ਜਨਤਕ ਸਥਾਂਨਾਂ ਤੇ ਸਿਗਰੇਟ, ਬੀੜੀ ਅਤੇ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੇ ਚਲਾਨ ਕੱਟੇ
Tuesday, January 15, 20130 comments
ਇੰਦਰਜੀਤ ਢਿੱਲੋਂ, ਨੰਗਲ/ ਨੰਗਲ ਵਿ¤ਚ ਫੂਡ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਸ. ਅਵਤਾਰ ਸਿੰਘ ਰੰਗਰਾਂ ਨੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਜਨਤਕ ਸਥਾਂਨਾਂ ਤੇ ਸਿਗਰੇਟ, ਬੀੜੀ ਅਤੇ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੇ ਚਲਾਨ ਕੱਟੇ । ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ. ਰੰਗਰਾਂ ਨੇ ਦੱਸਿਆ ਕਿ ਬੱਸ ਅੱਡਾ ਨੰਗਲ, ਜਵਾਹਰ ਮਾਰਕੀਟ, ਰੇਲਵੇ ਰੋਡ ਆਦਿ ਇਲਾਕਿਆਂ ਵਿੱਚ ਜਨਤਕ ਸਥਾਂਨਾਂ ਤੇ ਬੀੜੀ ਸਿਗਰੇਟ ਦਾ ਸੇਵਨ ਅੱਧੀ ਦਰਜਨ ਲੋਕਾਂ ਦੇ ਚਲਾਨ ਕੱਟੇ ਗਏ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਨਤਕ ਸਥਾਂਨਾਂ ਤੇ ਬੀੜੀ ਸਿਗਰੇਟ ਦਾ ਸੇਵਨ ਨਾਂ ਕੀਤਾ ਜਾਵੇ ਤਾਂ ਜੋ ਇਸ ਖੂਬ ਸੂਰਤ ਸ਼ਹਿਰ ਦੀ ਸੁੰਦਰਤਾ ਕਾਇਮ ਰੱਖੀ ਜਾ ਸਕੇ। ਇਸ ਮੌਕੇ ਉਨਾਂ ਨਾਂਲ ਕ੍ਰਿਪਾਲ ਸਿੰਘ ਨਿਰੀਖਕ ਵੀ ਹਾਜ਼ਰ ਸਨ।
: ਫੂਡ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਜਨਤਕ ਸਥਾਂਨਾਂ ਤੇ ਬੀੜੀ ਸਿਗਰੇਟ ਦਾ ਸੇਵਨ ਕਰਨ ਵਾਲਿਆਂ ਦੇ ਚਲਾਨ ਕੱਟਦੇ ਹੋਏ -


Post a Comment