ਰਵੀ ਬਾਲੀ ਮਾਮਲੇ ’ਚ ਪੁਲਿਸ ਨੂੰ ਪਈ ਫਟਕਾਰ ਨਹੀਂ ਮਿਲਿਆ ਰਿਮਾਂਡ

Saturday, January 19, 20130 comments


ਲੁਧਿਆਣਾ, (ਸਤਪਾਲ ਸੋਨ9):ਮਹਾਂਨਗਰ ਵਿੱਚ ਦੋ ਘਟਨਾਕ੍ਰਮਾਂ ਕਾਰਨ ਚਰਚਾ ਵਿੱਚਸ ਆਏ ਮਹਾਤਮਾ ਰਾਵਣ ਯੂਥ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਆਗੂ ਰਵੀ ਬਾਲੀ ਦੇ ਇੱਕ ਮਾਮਲੇ ਵਿੱਚ ਸਥਾਨਕ ਕੋਰਟ ਨੇ ਪੁਲਿਸ ਨੂੰ ਫਟਕਾਰ ਲਗਾਉਂਦੇ ਹੋਏ ਉਸਦਾ ਰਿਮਾਂਡ ਨਾ ਦਿੱਤਾ। ਜਿਸ ਕਾਰਨ ਪੁਲਿਸ ਦੀ ਚੰਗੀ ਕਿਰ-ਕਿਰੀ ਹੋਈ। ਵਰਣਨਯੋਗ ਹੈ ਕਿ ਕੁੱਝ ਦਿਨ ਪਹਿਲਾ ਪਾਬੰਧੀ ਸ਼ੁਦਾ ਚਾਇਨਾ  ਡੋਰ ਦੀ ਵਿਕਰੀ ਦਾ ਵਿਰੋਧ ਕਰਨ ਵਾਲੀ ਸਮਾਜਿਕ ਜਥੇਬੰਦੀ ਮਾਹਤਮਾ ਰਾਵਣ ਯੂਥ ਫੈਡਰੇਸ਼ਨ ਦੇ ਪ੍ਰਧਾਨ ਰਵੀ ਬਾਲੀ ਉ¤ਪਰ ਇੱਕ ਜੱਜ ਦੇ ਲੜਕੇ ਅਤੇ ਉਸਦੇ ਦੋ ਹੋਰ ਸਾਥੀਆਂ ਨਾਲ ਮਾਰਕੁੱਟ ਅਤੇ ਲੁੱਟ-ਖੋਹ ਦੇ ਮਾਮਲੇ ਤਹਿਤ ਪਰਚਾ ਥਾਣਾ ਡਵੀਜ਼ਨ ਨੰ.4 ਵਿੱਚ ਦਰਜ ਕੀਤਾ ਗਿਆ ਸੀ। ਜਿਸ ਪਰਚੇ ਦੇ ਕਾਰਨ ਰਵੀ ਬਾਲੀ ਨੂੰ ਜੁਡੀਸ਼ੀਅਲ ਭੇਜ ਦਿੱਤਾ ਗਿਆ ਸੀ ਅਤੇ ਇਸ ਵਿਵਾਦ ਦੇ ਨਾਲ ਰਵੀ ਬਾਲੀ ਵਿਰੁੱਧ ਹੈਬੋਵਾਲ ਵਿਖੇ ਇੱਕ ਜ਼ਮੀਨੀ ਝਗੜੇ ਕਾਰਨ ਹੈਬੋਵਾਲ ਥਾਣੇ ਦੀ ਪੁਲਿਸ ਨੇ ਕਾਹਲ9 ਵਿੱਚ 420 ਦਾ ਮੁਕੱਦਮਾ ਦਰਜ ਕਰ ਦਿੱਤਾ। ਜਿਸ ਦੇ ਕਾਰਨ ਅੱਜ ਰਵੀ ਬਾਲੀ ਦਾ ਰਿਮਾਂਡ ਲੈਣ ਲਈ ਹੈਬੋਵਾਲ ਥਾਣੇ ਦੀ ਪੁਲਿਸ ਉਸਨੂੰ ਡਿਊਟੀ ਮਜਿਸਟਰੇਟ ਜਸਬੀਰ ਸਿੰਘ ਮਹਿੰਦੀਰੱਤਾ  ਜ9 ਦੀ  ਅਦਾਲਤ ਵਿੱਚ ਪੇਸ਼ ਕਰਨ ਲਈ ਲੈਕੇ ਆਈ ਜਿਸ ਸਬੰਧੀ ਜਾਣਕਾਰੀ ਦਿੰਦਿਆ ਰਵੀ ਬਾਲੀ ਦੇ ਵਕੀਲ ਦੀਪਕ ਭੂੰਬਕ ਅਤੇ ਵਿਜੇ ਸੱਭਰਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੇ ਜਦੋਂ ਰਵੀ ਬਾਲੀ ਦਾ ਰਿਮਾਂਡ ਮੰਗਿਆ ਤਾਂ ਅਸੀਂ ਸਾਰਾ ਪੱਖ ਮਾਨਯੋਗ ਜੱਸ ਸਾਹਿਬ ਅੱਗੇ ਰੱਖਿਆ ਜਿਸ ਨੂੰ ਸੁਣ ਕੇ ਮੌਕੇ ’ਤੇ ਮੌਜੂਦ ਆਈ.ਓ. ਨੂੰ ਫਟਕਾਰ ਲਗਾਉਂਦਿਆ ਪੁਲਿਸ ਵੱਲੋਂ ਮੰਗਿਆ ਰਿਮਾਂਡ ਜੱਜ ਸਾਹਿਬ  ਵੱਲੋਂ ਨਾਕਾਰ ਦਿੱਤਾ ਗਿਆ। ਜਿੱਥੇ ਰਵੀ ਬਾਲੀ ਨੂੰ ਵੱਡੀ ਰਾਹਤ ਮਿਲੀ ਉ¤ਥੇ ਹੀ ਪੁਲਿਸ ਵੱਲੋਂ ਕਾਹਲੀ ਨਾਲ ਦਰਜ ਕੀਤੇ ਗਏ ਪਰਚੇ ਦੀ ਸੱਚਾਈ ਵੀ ਸਾਹਮਣੇ ਆਈ। ਰਵੀ ਬਾਲੀ ਦੇ ਦੋਵਾਂ ਵਕੀਲਾਂ ਨੇ ਦੱਸਿਆ ਕਿ ਰਵੀ ਬਾਲੀ ਵਿਰੁੱਧ ਸ਼ਿਕਾਇਤ ਕਰਤਾ ਨੇ ਜਿਹੜੀ ਜ਼ਮੀਨ ਜਾਅਲੀ ਰਜਿਸਸ਼ਟਰੀ ਤਿਆਰ ਕਰਨ ਅਤੇ ਉਸ ਪਲਾਟ ’ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ। ਉਹਨਾਂ ਦੋਵਾਂ ਪਲਾਟਾਂ ਦੇ ਖਸਰੇ ਨੰ ਅਲੱਗ-ਅਲੱਗ ਹਨ। ਦੂਸਰਾ ਸ਼ਿਕਾਇਤ ਕਰਤਾ ਨੇ ਆਪਣੀ ਰਜਿਸ਼ਟਰੀ ਵਿੱਚ ਲਿਖਿਆ ਹੈ ਕਿ ਮੇਰੇ ਪਲਾਟ ਵਿੱਚ ਕਮਰਾ ’ਤੇ ਚਾਰ ਦੀਵਾਰੀ ਬਣੀ ਹੋਈ ਸੀ। ਜਦੋਂ ਕਿ ਮੌਜੂਦਾ ਪਲਾਟ ’ਤੇ ਕੋਈ ਕਮਰਾ ਤੇ ਚਾਰਦੀਵਾਰੀ ਨਹੀਂ ਬਣੀ ਹੋਈ ਹੈ ਤੇ ਜੋ ਚਾਰ ਦੀਵਾਰੀ ਇਸ ਪਲਾਟ ਵਿੱਚ ਹੋਈ ਹੈ। ਉਹ ਰਵੀ ਬਾਲੀ ਨੇ ਖ੍ਰੀਦਣ ਤੋਂ ਬਾਅਦ ਕੀਤੀ ਹੈ। ਇਸ ਤੋਂ ਬਿਨ•ਾਂ ਉਹਨਾਂ ਕਿਹਾ ਕਿ ਜੇਕਰ 420 ਦਾ ਪਰਚਾ ਦਰਜ ਕਰਨਾ ਹੀ ਸੀ ਤਾਂ ਰਵੀ ਬਾਲੀ ਨੂੰ ਪਲਾਟ ਵੇਚਣ ਵਾਲੇ ’ਤੇ ਹੋਣਾ ਚਾਹੀਦਾ ਸੀ। ਪਰ ਪੁਲਿਸ ਪਰਚਾ ਪਲਾਟ ਖ੍ਰੀਦਣ ਵਾਲੇ ’ਤੇ ਹੀ ਕਰ ਦਿੱਤਾ। ਜਦੋਂ ਇਸ ਸਬੰਧੀ ਹੈਬੋਵਾਲਾ ਥਾਣਾ ਮੁੱਖੀ ਇੰਸਪੈਕਟਰ ਸਤਿੰਦਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਮਰੇ ਬਾਰੇ ਕਿਹਾ ਕਿ ਕਈ ਵਾਰ ਵਿਅਕਤੀ ਉਂਝ ਹੀ ਲਿਖਾ ਦਿੰਦਾ ਹੈ ਤੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਅਦਾਲਤ ਨੇ ਤਾਂ ਪ੍ਰਮਾਣ ਦੇਖਣਾ ਹੈ ਤਾਂ ਉਹਨਾਂ ਗੱਲ ਬਦਲਦਿਆਂ ਕਿਹਾ ਕਿ ਇਹ ਪਲਾਟ ਰਜਿਸ਼ਟਰੀ 1982 ਦੀ ਹੈ ਸ਼ਾਇਦ ਉਦੋਂ ਕਮਰਾ ਬਣਿਆ ਹੋਵੇ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਇਸ ਪਲਾਟ ਵਾਲੇ ਨੂੰ ਵੇਚਣ ਵਾਲੇ ਤੇ ਪਰਚਾ ਦਰਜ ਕਿਉਂ ਨਹੀਂ ਕੀਤਾ ਗਿਆ, ਖ੍ਰੀਦਣ ਵਾਲੇ ਤੇ ਕਿਉਂ ਕੀਤਾ ਗਿਆ ਹੈ ਤਾਂ ਉਸਨੇ ਕਿਹਾ ਕਿ ਹੁਣ ਸਾਡੇ ਵੱਲੋਂ ਵੇਚਣ ਵਾਲੇ ਅਸ਼ਵਨੀ ਭੱਕੂ ਤੇ ਵੀ ਪਰਚਾ ਦਰਜ ਕੀਤਾ ਗਿਆ। ਵੇਚਣ ਵਾਲੇ ਉਪਰ ਬਾਅਦ ਵਿਚ ਕੀਤੇ ਪਰਚੇ ਦਰਜ ਬਾਰੇ ਜਦੋਂ ਥਾਣਾ ਮੁੱਖੀ ਇੰਸਪੈਕਟਰ ਸਤਿੰਦਰਪਾਲ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ•ਾਂ ਕਿਹਾ ਕਿ ਮਾਲ ਮਹਿਕਮੇ ਵਲੋਂ ਸਾਨੂੰ ਦੇਰੀ ਨਾਲ ਰਿਕਾਰਡ ਮਿਲਿਆ ਹੈ ਜਿਸ ਦੀ ਜਾਂਚ ਤੋਂ ਬਾਅਦ ਅਸ਼ਵਨੀ ਭੱਕੂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਪਰ ਇਥੇ ਵੀ ਇਕ ਗੱਲ ਸਮਝ ਤੋਂ ਬਾਹਰ ਹੈ ਕਿ ਜੇਕਰ ਵੇਚਣ ਵਾਲੇ ਤੇ ਰਿਕਾਰਡ ਚੈ¤ਕ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਣਾ ਸੀ ਤਾਂ ਰਵੀ ਬਾਲੀ ਤੇ ਪਰਚਾ ਦਰਜ ਕਰਨ ਸਮੇਂ ਪੁਲਿਸ ਨੇ ਕਾਗਜ਼ਾਂ ਦੀ ਪੜਤਾਲ ਕਰਨੀ ਜ਼ਰੂਰੀ ਕਿਉਂ ਨਾ ਸਮਝੀ ?


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger