ਹੋਸ਼ ਕਰ ਸੋਹਣਿਆ ਕਿਉਂ ਵਿਦੇਸ਼ਾਂ ਵੱਲ ਦੌੜਦਾ ਏਂ-ਲੋਕ ਲਿਖਾਰੀ ਮੰਚ

Monday, January 28, 20130 comments


ਅੰਮ੍ਰਿਤਸਰ 28ਜਨਵਰੀ (              )  ਲ਼ੋਕ ਲਿਖਾਰੀ ਮੰਚ ਸੁਲਤਾਨਵਿੰਡ ਦੀ ਮਾਸਿਕ ਇਕੱਤਰਤਾ ਮੰਚ ਦੇ ਸ੍ਰਪਰਤ ਕਰਨਲ ਪਰਤਾਪ ਸਿੰਘ ਦੀ ਪ੍ਰਧਾਂਨਗੀ ਵਿਚ ਹੋਈ ।ਮੰਚ ਦੇ ਜਨਰਲ ਸਕੱਤਰ ਇਤਹਾਸਕਾਰ ਏ.ਐਸ਼.ਦਲੇਰ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਇਸ ਇਕੱਤਰਤਾ ਵਿੱਚ ਦੇਸ਼ ਪ੍ਰੇਮ ਅਤੇ ਹਾਸਰਸ ਦੀਆਂ ਕਵੀਤਾਵਾਂ ਪੜ੍ਹੀਆਂ ਗਈਆਂ।ਕਰਨਲ ਪਰਤਾਪ ਸਿੰਘ ਦੀਆਂ ਮਾਂ ਬੋਲੀ ਪੰਜਾਬੀ ਨਾਲ ਪਿਆਰ ਤੇ ਸਤਿਕਾਰ ਕਰਨ ਸਬੰਧਤ ਕਵਿਤਾਵਾਂ ਦੀ ਸਰੋਤਿਆਂ ਭਰਵੀਂ ਦਾਦ ਦਿੱਤੀ।ਮੰਚ ਦੇ ਪ੍ਰਧਾਨ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ ਦੀ ਕਵਿਤਾ ਠਪੱਛਮੀ ਹਵਾਵਾਂੂ ਦੇ ਬੋਲ ਬੜੇ ਪ੍ਰਭਾਵਸ਼ਾਲੀ ਸਨ।    

              ਹੋਸ਼ ਕਰ ਸੋਹਣਿਆ ਕਿਉਂ ਵਿਦੇਸ਼ਾਂ ਵੱਲ ਦੌੜਦਾ ਏਂ

              ਦੇਸ਼ ਦੀ ਤਰੱਕੀ ਵੱਲੋਂ ਕਿਉਂ ਮੂੰਹ ਪਿਆ ਮੋੜਦਾ ਏਂ।

ਮੰਚ ਦੇ ਜਨਰਲ ਸਕੱਤਰ ਇਤਹਾਸਕਾਰ ਏ.ਐਸ਼.ਦਲੇਰ ਨੇ ਹਾਸ ਰੱਸ ਕਵਿਤਾ ਠਪਾਗਲੂ ਪੜ੍ਹ ਕੇ ਸਰੋਤਿਆ ਨੂੰ ਹੱਸਣ ਲਈ ਮਜ਼ਬੂਰ ਕਰ ਦਿੱਤਾ।ਮਾਸਟਰ ਚਰਨਜੀਤ ਸਿੰਘ ਨੇ ਬਾਂਦਰ ਤੇ ਮਗਰਮ¤ਛ ਦੀ ਕਾਹਣੀ ਨੂੰ ਬੜੇ ਰੌਚਕ ਢੰਗ ਨਾਲ ਕਾਵਿਕ ਰੂਪ ਠਚ ਪੇਸ਼ ਕੀਤਾ।ਸ. ਸੁੱਖਦੇਵ ਸਿੰਘ ਪਾਂਧੀ ਦਾ ਸੁਝਾਓ ਸੀ ਕਿ ਲਿਖਾਰੀ ਮੰਚ ਦਾ ਸਥਾਪਨਾ ਦਿਵਸ ਅਗਲੇ ਮਹੀਨੇ ਮਨਾਇਆ ਜਾਵੇ ਜਿਸ ਤੇ ਹਾਜ਼ਰ ਮੈਂਬਰਾਂ ਨੇ ਸਹਿਮਤੀ ਪ੍ਰਗਟ ਕੀਤੀ।



 ਲ਼ੋਕ ਲਿਖਾਰੀ ਮੰਚ ਸੁਲਤਾਨਵਿੰਡ  ਸ੍ਰਪਰਤ ਕਰਨਲ ਪਰਤਾਪ ਸਿੰਘ, ਪ੍ਰਧਾਨ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ, ਇਤਹਾਸਕਾਰ ਏ.ਐਸ਼.ਦਲੇਰ ਅਤੇ ਹੋਰ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger