ਨਾਭਾ, 2 ਜਨਵਰੀ (ਜਸਬੀਰ ਸਿੰਘ ਸੇਠੀ)-ਸਥਾਨਕ ਨਗਰ ਕੌਸਲ ਨਾਭਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਨਵੇਂ ਸਾਲ ਨੂੰ ਜੀ ਆਇਆਂ ਆਖਣ ਲਈ ਅਤੇ ਸਰਬੱਤ ਦੇ ਭਲੇ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ੍ਰੀ ਆਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਸਜਾਇਆ ਗਿਆ ਜਿਸ ਵਿੱਚ ਰਾਗੀ ਸਿੰਘ ਵੱਲੋਂ ਧੁਰਕੀ ਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਕਾਰਜ ਸਾਧਕ ਅਫਸਰ ਸੁਰਜੀਤ ਸਿੰਘ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਅਸੀਂ ਨਵੇਂ ਸਾਲ ਦੇ ਪਹਿਲੇ ਦਿਨ ਪ੍ਰਣ ਕਰੀਏ ਕਿ ਅਸੀਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈਏ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਧੁਰਕੀ ਬਾਣੀ ਮਾਨਵਤਾ ਦੀ ਸੇਵਾ ਕਿਸੇ ਵੀ ਭੇਦ-ਭਾਵ ਤੋਂ ਬਿਨ੍ਹਾਂ ਕਰਨ ਦਾ ਉਪਦੇਸ਼ ਦਿੰਦੀ ਹੈ ਇਸ ਲਈ ਅਸੀਂ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹੋਏ ਗੁਰੂ ਮਹਾਰਾਜ ਦੇ ਦੱਸੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਕੌਸਲ ਪ੍ਰਧਾਨ ਗੁਰਬਖਸੀਸ ਸਿੰਘ ਭੱਟੀ ਨੇ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਜੀ ਆਇਆਂ ਆਖਿਆ। ਇਸ ਮੌਕੇ ਸ. ਕੁਲਦੀਪ ਸਿੰਘ ਨੱਸੂਪੁਰ ਮੈਂਬਰ ਸ੍ਰੋਮਣੀ ਪ੍ਰਬੰਧਕ ਕਮੇਟੀ ਯੋਗੇਸ ਖੱਤਰੀ ਪ੍ਰਧਾਨ ਭਾਜਪਾ ਮੰਡਲ ਨਾਭਾ, ਅਸੋਕ ਕੁਮਾਰ ਬਿੱਟੂ ਕੌਸਲਰ, ਬਲਤੇਜ ਸਿੰਘ ਖੋਖ, ਹਲਕਾ ਇੰਚ: ਮੱਖਣ ਸਿੰਘ ਲਾਲਕਾ ਵੱਲੋਂ ਉਨ੍ਹਾਂ ਦੇ ਸਪੁੱਤਰ ਨੇ ਸੰਗਤਾਂ ਨੂੰ ਸੰਬੋਧਨ ਕਰਕੇ ਵਧਾਈ ਦਿੱਤੀ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਪ੍ਰਧਾਨ ਗੁਰਬਖਸੀਸ ਸਿੰਘ ਭੱਟੀ, ਸੁਰਜੀਤ ਸਿੰਘ ਕਾਰਜ ਸਾਧਕ ਅਫਸਰ, ਅਸੋਕ ਬਾਂਸਲ, ਕੁਲਦੀਪ ਸਿੰਘ ਨੱਸੂਪੁਰ ਮੈਂਬਰ ਐਸ.ਜੀ.ਪੀ.ਸੀ, ਸੁਦਰਸਨ ਗੋਗਾ, ਰਜਨੀਸ ਮਿੱਤਲ ਸੈਂਟੀ, ਗੋਤਮ ਬਾਤਿਸ, ਨਰਿੰਦਰਜੀਤ ਸਿੰਘ ਭਾਟੀਆ, ਪਵਨ ਗਰਗ, ਭਾਨ ਸਿੰਘ ਠੇਕੇਦਾਰ, ਅਮਰਦੀਪ ਸਿੰਘ ਖੰਨਾ, ਅਸੋਕ ਬਿੱਟੂ (ਸਮੂਹ ਕੌਸਲਰ), ਸਿਕੰਦਰ ਪ੍ਰਤਾਪ ਸਿੰਘ ਐਡਵੋਕੇਟ, ਦਲਜੀਤ ਸਿੰਘ ਸੰਧੂ ਡਾਇਰੈਕਟਰ ਕਰਨਸੇਰ, ਅਮਨਦੀਪ ਗਰਗ, ਕੁਲਦੀਪ ਸਿੰਘ ਸਿਆਣ, ਗੁਰਸੇਵਕ ਸਿੰਘ ਗੋਲੂ ਜਿਲ੍ਹਾ ਪ੍ਰਧਾਨ ਐਸ.ਓ.ਆਈ., ਅਨਿਲ ਰਾਣਾ, ਰਣਜੀਤ ਸਿੰਘ ਖੰਗੂੜਾ, ਸਰਬਜੀਤ ਸਿੰਘ ਧੀਰੋਮਾਜਰਾ, ਬਲਤੇਜ ਸਿੰਘ ਖੋਖ, ਗੁਰਬਖਸ ਸਿੰਘ ਸਿਬੀਆ, ਕੁਲਦੀਪ ਸਿੰਘ ਅਲੌਹਰਾਂ, ਵਿਨੋਦ ਕਾਲੜਾ, ਯੋਗੇਸ ਖੱਤਰੀ ਐਡਵੋਕੇਟ, ਸੁਰਿੰਦਰ ਗਰਗ, ਵਲੈਤ ਰਾਮ, ਰਾਜ ਕੁਮਾਰ ਗੁਪਤਾ, ਅਸੋਕ ਨੰਨੂੰ, ਆਰ.ਕੇ. ਭੱਲਾ ਸਿਆਸੀ ਸਕੱਤਰ ਵਿਧਾਇਕ ਅਮਲੋਹ, ਜਸਪਾਲ ਸਿੰਘ ਪ੍ਰਧਾਨ ਸਕੂਟਰ ਫੈਕਟਰੀ ਵਰਕਰਜ, ਬਲਬੀਰ ਸਿੰਘ ਨਾਗਪਾਲ, ਰਜੇਸ ਬਬਲਾ, ਸੁਰਿੰਦਰ ਕੌਰ, ਅੰਮ੍ਰਿਤਪਾਲ ਸਿੰਘ ਚੌਹਾਨ, ਚਰਨਜੀਤ ਮਿੱਤਲ ਸੁਪਰਡੈਂਟ, ਮੋਹਨ ਲਾਲ ਮਿੱਤਲ, ਬਲਜਿੰਦਰ ਬਿੱਟੂ, ਰਾਮ ਪ੍ਰਕਾਸ, ਜਤਿੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਬਕਾ ਕੌਸਲਰ , ਸਹਿਰ ਦੇ ਪਤਵੰਤੇ ਅਤੇ ਸਮੂਹ ਸਟਾਫ ਨੇ ਆਪਣੀ ਹਾਜ਼ਰੀ ਲਵਾਈ।
ਫੋਟੋ ਕੈਪਸਨ: ਨਗਰ ਕੌਸਲ ਨਾਭਾ ਵਿਖੇ ਨਵੇਂ ਸਾਲ ਦੇ ਸਵਾਗਤ ਲਈ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਈ.ਓ. ਸੁਰਜੀਤ ਸਿੰਘ

Post a Comment