ਇੰਦਰਜੀਤ ਢਿੱਲੋਂ, ਨੰਗਲ / ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ• ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦਵਾਰਾਂ ਬਿਭੋਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤਕ ਇੱਕ ਅਲੋਕਿਕ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਐਡਵੋਕੇਟ ਰਣਜੀਤ ਸਿੰਘ ਡੂਮੇਵਾਲ ਅਤੇ ਭਾਈ ਅਮਰੀਕ ਸਿੰਘ ਮੀਕਾ ਨੇ ਕਿਹਾ ਕਿ 18 ਜਨਵਰੀ ਨੂੰ ਸਵੇਰੇ ਗੁਰਦਵਾਰਾਂ ਬਿਭੋਰ ਸਾਹਿਬ ਤੋਂ ਇੱਕ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜੋ ਕਿ ਸੈਕਟਰ 2 ਨਵਾਂ ਨੰਗਲ, ਮੋਜੋਵਾਲ, ਭੱਲੜੀ, ਕਲਵਾਂ ਤੋਂ ਹੁੰਦਾ ਹੋਇਆ ਅਨੰਦਪੁਰ ਸਾਹਿਬ ਸ਼ਾਮ ਨੂੰ ਪੁੱਜੇਗਾ। ਇਸ ਨਗਰ ਕੀਰਤਨ ਵਿੱਚ ਤਖ਼ਤ ਸ੍ਰੀ ਕੇਸਗੜ• ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਤਰਲੋਚਨ ਸਿੰਘ ਵਿਸੇਸ਼ ਤੋਰ ਤੇ ਸ਼ਿਰਕਤ ਕਰਨਗੇ। ਇਸ ਮੋਕੇ ਤੇ ਉਨ•ਾਂ ਵਲੋਂ ਸੰਗਤਾਂ ਨੂੰ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ ਵੀ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾਂ ਸਰਪੰਚ ਰਣਜੀਤ ਸਿੰਘ ਬਿਭੋਰ ਸਾਹਿਬ, ਰਾਮ ਕੁਮਾਰ ਸਹੋੜ ਸੰਮਤੀ ਮੈਂਬਰ , ਮੈਨੇਜਰ ਭੁਪਿੰਦਰ ਸਿੰਘ ਗੁ. ਬਿਭੋਰ ਸਾਹਿਬ, ਬਲਜਿੰਦਰ ਸਿੰਘ, ਪ੍ਰਭਜੀਤ ਸਿੰਘ ਹੈਡ ਗ੍ਰੰਥੀ ਬਿਭੋਰ ਸਾਹਿਬ, ਸ਼ੇਰ ਸਿੰਘ ਸੇਰੂ, ਕੁਲਦੀਪ ਸਿੰਘ, ਸਤਨਾਮ ਸਿੰਘ, ਬਾਬਾ ਮਲਕੀਤ ਸਿੰਘ, ਜਗਮੋਹਣ ਸਿੰਘ, ਮੋਹਣ ਸਿੰਘ ਮੋਹਣੀ, ਕਰਨੈਲ ਸਿੰਘ ਭਾਉਵਾਲ, ਜਗਤਾਰ ਸਿੰਘ, ਹਰਦੇਵ ਸਿੰਘ, ਆਦਿ ਹਾਜ਼ਰ ਸਨ।


Post a Comment