ਇੰਦਰਜੀਤ ਢਿੱਲੋਂ, ਨੰਗਲ/ ਨੰਗਲ ਸ਼ਹਿਰ ਵਿੱਚ ਬਿਨਾਂ ਕਾਗਜ਼ਾਂ ਤੋਂ ਆਉਣ ਜਾਣ ਵਾਲੇ ਸਮੁੱਚੇ ਵਾਹਨਾਂ ਦੀ ਅੱਜ ਪੰਜਾਬ ਪੁਲਿਸ ਦੇ ਮੁਲਾਜਮਾਂ ਵੱਲੋਂ ਵਿਸ਼ੇਸ਼ ਤੌਰ ਤੇ ਚੈਕਿੰਗ ਮੁਹਿੰਮ ਆਰੰਭੀ ਗਈ ਅਤੇ ਅਧੂਰੇ ਕਾਗਜਾਤ ਰੱਖਣ ਵਾਲੇ ਚਾਲਕਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਤੇ ਪੱਤਰਕਾਰਾਂ ਨਾਂਲ ਗੱਲਬਾਤ ਕਰਦਿਆਂ ਪੁਲਿਸ ਮੁਲਾਜ਼ਮ ਮਹਿੰਦਰ ਸਿੰਘ, ਜੁਝਾਰ ਸਿੰਘ ਅਤੇ ਰਤਨ ਕੁਮਾਰ ਨੇ ਦੱਸਿਆ ਕਿ ਜ਼ਿਲਾ ਪੁਲਿਸ ਮੁਖੀ ਇੰਦਰ ਮੋਹਨ ਸਿੰਘ ਦੇ ਨਿਰਦੇਸ਼ਾਂ ਤੇ ਹੀ ਟ੍ਰੈਫਿਕ ਨਿਯਮਾਂ ਦੀ ਉ¦ਘਣਾ ਕਰਨ ਵਾਲਿਆਂ ਲੋਕਾਂ ਦੇ ਅੱਜ 12 ਲੋਕਾਂ ਦੇ ਮੁਕੰਮਲ ਕਾਗਜ਼ਾਤ ਨਾ ਹੋਣ ਕਾਰਨ ਚਲਾਨ ਕੱਟੇ ਗਏ ਜਿੰਨਾਂ ਵਿੱਚ ਓਵਰ ਲੋਡ, ਗਲਤ ਪਾਰਕਿੰਗ, ਤਿੰਨ ਸਵਾਰੀਆਂ ਅਤੇ ਅਧੂਰੇ ਕਾਗਜ਼ਾਤ ਰੱਖਣ ਵਾਲੇ ਚਾਲਕ ਸ਼ਾਮਲ ਹਨ । ਊਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀਆਂ ਮਿੰਨੀ ਨਿੱਜੀ ਬੱਸਾਂ ਵੀ ਸ਼ਾਮਲ ਹਨ । ਇਸ ਮੌਕੇ ਤੇ ਸਮਾਜ ਸੇਵਕ ਮਾਸਟਰ ਨਾਂਨਕ ਸਿੰਘ ਬੇਦੀ ਨੇ ਪੁਲਿਸ ਦੇ ਇਸ ਨਾਕੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਨੌਜਵਾਨ ਪੀੜ•ੀ ਵਿੱਚ ਜਾਗਰੂਕਤਾ ਆਵੇਗੀ ਅਤੇ ਹਾਦਸਿਆਂ ਵਿੱਚ ਵੀ ਗਿਰਾਵਟ ਆਏਗੀ।
ਪੁਲਿਸ ਦੇ ਮੁਲਾਜ਼ਮਾਂ ਵੱਲੋਂ ਸ਼ਹਿਰ ਦੀ ਅੱਡਾ ਮਾਰਕੀਟ ਵਿਖੇ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀ ਬੱਸ ਦਾ ਅਤੇ ਹੋਰ ਵੱਖ ਵੱਖ ਵਾਹਨਾਂ ਦੇ ਚਲਾਨ ਕੱਟੇ ਜਾਣ ਦਾ ਦ੍ਰਿਸ਼।


Post a Comment