ਝੁਨੀਰ ਜਨਵਰੀ( ਮਨਿੰਦਰ ਦਾਨੇਵਾਲੀਆ) ਮਾਨਸਾ ਜ਼ਿਲੇ ਦੇ ਪਿੰਡਾਂ ਵਿਚ ਹੋਈ ਗਲਤ ਵਾਰਡ ਬੰਦੀ ਦੀ ਅਲੋਚਨਾ ਕਰਦਿਆਂ ਸੀਨੀਅਰ ਯੂਥ ਕਾਂਗਰਸੀ ਆਗੂ ਸੁਖਦੇਵ ਸਿੰਘ ਭੰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੇ ਉਹਨਾ ਨਦੇ ਪਿੰਡ ਭੰਮਾ ਖੁਰਦ ਵਿਖੇ ਬੀ.ਡੀ.ਈ.ੳ ਅਤੇ ਪੰਚਾਇਤ ਸੈਕਟਰੀ ਦੀ ਮਿਲੀ ਭੁਗਤ ਨਾਲ ਪਿੰਡ ਵਿਚ ਗਲਤ ਵਾਰਡ ਬੰਦੀ ਕੀਤੀ ਗਈ ਉਹਨਾਂ ਕਿਹਾ ਕਿ ਉਹਨਾਂ ਦੇ ਨਾਲ ਲਗਦੇ ਘਰ ਕਿਸੇ ਹੋਰ ਵਾਰਡ ਵਿਚ ਪਾ ਦਿਤੇ ਹਨ ਜੋ ਬਿਲਕੁਲ ਧੱਕੇਸ਼ਾਹੀ ਦਾ ਨਿੱਤੀਜਾ ਹੈ ਸ੍ਰ: ਭੰਮਾ ਨੇ ਕਿਹਾ ਕੇ ਉਹ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਨੂੰ ਵੀ ਇਕ ਲਿਖਤੀ ਦਰਖਾਸਤ ਵੀ ਦੇ ਚੁਕੇ ਹਨ ਪ੍ਰੰਤੂ ਅਜ ਤੱਕ ਉਹਨਾਂ ਦੀ ਕੋਈ ਸੁਣਵਾਈ ਨਹੀ ਹੋਈ ੳਨ੍ਹਾ ਕਿਹਾ ਕਿ ਹਾਕਮ ਜਮਾਤ ਕਾਂਗਰਸੀ ਵਰਕਰਾਂ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ ਉਹਨਾਂ ਕਿਹਾ ਕਿ ਬੀ. ਡੀ.ਈ.ੳ ਤੇ ਤਹਿਸੀਲਦਾਰ ਵੀ ਉਹਨਾਂ ਦੇ ਪਿੰਡ ਆਏ ਸਨ ਉਹ ਵੀ ਫਾਰਮਿਲਟੀ ਕਰ ਕੇ ਤੁਰਦੇ ਬਣੇ ਉਹਨਾਂ ਕਾਗਰਸੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਗਲਤ ਵਾਰਡ ਬੰਦੀ ਹੋਣ ਕਾਰਨ ਕਿਸੇ ਪੰਚ ਜਾਂ ਸਰਪੰਚ ਦੀ ਮੱਦਦ ਨਾ ਕਰਨ ਇਸ ਮੌਕੇ ਤੇ ਉਹਨਾਂ ਦੇ ਨਾਲ ਨਿਰਮਲ ਸਿੰਘ, ਹਰਪ੍ਰੀਤ ਸਿੰਘ ,ਸੁਖਦੇਵ ਸਿੰਘ,ਨਰਸੀ ਸਿੰਘ,ਮਿੱਠੂ ਸਿੰਘ,ਸਤਪਾਲ ਸਿੰਘ,ਗੁਰਪਿਆਰ ਸਿੰਘ,ਮਿੱਠੂ ਸਿੰਘ ਮੈਂਬਰ ਤੇ ਗੁਰਦੀਪ ਸਿੰਘ ਆਦਿ ਮੌਜ਼ੂਦ ਸਨ।

Post a Comment