ਸਮਰਾਲਾ, 14 ਜਨਵਰੀ /ਨਵਰੂਪ ਧਾਲੀਵਾਲ/ਜਸਪਾਲ ਢੀਂਡਸਾ/ਸਥਾਨਕ ਖੰਨਾ ਰੋਡ ਸਥਿਤ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੇ ਲਾਗੇ ਖੰਨਾ ਸਾਈਡ ਤੋਂ ਆ ਰਹੀ ਇੱਕ ਮਹਿੰਦਰਾ ਜ਼ਾਈਲੋ ਕਾਰ ਨੰਬਰ ਪੀ.ਬੀ.01-8202, ਨੇ ਸੜ•ਕ ਪਾਰ ਕਰਨ ਲਈ ਖੜ•ੇ ਇੱਕ 13 ਸਾਲਾ ਨਾਬਾਲਗ ਬੱਚੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸਦੀ ਮੌਕੇ ’ਤੇ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਮਹਿੰਦਰਾ ਜ਼ਾਈਲੋ ਕਾਰ ਜੋ ਖੰਨਾ ਤੋਂ ਕੋਹਾੜਾ ਤੇਜ਼ ਗਤੀ ਨਾਲ ਜਾ ਰਹੀ ਸੀ ਅਤੇ ਇੱਕ ਗੱਡੀ ਨੂੰ ਕਰਾਸ ਕਰ ਰਹੀ ਸੀ ਤੇ ਬੇਕਾਬੂ ਹੋ ਕੇ ਸੜ•ਕ ਕਿਨਾਰੇ ਖੜ•ੇ ਬੱਚੇ ਨੂੰ ਘਸੀਟਦੀ ਹੋਈ ਲਗਭਗ 150 ਗਜ਼ ਦੂਰ ਲੈ ਗਈ, ਜਿਸ ਕਾਰਨ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਸੈਫ ਅਲੀ ਖਾਂ ਪੁੱਤਰ ਮੁਹੰਮਦ ਯੂਸਫ ਅਲੀ ਵਾਸੀ ਕਮਲ ਕਲੋਨੀ ਸਮਰਾਲਾ ਵਜੋਂ ਕੀਤੀ ਗਈ। ਉਪਰੋਕਤ ਇਹ ਬੱਚਾ ਜੀਵਨ ਪ੍ਰੀਤ ਪਬਲਿਕ ਸਕੂਲ ਵਿੱਚ ਸੱਤਵੀਂ ਕਲਾਸ ਦਾ ਵਿਦਿਆਰਥੀ ਸੀ। ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਦਕਿ ਗੱਡੀ ਦਾ ਡਰਾਈਵਰ ਹਰਜਿੰਦਰ ਸਿੰਘ ਪੁੱਤਰ ਕੁਲਵੀਰ ਸਿੰਘ ਵਾਸੀ ਪਿੰਡ ਚੱਕ ਮਾਫ਼ੀ, ਜ਼ਿਲ•ਾ ਲੁਧਿਆਣਾ ਪੁਲਿਸ ਦੀ ਗ੍ਰਿਫਤ ਤੋਂ ਅਜੇ ਬਾਹਰ ਹੈ ਜਦਕਿ ਪੁਲਿਸ ਨੇ ਉਸ ਖਿਲਾਫ਼ ਧਾਰਾ 279, 304ਏ ਅਧੀਨ ਕਾਰਵਾਈ ਕਰਕੇ ਪਰਚਾ ਦਰਜ਼ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕ ਬੱਚੇ ਸੈਫ ਅਲੀ ਖਾਂ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਸਪੁਰਦ ਕਰ ਦਿੱਤੀ ਗਈ ਹੈ।

Post a Comment