ਅਨੰਦਪੁਰ ਸਾਹਿਬ, 20 ਜਨਵਰੀ (ਸੁਰਿੰਦਰ ਸਿੰਘ ਸੋਨੀ)ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਧਰਮ ਵਿਚ ਵਿਸ਼ੇਸ਼ ਮਹਾਨਤਾ ਹੈ ਤੇ ਹਰੇਕ ਸਿੱਖ ਆਪਣੀ ਜਾਨ ਵਾਰ ਕੇ ਵੀ ਇਸ ਦੇ ਜਾਹੋ ਜਲਾਲ ਨੂੰ ਕਾਇਮ ਰੱਖਣਾ ਚਾਹੁੰਦਾ ਹੈ ਪਰ ਪਿਛਲੇ ਕੁਝ ਸਮੇ ਤੋ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਇਸ ਪਾਵਨ ਤਖਤ ਦੀ ਮਾਣ ਮਰਯਾਦਾ ਨੂੰ ਖੋਰਾ ਲਗ ਰਿਹਾ ਹੈ ਜਿਸ ਤੋ ਸੁਚੇਤ ਹੋਣ ਦੀ ਲੋੜ ਹੈ। ਇਹ ਗੱਲ ਸਿੱਖ ਫੁਲਵਾੜੀ ਦੇ ਸੰਪਾਦਕ ਭਾਈ ਹਰਜੀਤ ਸਿੰਘ ਨੇ ਕਹੀ। ਉਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋ ਪਹਿਲਾਂ ‘ਜਥੇਦਾਰ’ ਦਾ ‘ਹੁਕਮ’ ਆਉਂਦਾ ਹੈ ਕਿ ਜਿਨਾਂ ਦੇ ਬੱਚੇ ਪਤਿਤ ਹਨ ਉਨਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਟਿਕਟਾਂ ਨਾ ਦਿਤੀਆਂ ਜਾਣ ਪਰ ਚੋਣਾਂ ਤੋ ਬਾਅਦ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਕਲੀਨਸ਼ੇਵ ਬੱਚਿਆਂ ਦੀਆਂ ਫੋਟੋਆਂ ਅਖਬਾਰਾਂ ਦਾ ਸ਼ਿੰਗਾਰ ਬਣ ਰਹੀਆਂ ਹਨ। ਉਨਾਂ ਕਿਹਾ ਇਹ ਦੇਖਣ ਦੀ ਲੋੜ ਹੈ ਕਿ ਸ਼੍ਰੋਮਣੀ ਅਕਾਲੀ ਦੱਲ ਵਲੋ ‘ਜਥੇਦਾਰ’ ਦੇ ਹੁਕਮ ਦੀ ਉ¦ਘਣਾ ਕਰ ਕੇ ਅਜਿਹੇ ਲੋਕਾਂ ਨੂੰ ਟਿਕਟਾਂ ਦੇ ਕੇ ਮੈਂਬਰ ਬਣਾਇਆ ਗਿਆ ਜਿਨਾਂ ਦੇ ਬੱਚੇ ਪਤਿਤਪੁਣੇ ਤੇ ਨਸ਼ਿਆਂ ਵਿਚ ਡੁੱਬੇ ਹੋਏ ਹਨ ਜਾਂ ਉਹ ਆਪਣੇ ਪਿਤਾ ਦੇ ਮੈਂਬਰ ਬਨਣ ਤੋ ਬਾਅਦ ਪਤਿਤ ਹੋਏ ਹਨ। ਭਾਈ ਹਰਜੀਤ ਸਿੰਘ ਨੇ ਕਿਹਾ ਕਿ ਜੇਕਰ ਉਹ ਨੋਜਵਾਨ ਪਹਿਲਾਂ ਹੀ ਪਤਿਤ ਸਨ ਤਾਂ ਅਕਾਲੀ ਦੱਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਕਿਉਂ ਨਹੀ ਮੰਨਿਆ ? ਇਸ ਦੀ ਪੁੱਛ ਪ੍ਰਤੀਤ ਹੋਣੀ ਚਾਹੀਦੀ ਹੈ ਤੇ ਜੇਕਰ ਉਹ ਨੋਜਵਾਨ ਬਾਅਦ ਵਿਚ ਪਤਿਤ ਹੋਏ ਹਨ ਤਾਂ ਉਸ ਮੈਂਬਰ ਦੀ ਮੈਂਬਰੀ ਖਤਮ ਕਰ ਦੇਣੀ ਚਾਹੀਦੀ ਹੈ ਕਿਉਂਕਿ ਮੇੈਂਬਰ ਦਾ ਕੰਮ ਧਰਮ ਪ੍ਰਚਾਰ ਕਰਨਾ ਹੈ ਜੇਕਰ ਉਹ ਆਪਣੇ ਘਰ ਵਿਚ ਹੀ ਪ੍ਰਚਾਰ ਨਹੀ ਕਰ ਸਕਿਆ ਤਾਂ ਬਾਹਰ ਕਿਵੇ ਕਰੇਗਾ। ਉਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸੰਸਾਰ ਭਰ ਵਿਚ ਸਿੱਖਾਂ ਦਾ ਸਿਰ ਨੀਵਾਂ ਕਰਦੀਆਂ ਹਨ ਤੇ ਇਸ ਨਾਲ ਸਿੱਖ ਨੋਜਵਾਨ ਧਰਮ ਤੋ ਬਾਗੀ ਹੁੰਦੇ ਹਨ। ਉਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਜੇਕਰ ਸ਼੍ਰੋਮਣੀ ਅਕਾਲੀ ਦੱਲ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੀ ਮਾਨਤਾ ਨਹੀ ਦੇਣਗੇ ਤਾਂ ਆਮ ਸਿੱਖਾਂ ਤੇ ਇਹ ਹੁਕਮ ਕਿਵੇਂ ਲਾਗੂ ਕੀਤੇ ਜਾ ਸਕਣਗੇ। ਉਨਾਂ ਕਿਹਾ ਅਜਿਹੀਆਂ ਘਟਨਾਵਾਂ ਇਤਹਾਸ ਦਾ ਹਿੱਸਾ ਬਣ ਰਹੀਆਂ ਹਨ ਤੇ ਸਾਡੀ ਨੋਜਵਾਨ ਪੀੜੀ ਆਪਣੇ ਸੁਆਲਾਂ ਦਾ ਜੁਆਬ ਲਭਦੀ ਹੈ ਜੋ ਉਸਨੂੰ ਨਹੀ ਮਿਲ ਰਿਹਾ। ਉਨਾਂ ਕਿਹਾ ਕਿ ਅੱਜ ਲੋੜ ਹੈ ਸਿੱਖ ਕੋਮ ਦੇ ਜਥੇਦਾਰ ਬਾਬਾ ਫੁੂਲਾ ਸਿੰਘ ਜੀ ਦੇ ਜੀਵਨ ਤੋ ਸੇਧ ਲੈਣ ਤੇ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਮਲ ਭਉ ਵਿਚ ਹੀ ਵਿਚਰਨ ਤਾਂ ਕਿ ਕੌਮ ਨੂੰ ਸੁਚੱਜੀ ਅਗਵਾਈ ਦਿਤੀ ਜਾ ਸਕੇ।
Post a Comment