ਸ਼ਰੇਆਮ ਜੂਆ ਖੇਡ ਰਹੇ ਦੋ ਵਿਅਕਤੀ ਕਾਬੂ

Saturday, January 12, 20130 comments


ਮੋਗਾ, 12 ਜਨਵਰੀ ( ਸਵਰਨ ਗੁਲਾਟੀ ) : ਸ਼ਰੇਆਮ ਜੂਆ ਖੇਡ ਰਹੇ ਦੋ ਵਿਅਕਤੀਆਂ ਨੂੰ ਪੁਲਿਸ ਵੱਲੋ ਕਾਬੂ ਕਰਕੇ ਉਨਾਂ ਖਿਲਾਫ ਥਾਣਾ ਸਿਟੀ ਸਾਊਥ ਵਿੱਚ ਮਾਮਲਾ ਦਰਜ ਕੀਤਾ ਹੈ।  ਥਾਣਾ ਸਿਟੀ ਸਾਊਥ ਦੇ ਹੌਲਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਮੋਗਾ ਦੀ ਪੁਰਾਣੀ ਦਾਣਾ ਮੰਡੀ ਲੋਕ ਸ਼ਰੇਆਮ ਜੂਆ ਖੇਡ ਰਹੇ ਹਨ। ਸੂਚਨਾ ਮਿਲਣ ਤੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਨਾਲ ਲੈਕੇ ਦਾਣਾ ਮੰਡੀ ਵਿੱਚ ਛਾਪਾਮਾਰੀ ਕਰਕੇ ਜੂਆ ਖੇਡ ਰਹੇ ਬੇਅੰਤ ਸਿੰਘ ਨਿਵਾਸੀ ਸਰਦਾਰ ਨਗਰ ਮੋਗਾ ਅਤੇ ਕੁਲਦੀਪ ਸਿੰਘ ਨਿਵਾਸੀ ਪਿੰਡ ਘੱਲਕਲਾਂ ਨੂੰ ਮੌਕੇ ’ਤੇ ਕਾਬੂ ਕਰਕੇ ਉਨਾਂ ਕੋਲੋ 1360 ਰੁਪਏ ਬਰਾਮਦ ਕੀਤੇ ਗਏ। ਇਸ ਸਬੰਧੀ ਪੁਲਿਸ ਨੇ ਉਕਤ ਦੋਨੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger