ਇੰਦਰਜੀਤ ਢਿੱਲੋਂ, ਨੰਗਲ : ਪੰਜਾਬ ਵਿੱਚ ਇਸ ਵੇਲੇ ਕਈ ਸਥਾਨਕ ਪੱਧਰ ਦੀਆਂ ਵੈਟਲੈਂਡ ਹਨ ਪਰ ਨੰਗਲ ਨੂੰ ਪੰਜਾਬ ਰਾਜ ਦੀ ਰਾਸ਼ਟਰੀ ਵੈਟਲੈਂਡ ਘੋਸ਼ਿਤ ਕੀਤਾ ਗਿਆ ਹੈ। ਪਰ ਅ¤ਜ ਪ੍ਰਵਾਸੀ ਪੰਛੀਆਂ ਦੀ ਆਮਦ ਅਤੇ ਇਨ•ਾਂ ਦੀ ਸੰਖਿਆ ’ਚ ਲਗਾਤਾਰ ਹੋ ਰਹੇ ਵਾਧੇ ਕਾਰਨ ਨਾਲ਼ ਗੁਲਜ਼ਾਰ ਹੋ ਚੁ¤ਕੀ ਨੰਗਲ ਵੈਟਲੈਂਡ ਹਿਮਾਚਲ ਉਦਯੋਗਿਕ ਇਕਾਈਆਂ ਤੋਂ ਨਿਕਲਦੇ ਰਸਾਇਣਕ ਪਾਣੀਂ ਕਾਰਨ ਪ੍ਰਦੂਸ਼ਣ ਅਤੇ ਕਚਰੇ ਦੀ ਮਾਰ ਕਾਰਨ ਬਰਬਾਦ ਹੋ ਰਹੀ ਹੈ। ਇਸ ਬਾਰੇ ਉ¤ਘੇ ਸਮਾਜ ਸੇਵਕ ਅਤੇ ਚੌਗਿਰਦਾ ਪ੍ਰੇਮੀਂ ਮਾਸਟਰ ਨਾਨਕ ਸਿੰਘ ਬੇਦੀ ਦਾ ਕਹਿਣਾਂ ਹੈ ਕਿ ਵਿਦੇਸ਼ਾਂ ’ਚ ਵਧ ਰਹੀ ਠੰਡ ਕਾਰਣ ਪਹੁੰਚਣ ਵਾਲ਼ੇ ਇਹ ਪ੍ਰਵਾਸੀ ਪੰਛੀ ਨੰਗਲ ਇਲਾਕੇ ਦੀਆਂ ਝੀਲਾਂ ਨੰਗਲ ਡੈਮ, ਸਤਲੁਜ ਦਰਿਆ, ਸਵਾਂ ਨਦੀ ਵਿੱਚ ਅਠਖ਼ੇਲੀਆਂ ਕਰਦੇ ਆਕਰਸ਼ਣ ਦਾ ਕੇਂਦਰ ਬਣੇਂ ਹੋਏ ਹਨ, ਪਰ ਇਸ ਵੈਟਲੈਂਡ ’ਚ ਹਿਮਾਚਲ ਪ੍ਰਦੇਸ਼ ਦੇ ਗਵਾਲਥਾਈ ਵਿੱਚ ਸਥਿਤ ਕੁੱਝ ਉਦਯੋਗਾਂ ਦਾ ਰਸਾਇਣਕ ਇਕਾਈਆਂ ਦਾ ਪ੍ਰਦੂਸ਼ਿਤ ਪਾਣੀਂ ਬਰਮਲਾ ਖੱਡ ਰਾਹੀਂ ਮਿਲਦਾ ਹੈ, ਸ਼ਰਮਾ ਸਟੋਰ ਵਿੱਚ ਅਣਟ੍ਰੀਟਡ ਸੀਵਰੇਜ ਇਸ ਦਰਿਆ ਵਿੱਚ ਪੈ ਰਿਹਾ ਹੈ, ਦਰਿਆ ਦੇ ਕਿਨਾਰੇ ਸਥਿਤ ਇਲਾਕੇ ਦੇ ਕੁੱਝ ਧਾਰਮਿਕ ਸਥਾਨਾਂ ਵਲੋਂ ਆਪਣਾ ਸੀਵਰੇਜ ਅਤੇ ਹੋਰ ਗੰਦ ਇਸ ਦਰਿਆ ਵਿੱਚ ਸੁੱਟਿਆ ਜਾਂਦਾ ਹੈ। ਦੇਸ਼ ’ਚ ਉਦਯੋਗ ਲ¤ਗਣਾ ਵਧੀਆ ਗ¤ਲ ਹੈ ਜਿਸ ਨਾਲ਼ ਦੇਸ਼ ਦੀ ਤਰ¤ਕੀ ਅਤੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲਦਾ ਹੈ ਪ੍ਰੰਤੂ ਸਤਲੁਜ ਦਰਿਆ ’ਚ ਵਧ ਰਹੀ ਗੰਦਗੀ ਅਤੇ ਪ੍ਰਦੂਸ਼ਿਤ ਪਾਣੀਂ ਕਾਰਨ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹੋ ਰਹੀ ਜੰਗਲਾਂ ਦੀ ਕਟਾਈ ਕਾਰਨ ਖਤਰਾ ਪੈਦਾ ਹੋ ਗਿਆ ਹੈ। ਇਸ ਇਲਾਕੇ ਵਿੱਚ ਕੁਦਰਤੀ ਬਨਸਪਤੀ ਦੀ ਕੀਤੀ ਜਾ ਰਹੀ ਨਜਾਇਜ ਕਟਾਈ ਕਾਰਨ ਵੀ ਇਸ ਵੈਟਲੈਂਡ ਨੂੰ ਗੰਭੀਰ ਖਤਰਾ ਬਣਿਆਂ ਹੋਇਆ ਹੈ। ਇਨ•ਾਂ ਜਲਗਾਹਾਂ ਨੂੰ ਸੰਭਾਲਣ ਅਤੇ ਖਤਰਿਆਂ ਤੋਂ ਬਚਾਉਣ ਲਈ ਸਰਕਾਰ ਨੂੰ ਠੋਸ ਉਪਰਾਲੇ ਕਰਨੇ ਚਾਹੀਦੇ ਹਨ ਜੇਕਰ ਸਰਕਾਰ ਵਲੋਂ ਸਮੇਂ ਸਿਰ ਇਸ ਵੱਲ ਧਿਆਨ ਨਾਂ ਦਿਤਾ ਤਾਂ ਆਣ ਵਾਲੇ ਕੁੱਝ ਸਾਲਾਂ ਬਾਅਦ ਇਹ ਕੁਦਰਤੀ ਵੈਟਲੈਂਡ ਬਰਬਾਦ ਹੋ ਜਾਵੇਗੀ।

Post a Comment