ਲੁਧਿਆਣਾ, 27 ਜਨਵਰੀ (ਸਤਪਾਲ ਸੋਨ9) ਜਿਲਾ ਕਾਂਗਰਸ ਸਕੱਤਰ ਮੀਨੂੰ ਮਲਹੌਤਰਾ ਦੀ ਪ੍ਰਧਾਨਗੀ ਹੇਠ ਕਾਂਗਰਸੀ ਵਰਕਰਾਂ ਨੇ ਸਥਾਨਕ ਜਵਾਹਰ ਨਗਰ ਵਿਖੇ ਗਣਤੰਤਰ ਦਿਹਾੜੇ ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ। ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋ ਕੇ ਰਾਸ਼ਟਰੀ ਝੰਡਾ ਲਹਿਰਾ ਕੇ ਸਲਾਮੀ ਦਿੱਤੀ। ਵਿਧਾਇਕ ਆਸ਼ੂ ਨੇ ਸਮਾਗਮ ਨੂੰ ਸੰਬੋਧਿਤ ਕਰਦੇ ਕਿਹਾ ਕਿ ਆਜਾਦੀ ਹਾਸਲ ਕਰਨ ਲਈ ਦੇਸ ਵਾਸੀਆਂ ਵਲੋਂ ਕੀਤੇ ਗਏ ਸੰਘਰਸ਼ ਦਾ ਜਿਕਰ ਕਰਦੇ ਕਿਹਾ ਕਿ ਦੇਸ਼ ਲਈ ਮਰ ਮਿੱਟਣ ਵਾਲੇ ਹਜਾਰਾਂ ਸ਼ਹੀਦਾਂ ਦੀ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਖੁਲ•ੀ ਹਵਾ ਵਿੱਚ ਸਾਹ ਲੈ ਰਹੇ ਹਾਂ। ਸਾਨੂੰ ਇੱਕਜੁਟ ਹੋ ਕੇ ਜਾਗਰੂਕ ਪਹਿਰੇਦਾਰ ਵਾਂਗੂ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਦਾ ਮੂੰਹਤੋੜ ਜਵਾਬ ਦੇਣਾ ਪਵੇਗਾ। ਜਿਲਾ ਕਾਂਗਰਸ ਸਕੱਤਰ ਮੀਨੂੰ ਮਲਹੋਤਰਾ ਨੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਸਮੇਤ ਸਮਾਗਮ ਵਿੱਚ ਸ਼ਾਮਲ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਉਨ•ਾਂ ਨੂੰ ਸਨਮਾਨ ਨਿਸ਼ਾਨਿਆਂ ਭੇਂਟ ਕਰਕੇ ਗਣਤੰਤਰ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਤੇ ਕੌਂਸਲਰ ਪਤੀ ਸੰਨੀ ਭੱਲਾ, ਹੰਸਰਾਜ ਜੱਸਾ, ਹਰਬੰਸ ਲਾਲ ਜੱਸਾ, ਮੀਨੂੰ ਮਲਹੋਹਤਾ, ਸ਼ਾਮ ਲਾਲ ਮੋਟਨ, ਗਿਆਨ ਖੀਵਾ, ਰਾਜੂ ਭਗਤ, ਧਰਮਵੀਰ, ਜਗਦੀਸ਼ ਮਰਵਾਹਾ, ਸ਼ਾਮ ਲਾਲ ਮਲਹੌਤਰਾ, ਸਵਰਨ ਜੱਸਾ, ਦੀਵਾਨ ਮਲਹੌਤਰਾ, ਬਨਾਰਸੀ ਲਾਲ ਭਗਤ, ਹੰਸਰਾਜ ਦੁਆ, ਦਰਸ਼ਨ ਲਾਲ, ਨੀਟੂ ਜੌਹਰ, ਸਿਕੰਦਰ ਭਗਤ, ਦੇਸਰਾਜ ਬਟਵਾਲ, ਮੋਹਨ ਲਾਲ ਲੀਵਰ, ਰਿੰਕੂ ਚਾਵਲਾ, ਜਤਿੰਦਰ ਬਟਵਾਲ, ਰਿੰਕੂ ਸ਼ਰਮਾ, ਜੋਗਿੰਦਰ ਖੰਨਾ, ਜੋਨੀ ਕਪੂਰ, ਜੋਗਿੰਦਰ, ਸ਼ਾਮ ਲਾਲ ਭਗਤ, ਜੋਗਿੰਦਰ, ਸੰਨੀ, ਲਛਮਣ, ਪਰਮਜੀਤ ਪੰਮੀ ਅਤੇ ਵਿਕਾਸ ਸਮੇਤ ਹੋਰ ਵੀ ਹਾਜਰ ਸਨ।

Post a Comment