ਮੋਗਾ, 12 ਜਨਵਰੀ ( ਸਵਰਨ ਗੁਲਾਟੀ ) : ਸਥਾਨਕ ਸਹਿਰ ਦੇ ਸਟੇਡੀਅਮ ਰੋਡ ਤੇ ਇੱਕ ਜਿੰਮ ਵਿੱਚ ਕਸਰਤ ਕਰਨ ਗਏ ਵਿਅਕਤੀ ਦਾ ਮੋਟਰਸਾਈਕਲ ਅਣਪਛਾਤੇ ਚੋਰ ਚੋਰੀ ਕਰਕੇ ਲੈ ਗਏ। ਹਰਸ਼ ਕੁਮਾਰ ਪੁੱਤਰ ਅਸੋਕ ਕੁਮਾਰ ਨਿਵਾਸੀ ਵੇਦਾਂਤ ਨਗਰ ਮੋਗਾ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਡਿਸਕਵਰ ਰਜਿਸਟੇਰਸਨ ਨੰਬਰ ਪੀਬੀ 29 ਜੀ-6092 ਤੇ ਸਟੇਡੀਅਮ ਰੋਡ ਤੇ ਸਥਿੱਤ ਇੱਕ ਜਿੰਮ ਵਿੱਚ ਕਸਰਤ ਕਰਨ ਵਾਸਤੇ ਗਿਆ। ਉਸ ਨੇ ਆਪਣਾ ਮੋਟਰਸਾਈਕਲ ਜਿੰਮ ਦੇ ਬਾਹਰ ਖੜਾ ਕਰ ਦਿੱਤਾ ਸੀ। ਜਦੋ ਉਸ ਨੇ ਵਾਪਸ ਆਕੇ ਵੇਖਿਆ ਤਾਂ ਮੋਟਰਸਾਈਕਲ ਗਾਇਬ ਸੀ। ਜਿਸ ਨੂੰ ਅਣਪਛਾਤੇ ਚੋਰ ਚੋਰੀ ਕਰਕੇ ਲੈ ਗਏ। ਇਸ ਸਬੰਧੀ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।

Post a Comment