ।ਮਹਿਲਾ ਦਾ ਆਰੋਪ ਹੈ ਕਿ ਹਰਵਿੰਦਰ ਸਿੰਘ ਉਸ ਨੂੰ ਘਰ ਛਡਣ ਦੀ ਬਜਾਇ ਖੇਤਾਂ ਵਿੱਚ ਮੋਟਰ ਤੇ ਲੈ ਗਿਆ ਅਤੇ ਅਸ਼ਲੀਲ ਹਰਕਤਾਂ ਕਰਨ ਲਗਿਆ ਮਹਿਲਾ ਦੇ ਰੌਲਾ ਪਾਣ ਤੇ ਆਰੋਪੀ ਮੌਕੇ ਤੋਂ ਫਰਾਰ ਹੋ ਗਿਆ।ਮਹਿਲਾ ਦੀ ਸ਼ਿਕਾਇਤ ਤੇ ਥਾਨਾ ਕੂਮਕਲਾਂ ਦੀ ਪੁਲਿਸ ਨੇ ਆਰੋਪੀ ਹਰਵਿੰਦਰ ਸਿੰਘ ਦੇ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਇਸ ਮਾਮਲੇ ਵਿੱਚ ਹਾਲੇ ਆਰੋਪੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ ।
Post a Comment