ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿਘ ਬਿਰਕ)ਐਸ ਜੀ ਪੀ ਸੀ,ਨਗਰ ਨਿਗਮ,ਵਿਧਾਨ ਸਭਾ ਦੀਆ ਚੋਣਾਂ ਤੋਂ ਬਾਅਦ ਹੁਣ ਤੱਕ ਸਭ ਪਾਰਟੀਆ ਦੇ ਲੀਡਰ,ਵਰਕਰ ਆਪਣੀਆ ਆਪਣੀਆ ਵਿੱਲਾ ਵਿੱਚ ਵੜੇ ਬੈਠੇ ਸਨ ।ਤੇ ਉਡੀਕ ਕਰ ਰਹੇ ਸਨ ਕਿ ਕਦ ਹੁਣ ਕਿਸੇ ਵੀ ਚੋਣ ਦਾ ਵਿਗਲ ਵੱਜੇ ਤੇ ਉਹ ਆਪਣੀ ਪਾਰਟੀ ਪ੍ਰਤੀ ਆਪਣੀ ਵਫਾਦਾਰੀ ਨੂੰ ਵਿਖਾ ਸਕਣ ।ਪਿੱਛਲੇ ਕੁੱਝ ਮਹੀਨੇ ਪਹਿਲਾ ਇਹ ਐਲਾਨ ਹੋ ਗਿਆ ਸੀ ਕਿ ਪਿੰਡਾ ਵਿੱਚ ਪੰਚਾਇਤੀ ਚੋਣਾਂ 2013 ਵਿੱਚ ਹੋਣਗੀਆ।ਬਸ ਇਸ ਐਲਾਨ ਦੀ ਦੇਰੀ ਸੀ ਕਿ ਸਭ ਪਾਰਟੀਆ ਦੇ ਮੋਹਤਵਾਰ ਵਰਕਰ ਤੇ ਲੀਡਰ ਲੱਗੇ ਆਪਣੀਆ ਆਪਣੀ ਖੂੰਡਾ ਚੋ ਬਾਹਰ ਨਿਕਲਣ ਤੇ ਸਭ ਨੇ ਵਧਾ ਦਿੱਤੀ ਪੰਚਾਇਤੀ ਚੋਣਾ ਵਿੱਚ ਕਿਲ੍ਹਾ ਫਤਿਹ ਕਰਨ ਦੀ ਦੌੜ ।ਅੱਜ ਹਰ ਕੋਈ ਸਰਪੰਚੀ ਦੀ ਕੁਰਸੀ ਪ੍ਰਾਪਤ ਕਰਨ ਲਈ ਆਪਣੇ-ਆਪਣੇ ਵਾਰਡਾ ਵਿੱਚ ਅਜਿਹੇ ਵਿਆਕਤੀ ਲੱਭ ਰਿਹਾ ਹੈ ਜਿਸ ਦਾ ਕੋਈ ਕੰਮ ਫਸਿਆ ਹੋਵੇ ਤੇ ਉਸ ਦਾ ਹੱਲ ਕਰਵਾਕੇ ਉਸ ਦੀ ਤੇ ਉਸ ਦੇ ਸਾਰੇ ਪਰਿਵਾਰ ਦੀਆਂ ਵੋਟਾ ਨੂੰ ਆਪਣੇ ਖਾਤੇ ਪੱਕਾ ਕਰ ਸਕੇ ।ਹਰ ਪਾਸੇ ਇਸ ਵੋਟ ਦੀ ਦੌੜ ਨੇ ਪਿੰਡਾ ਵਿੱਚ ਧੜੇਬਾਜੀਆ ਬਣਾ ਛੱਡੀਆ ਹਨ ।ਹੁਣ ਤਾਂ ਵੇਖਣਾ ਇਹ ਹੈ ਕਿ ਪੰਚਾਇਤੀ ਚੋਣਾਂ ਦੀਆ ਹੁਣੇ ਤੋਂ ਹੀ ਵਧੀਆ ਸਰਗਰਮੀਆਂ ਕਿਸ ਨੂੰ ਲੋਕ ਪੱਖੀ ਸਾਬਤ ਕਰਕੇ ਸਰਪੰਚ ਦੀ ਕੁਰਸੀ ਤੇ ਸਥਾਪਿਤ ਕਰਦੀਆ ਹਨ ।

Post a Comment