ਸੰਗਰੂਰ, 28 ਜਨਵਰੀ (ਸੂਰਜ ਭਾਨ ਗੋਇਲ)-ਸ਼ਹਿਰ ਸੰਗਰੂਰ ਨੂੰ ਸਿਹਤਯਾਬ ਅਤੇ ਨਸ਼ਾਮੁਕਤ ਰੱਖਣ ਦੇ ਉਦੇਸ਼ ਨਾਲ ਅੱਜ ਆਯੋਜਿਤ ਕੀਤੀ ਗਈ ਮੈਰਾਥਨ ਦੌੜ ਵਿੱਚ ਸ਼ਹਿਰ ਵਾਸੀਆਂ, ਖਾਸ ਕਰਕੇ ਨੌਜਵਾਨ ਵਰਗ ਨੇ ਉਤਸ਼ਾਹ ਨਾਲ ਭਾਗ ਲਿਆ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਜਿੱਥੇ 5 ਕਿਲੋਮੀਟਰ ਮੈਰਾਥਨ ਦੌੜ ਲਈ ਦੌੜਾਕਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ, ਉਥੇ ਖੁਦ ਦੌੜ ਵਿੱਚ ਹਿੱਸਾ ਲੈ ਕੇ ਅਗਵਾਈ ਕੀਤੀ। ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਝੰਡੀ ਦਿਖਾਉਣ ਤੋਂ ਪਹਿਲਾਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਹੁਲ ਨੇ ਕਿਹਾ ਕਿ ਕਿਸੇ ਸ਼ਹਿਰ ਦੇ ਵਿਕਾਸ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਕਿ ਉਥੋਂ ਦੇ ਸ਼ਹਿਰ ਵਾਸੀ ਸਿਹਤਮੰਦ ਅਤੇ ਨਸ਼ਾਮੁਕਤ ਹੋਣੇ ਚਾਹੀਦੇ ਹਨ। ਸਿਹਤਯਾਬ ਅਤੇ ਨਸ਼ਾਮੁਕਤ ਵਿਅਕਤੀ ਆਪਣੇ ਸਮਾਜ, ਸ਼ਹਿਰ ਅਤੇ ਦੇਸ਼ ਦੇ ਵਿਕਾਸ ਵਿੱਚ ਚੋਖਾ ਯੋਗਦਾਨ ਪਾ ਸਕਦਾ ਹੈ। ਉਨ•ਾਂ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਅਜਿਹੀਆਂ ਦੌੜਾਂ ਸ਼ਹਿਰ ਸੰਗਰੂਰ ਵਿੱਚ ਹੁੰਦੀਆਂ ਰਹਿਣਗੀਆਂ। ਐ¤ਫ. ਐਕਸ ਜਿੰਮ ਵੱਲੋਂ ਕਰਵਾਈ ਗਈ ਇਸ ਦੌੜ ਵਿੱਚ ਓਵਰਆਲ ਜੇਤੂ ਮੱਖਣ ਸਿੰਘ (ਇਨਾਮ 5000 ਰੁਪਏ) ਰਹੇ, ਦੂਜੇ ਨੰਬਰ ’ਤੇ ਗੁਰਮੇਲ ਸਿੰਘ (ਇਨਾਮ 4000 ਰੁਪਏ) ਅਤੇ ਬਿੱਕਰ ਸਿੰਘ (ਇਨਾਮ 3000 ਰੁਪਏ) ਰਹੇ। ਇਸੇ ਤਰ•ਾਂ ਔਰਤਾਂ ਦੇ ਵਰਗ ’ਚੋਂ ਸਰੋਜ ਰਾਣੀ ਪਹਿਲੇ (ਇਨਾਮ 2000 ਰੁਪਏ), ਤਰਨਦੀਪ ਕੌਰ ਦੂਜੇ (ਇਨਾਮ 1000 ਰੁਪਏ) ਰਹੀ। ਅੰਡਰ-16 ਦੀ ਜੇਤੂ ਪੁਸ਼ਪਿੰਦਰ ਕੌਰ (ਇਨਾਮ 2000 ਰੁਪਏ) ਐਲਾਨੀ ਗਈ। ਦੌੜ ਸਭ ਤੋਂ ਵਡੇਰੀ ਉਮਰ ਦੀ ਦੌੜਾਕ ਸ਼੍ਰੀਮਤੀ ਊਸ਼ਾ ਸਾਹਨੀ ਸਨ, ਜਿਨ•ਾਂ ਨੂੰ ਵਿਸ਼ੇਸ਼ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌੜ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਸ੍ਰੀ ਪ੍ਰਕਾਸ਼ ਚੰਦ ਗਰਗ ਦੇ ਸਪੁੱਤਰ ਸ੍ਰੀ ਵਿਸ਼ਾਲ ਗਰਗ, ਜ਼ਿਲ•ਾ ਲੋਕ ਸੰਪਰਕ ਅਫ਼ਸਰ ਸ. ਪ੍ਰਭਦੀਪ ਸਿੰਘ ਨੱਥੋਵਾਲ ਨੇ ਵੀ ਭਾਗ ਲਿਆ।
ਸੰਗਰੂਰ ਵਿਖੇ ਆਯੋਜਿਤ ਕੀਤੀ ਗਈ ਮੈਰਾਥਨ ਦੌੜ ਨੂੰ ਰਵਾਨਾ ਕਰਦੇ ਹੋਏ


Post a Comment