ਮਿਡ ਡੇ ਮੀਲ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਅਧੀਨ ਲਿਆਂਦਾ ਜਾਵੇ : ਨਰਾਇਣਗੜ•

Monday, January 28, 20130 comments

ਸੰਗਰੂਰ, 28 ਜਨਵਰੀ  2012/ਸੰਗਰੂਰ ਤਹਿਸੀਲ ਨਾਲ ਸਬੰਧਿਤ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਇਕੱਤਰਤਾ ਕੌਲਾ ਪਾਰਕ ਵਿਖੇ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਿਲ•ਾ ਜਨਰਲ ਸਕੱਤਰ ਪਰਮਜੀਤ ਕੌਰ ਨਰਾਇਣਗੜ•, ਮੀਤ ਪ੍ਰਧਾਨ ਕੁਲਵਿੰਦਰ ਕੌਰ ਗਹਿਲਾਂ, ਮਧੂ ਰਾਣੀ ਧੂਰੀ, ਪਰਮਜੀਤ ਕੌਰ, ਅਮਰਜੀਤ ਕੌਰ , ਜਸਵੀਰ ਕੌਰ ਆਦਿ ਨੇ ਸਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਜੀਤ ਕੌਰ ਨਰਾਇਣਗੜ• ਨੇ ਕਿਹਾ ਕਿ ਸਰਕਾਰ ਮਿਡ ਡੇ ਮੀਲ ਕੁੱਕ ਤੋਂ ਪੂਰਾ ਸਮਾਂ ਸਕੂਲਾਂ ਵਿੱਚ ਕੰਮ ਕਰਵਾਉਣ ਤੋਂ ਬਾਅਦ ਵੀ ਬਹੁਤ ਥੋੜੀ ਤਨਖਾਹ ਦਿੱਤੀ ਜਾ ਰਹੀ ਹੈ। ਕੋਈ ਬੀਮਾ ਸਕੀਮ ਨਹੀਂ ਅਤੇ ਨਾ ਹੀ ਕੋਈ ਛੁੱਟੀਆਂ ਦੀ ਸੁਵਿੱਧਾ ਦਿੱਤੀ ਜਾ ਰਹੀ ਹੈ। ਦਿੱਤੀ ਜਾ ਰਹੀ ਨਗੂਣੀ ਤਨਖਾਹ ਵੀ ਸਾਲ ਵਿੱਚ ਸਿਰਫ 10 ਮਹੀਨਿਆਂ ਦੀ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਇਸ ਸਕੀਮ ਲਈ ਰੱਖੀ ਪੂਰੀ ਗਰਾਂਟ ਵੀ ਖਰਚ ਨਹੀਂ ਕਰ ਰਹੀ । ਉਨ•ਾਂ ਮੰਗ ਕਰਦਿਆਂ ਕਿਹਾ ਕਿ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਅਧੀਨ ਲਿਆਕੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ। 2 ਲੱਖ ਰੁਪਏ ਦਾ ਸਭ ਕੁੱਕ ਦਾ ਬੀਮਾ ਕੀਤਾ ਜਾਵੇ। ਕੁੱਕ ਦਾ 4 ਮਹੀਨਿਆਂ ਦੀਆਂ ਤਨਖਾਹਾਂ ਦਾ ਬਣਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। ਸਕੂਲਾਂ ਵਿੱਚੋਂ ਕੱਢਿਆਂ ਜਾ ਰਹੀਆ ਮਿਡ ਡੇ ਮੀਲ ਕੁੱਕ ਨੂੰ ਤੁਰੰਤ ਸਕੂਲਾਂ ਵਿੱਚ ਰੱਖਿਆ ਜਾਵੇ। ਬੀਬੀ ਨਰਾਇਣਗੜ• ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਜੇਕਰ ਕੁੱਕ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਪੰਜਾਬ ਪੱਧਰ ’ਤੇ ਸਰਕਾਰ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ। ਇਕੱਠੀਆਂ ਹੋਈਆਂ ਕੁੱਕ ਨੇ ਸਰਕਾਰ ਖਿਲਾਫ ਨਾਅਰੇ ਲਗਾਕੇ ਰੋਸ਼ ਵੀ ਪ੍ਰਗਟਾਇਆ। 

 ਸੰਗਰੂਰ ਵਿਖੇ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਹੇਠ ਇਕੱਠੀਆਂ ਹੋਈਆਂ ਕੁੱਕ ਬੀਬੀਆਂ ਸਰਕਾਰ ਖਿਲਾਫ ਨਾਅਰੇ ਲਗਾਉਂਦੀਆਂ ਹੋਈਆਂ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger