ਮਾਨਸਾ 13 ਜਨਵਰੀ ( )ਅੱਜ ਸਥਾਨਕ ਕੈਂਚੀਆਂ ਚੌਕ ਤੇ ਸ੍ਰੀ ਪ੍ਰੇਮ ਮਿੱਤਲ ਵਿਧਾਇਕ ਹਲਕਾ ਮਾਨਸਾ ਦੀ ਅਗਵਾਈ ਵਿੱਚ ਭਾਰੀ ਇੱਕਠ ਦਾ ਜੱਥਾਂ ਸ੍ਰੀ ਮੁਕਤਸਰ ਸਹਿਬ ਨੂੰ ਅਕਾਲੀ ਕਾਨਫਰੰਸ ਲਈ ਰਵਾਨਾ ਹੋਇਆ, ਇਸ ਸਮੇਂ ਮੌਜੂਦ ਸੈਕੜੇ ਗੱਡੀਆਂ ਵਿੱਚ ਹਜਾਰਾਂ ਲੋਕ ਕਾਨਫਰੰਸ ਲਈ ਰਵਾਨਾ ਹੋਏ। ਆਈ ਹੋਈ ਭੀੜ ਵਿੱਚ ਕਾਨਫਰੰਸ਼ ਲਈ ਭਾਰੀ ਉਤਸ਼ਾਹ ਵੇਖ ਕੇ ਸ੍ਰੀ ਪ੍ਰੇਮ ਮਿੱਤਲ ਨੇ ਭੀੜ ਨੂੰ ਸਬੋਧਿਤ ਕਰਦੇ ਹੋਏ ਕਿਹਾ ਕਿ ‘ ਬਾਦਲ ਸਰਕਾਰ ਵਲੋਂ ਕੀਤਾ ਜਾ ਰਿਹਾ ਪੰਜਾਬ ਦਾ ਵਿਕਾਸ ਹੈ, ਜਿਸ ਨੇ ਇੰਨੀ ਵੱਡੀ ਭੀੜ ਨੂੰ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਉਤਸਾਹਿਤ ਕੀਤਾ ਹੈ। ’ ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਆਮ ਆਦਮੀ ਦੇ ਹਿੱਤਾਂ ਦਾ ਧਿਆਨ ਰੱਖਦੀ ਹੈ। ਇਸ ਮੌਕੇ ਸੁਖਬੀਰ ਬਾਦਲ ਜਿੰਦਾਬਾਦ, ਪ੍ਰੇਮ ਮਿੱਤਲ ਜਿੰਦਾਂਬਾਦ ਦੇ ਨਾਰਿਆਂ ਨਾਲ ਆਸਮਾਨ ਗੂਝ ਉਠਿਆਂ। ਇਸ ਮੌਕੇ ਅੰਗਰੇਜ ਮਿੱਤਲ, ਨਰਪਿੰਦਰ ਸਿੰਘ ਬਿੱਟੂ ਖਿਆਲਾ, ਪਵਨ ਕੋਟਲੀ, ਬਲਦੇਵ ਸਿੰਘ ਮਾਖਾ, ਗੁਰਦਿਆਲ ਸਿੰਘ ਅਲੀਸ਼ੇਰ, ਅਵਤਾਰ ਸਿੰਘ ਰਾੜਾ, ਬੂਟਾ ਸਿੰਘ ਊਭਾ, ਵਿਜੈ ਕੁਮਾਰ ਭੀਖੀ, ਪ੍ਰਧਾਨ ਨਗਰ ਕੌਸਲ ਭੀਖੀ, ਨਾਜਮ ਸਿੰਘ ਵੀਰ ਖੁਰਦ, ਹਰਬੰਸ ਸਿੰਘ ਚੱਬਰ, ਸਵਰਨ ਸਿੰਘ ਹੀਰੇਵਾਲਾ, ਦਾਰ ਸਿੰਘ ਖਿਆਲਾ, ਸੁਰਜੀਤ ਸਿੰਘ ਖਿਆਲਾ, ਮਹਿੰਦਰ ਪੰਡਿਤ ਖਿਆਲਾ ਸਮੇਤ ਹੋਰ ਵੀ ਕੲਂੀ ਉੱਘੇ ਅਕਾਲੀ ਲੀਡਰਾਂ ਨੇ ਹਿੱਸਾ ਲਿਆ।
ਸ੍ਰੀ ਪ੍ਰੇਮ ਮਿੱਤਲ ਦੀ ਅਗਵਾਈ ਸ੍ਰੀ ਮੁਕਤਸਰ ਸਹਿਬ ਕਾਨਫਰੰਸ ਵਿੱਚ ਜਾਣ ਇੱਕਠੀ ਹੋਈ ਭੀੜ ਦਾ ਦ੍ਰਿਸ

Post a Comment