ਲੁਧਿਆਣਾ 20 ਜਨਵਰੀ ( ਸਤਪਾਲ ਸੋਨ9 ) ਸ਼ਿਵ ਸੈਨਾ ਪੰਜਾਬ ਨੇ ਭਾਰਤੀ ਸੀਮਾਂ ਤੇ ਭਾਰਤੀ ਸੈਨਿਕਾਂ ਦੇ ਸਿਰ ਕਲਮ ਕਰਨ ਦੀ ਸ਼ਰਮਨਾਕ ਘਟਨਾ ਤੋਂ ਬਾਅਦ ਭਾਰਤ ਦੀ ਸੀਮਾ ਰੇਖਾ ਦੀ ਰ¤ਖਿਆ ਕਰਦੇ ਹੋਏ ਸ਼ਹੀਦ ਹੋਏ ਮਹਾਨ ਯੋਧਿਆਂ ਦੀਆਂ ਮੂਰਤੀਆਂ ਤੇ ਫੈਲੀ ਗੰਦਗੀ ਨੂੰ ਦੇਸ਼ ਦੇ ਮ¤ਥੇ ਤੇ ਕੰਲਕ ਕਰਾਰ ਦਿੰਦੇ ਹੋਏ ਪੰਜਾਬ ਸਰਕਾਰ ਅਤੇ ਨਗਰ ਨਿਗਮ ਤੋਂ ਮਹਾਂਨਗਰ ਵਿ¤ਚ ਸਥਾਪਤ ਸ਼ਹੀਦਾਂ ਦੀ ਮੂਰਤੀਆਂ ਦੇ ਰਖ ਰਖਾਵ ਦੀ ਜ਼ਿੰਮੇਦਾਰੀ ਸ਼ਿਵ ਸੈਨਾ ਪੰਜਾਬ ਨੂੰ ਸੌੰਪਣ ਦੀ ਮੰਗ ਕੀਤੀ । ਸ਼ਿਵ ਸੈਨਾ ਪੰਜਾਬ ਦੀ ਜਿਲਾ ਇਕਾਈ ਪ੍ਰਧਾਨ ਅਸ਼ਵਨੀ ਚੋਪੜਾ ਅਤੇ ਯੂਥ ਇਕਾਈ ਪ੍ਰਧਾਨ ਭਾਨੂ ਰਾਜਪੂਤ ਨੇ ਕਿਹਾ ਕਿ ਬੜੇ ਸ਼ਰਮ ਦੀ ਗ¤ਲ ਹੈ ਕਿ ਨਾਂ ਤਾਂ ਅਸੀ ਦੇਸ਼ ਦੀ ਸੀਮਾ ਤੇ ਤੈਨਾਤ ਸੈਨਿਕਾਂ ਨੂੰ ਦੁਸ਼ਮਨ ਫੌਜ ਤੋਂ ਸੁਰ¤ਖਿਆ ਪ੍ਰਦਾਨ ਕਰ ਸਕੇ ਹਾਂ ਤੇ ਨਾਂ ਹੀ ਦੇਸ਼ ਦੀ ਸੀਮਾ ਦੀ ਰ¤ਖਿਆ ਕਰਦੇ ਹੋਏ ਆਪਾ ਕੁਰਬਾਣ ਕਰਨ ਵਾਲੇ ਮਹਾਨ ਸ਼ਹੀਦਾਂ ਦੀਆਂ ਵ¤ਖ-ਵ¤ਖ ਥਾਈੰ ਸਥਾਪਤ ਕੀਤੀਆਂ ਗਈਆਂ ਮੂਰਤੀਆਂ ਦੀ ਸਾਂਭ ਸੰਭਾਲ ਕਰ ਸਕੇ ਹਾਂ । ਉਕਤ ਬਿਆਨ ਸ਼ਿਵਸੇਨਾ ਆਗੂਆਾਂ ਨੇ ਦੇਸ਼ ਦੀ ਸੀਮਾ ਦੀ ਰ¤ਖਿਆ ਕਰਦੇ ਹੋਏ ਸ਼ਹੀਦ ਮੇਜਰ ਭੂਪਿੰਦਰ ਸਿੰਘ ਦੀ ਭਾਰਤ ਨਗਰ ਚੌਂਕ ਨੇੜੇ ਸਥਾਪਿਤ ਮੂਰਤਾ ਤੇ ਜਾਨਵਰਾਂ ਵ¤ਲੋਂ ਫੈਲਾਈ ਗੰਦਗੀ ਅਤੇ ਸੁ¤ਕੇ ਸੜੇ ਫੁ¤ਲਾਂ ਦੇ ਹਾਰਾਂ ਨੂੰ ਸ਼ਹੀਦ ਦੀ ਮੂਰਤੀ ਤੋਂ ਉਤਾਰਣ ਦੇ ਬਾਅਦ ਹਾਜਰ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਦਿ¤ਤਾ । ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਸਾਡੇ ਦੇਸ਼ ਦੇ ਰਾਜਨਿਤਿਕ ਲੋਕ ਰਾਜਨਿਤੀਕ ਲਾਹਾ ਲੈਣ ਲਈ ਦੇਸ਼ ਪ੍ਰੇਮ ਦਾ ਢੋਂਗ ਕਰਦੇ ਹੋਏ ਦੇਸ਼ ਲਈ ਆਪਾ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੀਆਂ ਮੂਰਤੀਆਂ ਤਾਂ ਸਥਾਪਤ ਕਰਵਾ ਕੇ ਰਾਜਨਿਤਿਕ ਲਾਹਾ ਤਾਂ ਖ¤ਟ ਲੈਂਦੇ ਹਨ । ਪਰ ਸ਼ਹੀਦਾਂ ਦੀ ਮੂਰਤੀਆਂ ਸਥਾਪਤ ਕਰਨ ਉਪਰੰਤ ਸਾਲ ਵਿ¤ਚ ਇ¤ਕ ਵਾਰ ਉਨ•ਾਂ ਦੇ ਸ਼ਹੀਦੀ ਦਿਹਾੜੇ ਤੇ ਮੂਰਤੀਆਂ ਨੂੰ ਦੁ¤ਧ ਨਾਲ ਇਸ਼ਨਾਨ ਕਰਵਾਉਦੇ ਹਨ ਤੇ ਕੈਮਰੇ ਦੀ ਕਲਿਕ ਬੰਦ ਹੁੰਦੇ ਹੀ ਉਨ•ਾਂ ਨੂੰ ਅਵਾਰਾ ਪੰਛੀਆ ਦੀ ਸ਼ਰਨਸਥਲੀ ਬੰਨਣ ਲਈ ਛ¤ਡ ਦਿੰਦੇ ਹਨ । ਜੋ ਕਿ ਦੇਸ਼ ਦੀ ਜਨਤਾ ਲਈ ਸ਼ਰਮ ਦੀ ਗ¤ਲ ਹੈ । ਇਸ ਲਈ ਸ਼ਿਵ ਸੈਨਾ ਪੰਜਾਬ ਨੇ ਰਾਜ ਸਰਕਾਰ ਅਤੇ ਨਗਰ ਨਿਗਮ ਤੋਂ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਰਖ ਰਖਾਵ ਦੀ ਜ਼ਿੰਮੇਦਾਰੀ ਮੰਗੀ ਹੈ । ਤਾਂਕਿ ਦੇਸ਼ ਲਈ ਪ੍ਰਾਣ ਗੁਵਾਉਣ ਵਾਲੇ ਮਹਾਨ ਸ਼ਹੀਦਾਂ ਨੂੰ ਸਨਮਾਨ ਦਿ¤ਤਾ ਜਾ ਸਕੇ । ਵਰਣਨਯੋਗ ਹੈ ਕਿ ਇਸ ਤੋਂ ਪਹਿਲਾ ਵੀ ਸ਼ਿਵ ਸੈਨਾ ਪੰਜਾਬ ਨੇ ਭਾਰਤੀ ਫੌਜੀ ਦਾ ਸਿਰ ਕਲਮ ਕਰਨ ਦੇ ਬਦਲੇ ਪਾਕਿਸਤਾਨੀ ਫੌਜੀ ਦਾ ਸਿਰ ਕਲਮ ਕਰ ਕੇ ਲਿਆਉਣ ਵਾਲੇ ਨੂੰ ਇ¤ਕ ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ । ਇਸ ਮੌਕੇ ਅਸ਼ਵਨੀ ਚੋਪੜਾ,ਰਾਕੇਸ਼ ਕਪੂਰ,ਭਾਨੂੰ ਰਾਜਪੂਤ,ਬਿਟੂ ਚੋਪੜਾ,ਰਾਹੁਲ ਕੁਮਾਰ,ਬੰਟੀ ਕੁਮਾਰ,ਸੁਨੀਲ ਕਾਲੜਾ,ਨਿਕੂ ਓਬਰਾਏ,ਹਰਮਨ ਸਿੰਘ ਮਠਾੜੂ,ਦਿਨੇਸ਼ ਕਾਲੀਆ,ਸ਼ਕਤੀ ਜਾਬੀ,ਨਰੇਸ਼ ਚੋਪੜਾ,ਡਾ.ਰਕੇਸ਼ ਸੋਂਲਕੀ,ਮੋਂਟੀ ਗਿ¤ਲ,ਜਗੀਰ ਸਿੰਘ,ਸੋਨੂੰ,ਨੀਰਜ ਚੋਪੜਾ,ਤੇ ਹੋਰ ਵੀ ਹਾਜਰ ਸਨ।

Post a Comment