ਮਾਮਲਾ ਪਾਕਿਸਤਾਨੀ ਸੈਨਾ ਵਲੋਂ ਭਾਰਤੀ ਸੈਨਿਕ ਦਾ ਸਿਰ ਕਲਮ ਕਰਨ ਦਾ-

Sunday, January 20, 20130 comments


ਲੁਧਿਆਣਾ, 20 ਜਨਵਰੀ (ਸਤਪਾਲ ਸੋਨ9   )। ਸਮਾਜ ਸੇਵੀ ਸੰਗਠਨ ਰਾਸ਼ਟਰ ਧਰਮ ਨੇ ਪਾਕਿਸਤਾਨੀ ਸੈਨਾ ਵਲੋਂ ਭਾਰਤੀ ਸੈਨਿਕਾਂ ਦੀ ਹੱਤਿਆ ਤੋਂ ਬਾਅਦ ਸਿਰ ਕਲਮ ਕਰਨ ਦੇ ਅਪਰਾਧ ਵਿਚ ਪਾਕਿਸਤਾਨ ਸੈਨਾ ਮੁ¤ਖੀ ਜਨਰਲ ਕਿਆਨੀ ਦਾ ਕੋਰਟ ਮਾਰਸ਼ਲ ਕਰਕੇ ਉਸ ਨੂੰ ਫਾਂਸੀ ਦੇ ਤਖਤੇ ਤੇ ਲਟਕਾਇਆ। ਭਾਰਤ ਨਗਰ ਚੌਂਕ ਸਥਿਤ ਸ਼ਹੀਦ ਮੇਜਰ ਜਨਰਲ ਭੂਪਿੰਦਰ ਸਿੰਘ ਦੀ ਪ੍ਰਤਿਮਾ ਨੇੜੇ ਆਯੋਜਿਤ ਰਾਸ਼ਟਰ ਧਰਮ ਦੀ ਨਿਜੀ ਅਦਾਲਤ ਵਿੱਚ ਰਿਟਾਇਰਡ ਕਨਰਲ ਦਰਸ਼ਨ ਸਿੰਘ ਢਿਲੋਂ ਨੇ ਕੋਰਟ ਮਾਰਸ਼ਲ ਕਰਕੇ ਪਾਕਿਸਤਾਨੀ ਸੈਨਾ ਪ੍ਰਮੁੱਖ ਜਨਰਲ ਕਿਆਨੀ ਨੂੰ ਫਾਂਸੀ ਦੇ ਫੰਦੇ ਤੇ ਲਟਕਾਇਆ। ਇਸ ਮੌਕੇ ਤੇ ਰਾਸ਼ਟਰ ਧਰਮ ਦੇ ਉਪਚੇਅਰਮੈਨ ਜਿੰਦਰਪਾਲ ਗੁਪਤਾ ਅਤੇ ਰਾਸ਼ਟਰੀ ਸੰਯੋਜਕ ਵਿਨੋਦ ਜੈਨ ਨੇ ਪਾਕਿਸਤਾਨ ਵਲੋਂ ਭਾਰਤੀ ਸੈਨਿਕਾਂ ਨਾਲ ਕੀਤੀ ਗਈ ਬਦਸਲੂਕੀ ਦੀ ਸਖਤ ਸ਼ਬਦਾਂ ਵਿ¤ਚ ਨਿਖੇਧੀ ਕਰਦੇ ਹੋਏ ਰਾਜਨੀਤਿਕ ਲੋਕਾਂ  ਵਲੋਂ ਪਾਕਿਸਤਾਨ ਨਾਲ ਪਿਆਰ ਦੀਆਂ ਪੀਂਘਾਂ ਪਾਉਣ ਦੇ ਬਿਆਨਾਂ ਤੇ ਪ੍ਰਤਿਕ੍ਰਿਆ ਦਿੰਦੇ ਹੋਏ ਕਿਹਾ ਕਿ ਹੁਣ ਪਾਕਿਸਤਾਨ ਦੇ ਨਾਲ ਪਿਆਰ ਦੀ ਭਾਸ਼ਾ ਨਾਲ ਗੱਲ ਕਰਨ ਦੀ ਥਾਂ ਉਸਦੇ ਨਾਲ ਦੁਸ਼ਮਣ ਦੀ ਤਰ•ਾਂ ਵਤੀਰਾ ਕਰਕੇ ਉਸ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ। ਉਨ•ਾਂ ਰਾਜਨੀਤਿਕ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਬਿਆਨਬਾਜੀ ਤੋਂ ਗੁਰੇਜ ਕਰਨ ਜਿਸ ਨਾਲ ਭਾਰਤੀ ਸੈਨਿਕਾਂ ਦਾ ਮਨੋਬਲ  ਡਿੱਗੇ। ਰਿਟਾਇਰਡ ਕਰਨਲ ਦਰਸਨ ਸਿੰਘ ਢਿੱਲੋਂ ਅਤੇ ਰਾਸ਼ਟਰ ਧਰਮ ਦੇ ਮੁ¤ਖ ਬੁਲਾਰੇ ਕੁੰਵਰ ਰੰਜਨ ਸਿੰਘ ਨੇ ਪਾਕਿਤਾਨੀ ਸੈਨਾ ਪ੍ਰਮੁੱਖ ਨੂੰ ਕੋਰਟ ਮਾਰਸ਼ਲ ਕਰਨ ਤੇ ਕਿਹਾ ਕਿ ਪਾਕਿਸਤਾਨੀ ਸੈਨਾ ਨੇ ਭਾਰਤੀ ਸੈਨਿਕਾਂ ਨਾਲ ਜੋ ਅਮਾਨਵੀ ਵਤੀਰਾ ਪਾਕਿਸਤਾਨ ਸੈਨਾ ਨੇ ਕੀਤਾ ਹੈ ਉਸਦੇ ਲਈ ਉਸ ਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦੇਣ ਲਈ ਭਾਰਤੀ ਜਨਤਾ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਪਾਕਿਸਤਾਨ ਸੈਨਾ ਪ੍ਰਮੁੱਖ ਦਾ ਕੋਰਟ ਮਾਰਸ਼ਲ ਕਰਕੇ ਉਸ ਨੂੰ ਫਾਂਸੀ ਦੀ ਸਜਾ ਦੇ ਕੇ ਦੁਸ਼ਮਣ ੌਜ ਨੂੰ ਸੰਦੇਸ਼ ਭੇਜਿਆ ਗਿਆ ਹੈ ਕਿ ਜੇਕਰ ਉਹ ਅਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਏ ਤਾਂ ਉਹਨਾਂ ਨਾਲ ਹਕੀਕਤ ਵਿੱਚ ਅਜਿਹਾ ਵਤੀਰਾ ਭਾਰਤ ਦੀ ਜਨਤਾ ਵਲੋਂ ਕੀਤਾ ਜਾਵੇਗਾ। ਇਸ ਮੌਕੇ ਵਿਨੋਦ ਜੈਨ  , ਜਿੰਦਰਪਾਲ ਗੁਪਤਾ  , ਕੁੰਵਰ ਰੰਜਨ ਸਿੰਘ  , ਕਰਨਲ ਦਰਸ਼ਨ ਢਿ¤ਲੋਂ , ਬਾਲ ਕ੍ਰਿਸ਼ਨ ਵਰਮਾ , ਸੁਨੀਲ ਖੰਨਾ  , ਪ੍ਰਮੋਦ ਬਾਵਾ , ਰਾਕੇਸ਼ ਕੁਮਾਰ  , ਸੁਭਾਸ਼ ਕਪੂਰ  ,  ਸਮਰਾਟ ਸ਼ਰਮਾ , ਮੁਕੇਸ਼ ਭਾਰਗਵ  , ਰਾਜੂ ਧੀਮਾਨ , ਸੰਨੀ ਅਰੋੜਾ  , ਟੋਨੀ ਸ਼ਰਮਾ  , ਕੁਲਦੀਪ ਕੌਰ ਢਿ¤ਲੋਂ , ਅਮਰਦੀਪ ਢਿਲੋਂ , ਰਜਿੰਦਰ ਸ਼ਰਮਾ ਤੇ ਹੋਰ ਵੀ ਮੌਜੂਦ ਸਨ ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger