ਭਦੌੜ/ਸ਼ਹਿਣਾ 16 ਜਨਵਰੀ (ਸਾਹਿਬ ਸੰਧੂ) ਲੋਕ ਹਿੱਤ ਤੇ ਸਮਾਜਿਕ ਕੰਮਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਵਾਲੇ ਭਾਈ ਜਗਸੀਰ ਸਿੰਘ ਖਾਲਸਾ ਮੌੜ ਨਾਭਾ ਦਾ ਪਿੰਡ ਦੇ ਹੀ ਕਲੱਬ ਏਕਤਾ ਯੂਥ ਕਲੱਬ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਕਲੱਬ ਵੱਲੋਂ ਸਨਮਾਨ ਉਪਰੰਤ ਭਾਈ ਮੌੜ ਵੱਲੋਂ 2100 ਦੀ ਨਕਦ ਰਾਸ਼ੀ ਦਾਨ ਕੀਤੀ ਗਈ। ਕਲੱਬ ਮੈਂਬਰਾਂ ਨੇ ਆਖਿਆ ਕਿ ਭਾਈ ਜਗਸੀਰ ਸਿੰਘ ਖਾਲਸਾ ਨੇ ਹਮੇਸ਼ਾ ਅੱਗੇ ਰਹਿ ਲੌੜਵੰਦ ਲੋਕਾਂ ਦੀ ਮਦਦ ਕੀਤੀ ਤੇ ਇਹ ਇੱਕ ਚੰਗੇ ਸਮਾਜ ਸੇਵੀ ਹਨ। ਇਸ ਮੌਕੇ ਕਲੱਬ ਮੈਂਬਰ ਮਨਜਿੰਦਰ ਸਿੰਘ, ਲਖਵਿੰਦਰ ਮੌੜ, ਦੀਨਾ ਸਿੰਘ, ਦੀਪਾ ਮੌੜ, ਕਾਕਾ ਮੌੜ, ਗੁਲਾਬ ਮੌੜ, ਜਗਸੀਰ ਮੌੜ, ਬੱਬੂ ਸਿੰਘ, ਪਾਲੀ ਸਿੰਘ ਆਦਿ ਕਲੱਬ ਮੈਂਬਰ ਹਾਜ਼ਿਰ ਸਨ।


Post a Comment