ਭਦੌੜ/ਸ਼ਹਿਣਾ 16 ਜਨਵਰੀ (ਸਾਹਿਬ ਸੰਧੂ) ਸਰਕਾਰ ਵੱਲੋਂ ਲਾਗੂ ਕੀਤੇ ਠੇਕੇਦਾਰ ਸਿਸਟਮ ਨੂੰ ਬੰਦ ਕਰਵਾਉਣ ਲਈ ਪੰਜਾਬ ਭਰ ਵਿੱਚ ਪੱਲੇਦਾਰ ਆਲ ਇੰਡੀਆਂ ਫੂਡ ਐਂਡ ਅਲਾਇਡ ਵਰਕਰ ਯੂਨੀਅਨ ਵੱਲੋਂ ਗੇਟ ਰੈਲੀਆਂ ਕਰ ਸਰਕਾਰਾਂ ਦੀ ਮੁਰਦਾਬਾਦ ਕੀਤੀ ਗਈ।ਇਹਨਾਂ ਗੇਟ ਰੈਲੀਆਂ ਤਹਿਤ ਭਦੌੜ ਵਿਖੇ ਗੇਟ ਰੈਲੀ ਕਰ ਰਹੇ ਮਜਦੂਰਾਂ ਨੇ ਪੰਜਾਬ ਸਰਕਾਰ ਖਿਲਾਫ ਨਾਹਰੇਬਾਜ਼ੀ ਕਰਦਿਆਂ ਆਖਿਆ ਕਿ ਪੰਜਾਬ ਦੀਆਂ ਪ੍ਰਨਗ੍ਰੇਨ, ਮਾਰਕਫੈਡਠ ਪਨਸਪ, ਪੰਜਾਬ ਸਟੇਟ ਵੇਅਰ ਹਾਊਸ ਤੇ ਪੰਜਾਬ ਐਗਰੋ ਖਰੀਦ ਏਜੰਸੀਆਂ ਵਿੱਚੋਂ ਠੇਕੇਦਾਰੀ ਸਿਸਟਮ ਬੰਦ ਕਰ ਮਜਦੂਰਾਂ ਨੂੰ ਉਹਨਾਂ ਦੇ ਪੈਸਿਆਂ ਦਾ ਸਿੱਧਾ ਭੁਗਤਾਨ ਕੀਤਾ ਜਾਵੇ। ਲੁਹਾਈ ਤੇ ਲਦਾਈ ਰੇਟ 3ਰੁਪਏ ਪ੍ਰਤੀ ਬੋਰੀ ਕੀਤਾ ਜਾਵੇ। ਐਕਟ 1970/ ਸੈਕਸਨ 16 ਅਧੀਨ ਮਜਦੂਰਾਂ ਨੂੰ ਬਣਦੀਆਂ ਸਹੂਲਤਾਂ ਜਿਵੇਂ ਕਨਟੀਨ, ਰੈਸਟ ਰੂਮ, ਲੈਟਰੀਨ, ਪਿਸ਼ਾਬ ਘਰ, ਮੁੱਢਲੀ ਡਾਕਟਰੀ ਸਹੂਲਤ, ਮਜਦੂਰਾਂ ਦਾ ਬੀਮਾ, ਅਤੇ ਪਹਿਚਾਣ ਪੱਤਰ ਆਦਿ ਬਣਾ ਕੇ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਤੋਂ ਇਲਾਵਾ ਮਜਦੂਰਾਂ ਨੇ ਹੋਰ ਵੀ ਕਈ ਮੰਗਾਂ ਮੰਨਵਾਉਣ ਲਈ ਸਰਕਾਰ ਖਿਲਾਫ ਨਾਹਰੇਬਾਜ਼ੀ ਕਰਦਿਆਂ ਕਿਹਾ ਕਿ ਜ਼ੇਕਰ ਮਿਥੇ ਸਮੇ ਦੌਰਾਨ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਮਜਦੂਰ ਸ਼ੜਕਾਂ ਤੇ ਉਤਰ ਕੇ ਚੱਕਾ ਜਾਮ ਕਰਨਗੇ। ਇਸ ਮੌਕੇ ਜਗਤਾਰ ਸਿੰਘ, ਸਵਰਨ ਸਿੰਘ, ਗੁਰਦੀਪ ਸਿੰਘ, ਹਰਬੰਸ ਸਿੰਘ, ਗੁਰਤੇਜ਼ ਸਿੰਘ, ਬਲਦੇਵ ਸਿੰਘ, ਮਲਕੀਤ ਸਿੰਘ, ਲਛਮ੍ਯਣ ਸਿੰਘ, ਭੋਲਾ ਸਿੰਘ, ਮੱਖਣ ਸਿੰਘ ਆਦਿ ਹਾਜ਼ਿਰ ਸਨ।


Post a Comment