ਭਦੌੜ/ਸ਼ਹਿਣਾ 16 ਜਨਵਰੀ (ਸਾਹਿਬ ਸੰਧੂ) ਬਲਾਕ ਸ਼ਹਿਣਾ ਦੇ ਨਜ਼ਦੀਕੀ ਪਿੰਡ ਮੌੜ ਨਾਭਾ ਵਿਖੇ ਪਿੰਡ ਦੇ ਨਵੇਂ ਬਣੇ ਏਕਤਾ ਯੂਥ ਕਲੱਬ ਵੱਲੋਂ ਪਿੰਡ ਵਿਖੇ ਹੀ ਮੁੱਫਤ ਦੂਸਰਾ ਅੱਖਾਂ ਦਾ ਫਰੀ ਕੈਂਪ ਲਗਾਇਆ ਗਿਆ। ਜਿਸ ਵਿੱਚ ਵਿਵੇਕ ਚੈਰੀਟੇਬਲ ਹਸਪਤਾਲ ¦ਗੇਆਣਾ (ਮੋਗਾ) ਦੀ ਟੀਮ ਵੱਲੋਂ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਕੈਂਪ ਦੀ ਅਗਵਾਈ ਸੰਤ ਲਾਲ ਦਾਸ ਜੀ ਵੱਲੋਂ ਕੀਤੀ ਗਈ। ਉਹਨਾਂ ਨੇ ਦੱਸਿਆ ਕਿ 25 ਦੇ ਕਰੀਬ ਲੋਕਾਂ ਨੂੰ ਐਨਕਾਂ ਵੰਡੀਆਂ ਗਈਆਂ ਤੇ 20 ਦੇ ਕਰੀਬ ਲੋਕਾਂ ਦੇ ਹਸਪਤਾਲ ਵਿਖੇ ਫ਼ਰੀ ਲੈਂਜ਼ ਪਵਾਏ ਜਾਣਗੇ। ਇਸ ਮੌਕੇ ਕਲੱਬ ਮੈਂਬਰ ਮਨਜਿੰਦਰ ਸਿੰਘ, ਲਖਵਿੰਦਰ ਮੌੜ, ਦੀਨਾ ਸਿੰਘ, ਦੀਪਾ ਮੌੜ, ਕਾਕਾ ਮੌੜ, ਗੁਲਾਬ ਮੌੜ, ਜਗਸੀਰ ਮੌੜ, ਬੱਬੂ ਸਿੰਘ, ਪਾਲੀ ਸਿੰਘ ਆਦਿ ਕਲੱਬ ਮੈਂਬਰ ਹਾਜ਼ਿਰ ਸਨ।


Post a Comment