ਦਿੱਲੀ ਵਿੱਚ ਵੀ ਆਪਣੇ ਨਾਮ ਦਾ ਸਿੱਕਾ ਜਮਾਉਣ ਵਾਲਾ ਪਹਿਲਾ ਪੰਜਾਬੀ ਅਖਬਾਰ ਹੈ ਪਹਿਰੇਦਾਰ-ਯੂਥ ਅਕਾਲੀ ਆਗੂ
Wednesday, January 02, 20130 comments
ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਪੰਜਾਬ ਵਿੱਚ ਸਿੱਖ ਧਰਮ ਦੀਆਂ ਸਰਗਰਮੀਆ ਨੂੰ ਕਾਇਮ ਰੱਖਣ ਵਾਲਾ ਪੰਜਾਬੀ ਅਖਬਾਰ ਹੱਕ ਸੱਚ ਦਾ ਪਹਿਰੇਦਾਰ ਜਿਸ ਦੇ ਮੁੱਖ ਸੰਪਾਦਕ ਸ: ਜਸਪਾਲ ਸਿੰਘ ਹੇਰਾਂ ਜੀ ਨੇ ਸਖਤ ਮਿਹਨਤ ਨਾਲ ਇਸ ਨੂੰ ਲੋਕਾਂ ਦੇ ਮਨਾ ਵਿੱਚ ਵਸਾ ਦਿੱਤਾ ਹੈ ।ਇਸ ਅਖਬਾਰ ਦੀ ਸੱਚੀ ਸੁੱਚੀ ਪਹਿਰੇਦਾਰੀ ਕਾਰਣ ਹੀ ਅੱਜ ਸਾਡੇ ਦੇਸ਼ ਵਿੱਚ ਇਨਾਸਫ ਤੇ ਇਨਸਾਨੀਅਤ ਆਪਣੀ ਪਹਿਚਾਣ ਰੱਖਦੀ ਹੈ ।ਜਿਸ ਤਰਾਂ ਹੇਰਾਂ ਸਾਹਿਬ ਤੇ ਪਹਿਰੇਦਾਰ ਪਰਿਵਾਰ ਵੱਲੋਂ ਸਿਰਜੱਤ ਕੀਤਾ ਇਹ ਅਖਬਾਰ ਸੂਬੇ ਵਿੱਚ ਸੱਚੀਆ ਸੁੱਚੀਆਂ ਖਬਰਾਂ ਦਾ ਪਰਤੱਖ ਹੈ ।ਉਸੇ ਤਰ੍ਹਾਂ ਹੀ ਦਿੱਲੀ ਵਿੱਚ ਵੀ ਆਪਣੇ ਨਾਮ ਦਾ ਸਿੱਕਾ ਜਮਾਉਣ ਵਾਲਾ ਪਹਿਲਾ ਪੰਜਾਬੀ ਅਖਬਾਰ ਪਹਿਰੇਦਾਰ ਹੈ ।ਜਿਸ ਨੂੰ ਪੰਜਾਬ ਤੋਂ ਦੂਰ ਬੈਠੇ ਸਾਡੇ ਪੰਜਾਬੀ ਵੀਰ ਆਪਣੀ ਰੂਹ ਦੀ ਖੁਰਾਕ ਮੰਨਦੇ ਹਨ ਇੰਨਾ ਸਬਦਾ ਦਾ ਵਰਨਣ ਯੂਥ ਅਕਾਲੀ ਆਗੂ ਸਰਪੰਚ ਬਲਵਿੰਦਰ ਸਿੰਘ ਖੁਦਾਈ ਚੱਕ,ਯੂਥ ਆਗੂ ਰਣਜੀਤ ਸਿੰਘ ਪੱਪੂ ਗੌਸਪੁਰ,ਜਨਰਲ ਸਕੱਤਰ ਬਲਜਿੰਦਰ ਸਿੰਘ ਬਿੰਦਰ ਬਰਸਾਲ,ਯੂਥ ਅਕਾਲੀ ਆਗੂ ਭੁਪਿੰਦਰ ਸਿੰਘ ਤੱਤਲਾ(ਥੋਧੜ) ਨੇ ਸ਼ਾਝੇ ਤੌਰ ਤੇ ਕੀਤਾ ਤੇ ਕਿਹਾ ਕਿ ਪਾਖੰਡ ਵਾਦ ਦੇ ਵਿਰੁਧ ਇਸ ਅਖਬਾਰ ਨੇ ਨਿੱਤਧੜਕ ਹੋਕੇ ਅਵਾਜ਼ ਉਠਾਈ ਹੈ ਅਤੇ ਇਸ ਦੀ ਇਸ ਸੋਚ ਸਦਕਾ ਲੋਕ ਇਸ ਅਖਬਾਰ ਨੂੰ ਸਵੇਰੇ ਪੜ੍ਹਣ ਤੋਂ ਬਿੰਨਾ ਰਿਹ ਨਹੀ ਸਕਦੇ ।ਅਸੀ ਦੁਆ ਕਰਦੇ ਹਾਂ ਕਿ ਹੇਰਾਂ ਸਾਹਿਬ ਦੇ ਹੱਕ ਸੱਚ ਦੇ ਲਾਏ ਬੋਹੜ ਨੂੰ ਕਦੇ ਵੀ ਤੱਤੀ ਬਾਹ ਨਾ ਲੱਗੇ ਤੇ ਦਿਨ ਰਾਤ ਇਹ ਦੁਗਣੀ ਤਰੱਕੀ ਕਰੇ ਇਸ ਸਮੇਂ ਇਹਨਾਂ ਯੂਥ ਅਕਾਲੀ ਆਗੂਆ ਦੇ ਨਾਲ ਜੱਥੇਦਾਰ ਸੁਖਵਿੰਦਰ ਸਿੰਘ ਰਾਜਸਥਾਨੀ,ਹਰਮੇਲ ਸਿੰਘ ਮੇਲ,ਜਗਦੇਵ ਸਿੰਘ ਕਾਲਾ,ਪ੍ਰਧਾਨ ਸੁਰਿੰਦਰ ਸਿੰਘ,ਜਸਮੇਲ ਸਿੰਘ ਗੋਰਸੀਆ,ਬਿੱਟੂ ਖੁਦਾਈ ਚੱਕ,ਠੇਕੇਦਾਰ ਮਹਿੰਦਰ ਸਿੰਘ ਖੁਦਾਈ ਚੱਕ,ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸ਼ੇਰਗਿੱਲ ਆਦਿ ਹਾਜਰ ਸਨ ।


Post a Comment