ਘਰੇਲੂ ਵੰਡ ਨੂੰ ਲੈਕੇ ਚਚੇਰੇ ਭਰਾਵਾਂ ਨੇ ਕੀਤਾ ਭਰਾ ਦਾ ਕਤਲ

Saturday, January 12, 20130 comments


ਮੋਗਾ, 12 ਜਨਵਰੀ ( ਸਵਰਨ ਗੁਲਾਟੀ ) :  ਜ਼ਿਲ•ੇ ਦੇ ਪਿੰਡ ਬਾਜੇਕੇ ਵਿਖੇ ਬੀਤੀ ਰਾਤ ਘਰੇਲੂ ਵੰਡ ਦੀ ਰੰਜ਼ਿਸ ਦੇ ਚੱਲਦਿਆਂ ਚਾਚੇ ਅਤੇ ਉਸ ਦੇ ਲੜਕਿਆਂ ਨੇ ਮਿਲਕੇ ਭਤੀਜੇ ਦਾ ਤੇਜਧਾਰ ਹਥਿਆਰਾਂ ਨਾਲ  ਕਤਲ ਕਰ ਦਿੱਤਾ। ਇਸ ਸਬੰਧੀ ਥਾਣਾ ਥਾਣਾ ਧਰਮਕੋਟ ਪੁਲਿਸ ਵੱਲੋ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਕਥਿਤ ਦੋਸ਼ੀ ਤਿੰਨ ਜਾਣਿਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਧਰਮਕੋਟ ਪੁਲਿਸ ਦੇ ਮੁੱਖ ਅਫਸਰ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਮੁਖਤਿਆਰ ਸਿੰਘ ਸਪੁੱਤਰ ਇੰਦਰ ਸਿੰਘ ਨਿਵਾਸੀ ਪਿੰਡ ਬਾਜੇਕੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਉਸ ਦਾ ਘਰ ਦੀ ਵੰਡ ਨੂੰ ਲੈਕੇ ਆਪਣੇ ਛੋਟੇ ਭਰਾ ਪਿਆਰਾ ਸਿੰਘ ਨਾਲ ਰੰਜਿਸ਼ ਚੱਲ ਰਹੀ ਸੀ। ਇਸ ਰੰਜਿਸ਼ ਦੇ ਚੱਲਦੇ 11 ਜਨਵਰੀ ਦੀ ਰਾਤ ਨੂੰ ਜਦ ਉਹ ਆਪਣੇ ਲੜਕੇ ਕਾਰਜ ਸਿੰਘ ਨਾਲ ਘਰ ਦੇ ਕਮਰੇ ਵਿੱਚ ਟੀਵੀ ਦੇਖ ਰਿਹਾ ਸੀ ਤਾਂ ਇਸ ਤਾਂ ਦੌਰਾਨ ਪਿਆਰਾ ਸਿੰਘ ਅਪਣੇ ਦੋ ਲੜਕਿਆਂ ਦੀਪਾ ਸਿੰਘ ਅਤੇ ਥੋਮਸ ਨਾਲ ਉਸ ਦੇ ਕਮਰੇ ਵਿੱਚ ਆਏ ਜਿਨਾਂ ਕੋਲ ਤੇਜਧਾਰ ਹਥਿਆਰ ਸਨ ਅਤੇ ਆਉਦਿਆਂ ਹੀ ਉਨਾਂ ਨੇ ਉਨਾਂ ਤੇ ਹਮਲਾ ਕਰ ਦਿੱਤਾ। ਜਿਸ ਨਾਲ ਉਸ ਲੜਕੇ ਕਾਰਜ ਸਿੰਘ ਦੇ ਢਿੱਡ ਵਿੱਚ ਕ੍ਰਿਪਾਨਾਂ ਮਾਰਕੇ ਉਸ ਨੂੰ ਜਖਮੀ ਕਰ ਦਿੱਤਾ ਅਤੇ ਮੌਕੇ ਤੋ ਫਰਾਰ ਹੋ ਗਏ। ਜਖਮੀ ਕਾਰਜ ਸਿੰਘ ਅਤੇ ਉਸ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਉਣ ਲਈ ਲਿਜਾਂਦੇ ਸਮੇ ਕਾਰਜ ਸਿੰਘ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਇਸ ਸਬੰਧੀ ਥਾਣਾ ਧਰਮਕੋਟ ਪੁਲਿਸ ਨੇ ਮ੍ਰਿਤਕ ਕਾਰਜ ਸਿੰਘ ਦੇ ਪਿਤਾ ਜਖਮੀ ਮੁਖਤਿਆਰ ਸਿੰਘ ਦੇ ਬਿਆਨਾਂ ਤੇ ਕਥਿਤ ਦੋਸ਼ੀ ਦੀਪਾ ਸਿੰਘ, ਥੋਮਸ ਅਤੇ ਪਿਆਰਾ ਸਿੰਘ ਖਿਲਾਫ ਅ/ਧ 302, 323, 34 ਆਈਪੀਸੀ ਐਕਟ ਤਹਿਤ ਥਾਣਾ ਧਰਮਕੋਟ ਵਿੱਚ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਲਾਸ਼ ਦੀ ਸਿਵਲ ਹਸਪਤਾਲ ਮੋਗਾ ਤੋ ਪੋਸਟ ਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾ ਹਵਾਲੇ ਕਰ ਦਿੱਤੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger