ਸੰਦੌੜ ਦਾ ਪਲੇਠਾ ਸਨਮਾਨ ਸਮਾਰੋਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਹਿ-ਮਾਲੇਰਕੋਟਲਾ ਜਿਲ੍ਹਾ ਸੰਗਰੂਰ ਵਿਖੇ ਕਰਵਾਇਆ

Saturday, January 19, 20130 comments

ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਨਮਾਨ ਸਮਾਰੋਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਹਿ-ਮਾਲੇਰਕੋਟਲਾ ਜਿਲ੍ਹਾ ਸੰਗਰੂਰ ਵਿਖੇ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਮੀਤ ਪ੍ਰਧਾਨ ਰਣਜੀਤ ਝੁਨੇਰ, ਖਜ਼ਾਨਚੀ ਬਲਵੰਤ ਫਰਵਾਲੀ ਅਤੇ ਜਨਰਲ ਸਕੱਤਰ ਜਸਵੀਰ ਕੰਗਣਵਾਲ ਅਤੇ ਮੀਤ ਪ੍ਰਧਾਨ ਹਰਪ੍ਰੀਤ ਮੀਤ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਡਾ. ਐਸ ਤਰਸੇਮ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਸ੍ਰੀ ਹਾਕਮ ਬਖਤੜੀਵਾਲਾ ਨੇ ਸ਼ਮਾ ਰੋਸ਼ਨ ਕਰਕੇ ਸਭਾ ਦੇ ਸਮਾਗਮ ਦੀ ਸ਼ੁਰੂਆਤ ਕੀਤੀ । ਇਸ ਸਮਾਗਮ ਵਿੱਚ ਸਾਹਿਤਕ ਵਿਚਾਰਾਂ ਹੋਈਆਂ ਅਤੇ ਇਸ ਸਮਾਗਮ ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦੀ ਬੱਚੀ ਗੁਰਲੀਨ ਬੋਪਾਰਾਏ ਦੀ ਕਿਤਾਬ ‘ਪਰਵਾਜ਼’ ਵੀ ਰਲੀਜ਼ ਕੀਤੀ ਗਈ। ਡਾ. ਐਸ ਤਰਸੇਮ ਅਤੇ ਹਾਕਮ ਬਖਤੜੀਵਾਲਾ ਜੀ  ਨੇ ਆਪਣੇ ਵਿਚਾਰਾਂ ਨਾਲ ਸਾਰੇ ਸਾਹਿਤਕ ਪ੍ਰੇਮੀਆਂ ਨੂੰ ਮੰਤਰ ਮੁਗਧ ਕਰੀ ਰੱਖਿਆ। ਇਸ ਸਮਾਗਮ ਵਿੱਚ ਸ੍ਰੀ ਜਸਵੀਰ ਰਾਣਾ ਅਤੇ ਪ੍ਰਿੰਸੀਪਲ ਗੁਰਦੇਵ ਸਿੰਘ ਚੁੰਬਰ ਨੇ ਵੀ ਆਪਣੇ ਵਿਚਾਰਾਂ ਨਾਲ ਸਾਹਿਤ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ।ਇਸ ਸਭਾ ਨੇ ਡਾ. ਸ੍ਰੀ ਐਸ ਤਰਸੇਮ, ਜਸਵੀਰ ਰਾਣਾ , ਹਾਕਮ ਬਖਤੜੀਵਾਲ, ਗੁਰਦੇਵ ਸਿੰਘ ਚੁੰਬਰ ਅਤੇ ਪਿੰਡ ਦੇ ਸਰਪੰਚ ਸ੍ਰੀ ਮਤੀ ਪ੍ਰੀਤਮ ਕੌਰ ਦਾ ਸਨਮਾਨ ਕੀਤਾ ਜਿਸ ਵਿੱਚ ਇੱਕ ਸ਼ਾਲ ਅਤੇ ਇੱਕ ਸਨਮਾਨ ਪੱਤਰ ਦਿੱਤਾ ਗਿਆ।ਸਟੇਜ ਸੰਚਾਲਨ ਦੀ ਜੁੰਮੇਵਾਰੀ ਸ੍ਰੀ ਗੋਬਿੰਦ ਸੰਦੌੜਵੀਂ ਨੇ ਨਿਭਾਈ ਇਸ ਸਭਾ ਨੂੰ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮਾਸਟਰ ਮੂਲ ਚੰਦ ਸ਼ਰਮਾ ਅਤੇ ਡਾ. ਲ਼ਾਲ ਸਿੰਘ ਅਲਾਲ ਨੇ ਵੀ ਸੰਬੌਧਨ ਕੀਤਾ।ਇਸ ਸਭਾ ਦੇ ਅੰਤ ਸਭਾ ਦੇ ਪ੍ਰਧਾਨ ਨਾਇਬ ਸਿਂੰਘ ਬੁੱਕਣਵਾਲ ਨੇ ਸਾਰੇ ਸਾਹਿਤ ਪ੍ਰੇਮੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਸਭਾ ਨੂੰ ਬਣਾਉਣ ਦਾ ਇੱਕੋ ਮਕਸਦ ਹੈ ਕਿ ਨਵੇਂ ਉਭਰ ਰਹੇ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਸਥਾਪਤ ਸਾਹਿਤਕਾਰਾਂ ਦਾ ਸਨਮਾਨ ਕਰਨਾ । ਇਹ ਸਭਾ ਜਿੱਥੇ ਸਾਹਿਤ ਖੇਤਰ ਵਿੱਚ ਯੋਗਦਾਨ ਪਾਉਂਦੀ ਰਹੇਗੀ ਉੱਥੇ ਇਹ ਸਮਾਜ ਭਲਾਈ ਦੇ ਕੰਮ ਵੀ ਕਰਦੀ ਰਹੇਗੀ। ।ਅੰਤ ਵਿੱਚ ਸਭਾ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਸਾਰੇ ਆਏ ਸਾਹਿਤ ਪ੍ਰੇਮੀਆਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger