ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਦਿੱਤਾ ਸਹਿਯੋਗ
ਗੁੰਡਾਗਰਦੀ ‘ਤੇ ਜਬਰ-ਜਨਾਹ ਵਿਰੁੱਧ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਵੰਡੇ ਇਸ਼ਤਿਹਾਰ
ਸ਼ਾਹਕੋਟ, 4 ਜਨਵਰੀ (ਸਚਦੇਵਾ) ਦੇਸ਼ ਵਿੱਚ ਵੱਧ ਰਹੀਆਂ ਗੁੰਡਾਗਰਦੀ ਅਤੇ ਜਬਰ-ਜਨਾਹ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਵੱਖ-ਵੱਖ ਜਬਰ-ਜਨਾਹ ਦੇ ਮਾਮਲਿਆ ‘ਚ ਫੜ•ੇ ਗਏ ਦੋਸ਼ੀਆਂ ਨੂੰ ਸਖਤ ਸਜਾਵਾਂ ਦਵਾਉਣ ਲਈ ਮਨੁੱਖੀ ਅਧਿਕਾਰ ਮੰਚ ਪੰਜਾਬ ਬਲਾਕ ਸ਼ਾਹਕੋਟ ਵੱਲੋਂ ਚੇਅਰਮੈਨ ਪ੍ਰੇਮ ਸਿੰਘ ਦੀ ਅਗਵਾਈ ‘ਚ ਮਿਸ਼ਾਲ ਮਾਰਚ ਕੱਢ ਕੇ ਰੋਸ ਦਾ ਪ੍ਰਗਟਾਵਾਂ ਕੀਤਾ ਗਿਆ । ਇਸ ਮਿਸ਼ਾਲ ਮਾਰਚ ‘ਚ ਮਨੁੱਖੀ ਅਧਿਕਾਰ ਪ੍ਰੈੱਸ ਕਲੱਬ ਸ਼ਾਹਕੋਟ, ਨਿਰੋਗ-ਯੋਗ ਸੰਸਥਾ ਸ਼ਾਹਕੋਟ, ਪਤੰਜਲੀ ਯੋਗ ਸਮਿਤੀ ਸ਼ਾਹਕੋਟ, ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਅਤੇ ਹੋਰ ਵੀ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਸਹਿਯੋਗ ਦਿੱਤਾ । ਇਹ ਮਿਸ਼ਾਲ ਮਾਰਚ ਰਾਮਗੜ•ੀਆਂ ਚੌਂਕ ਸ਼ਾਹਕੋਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਵੱਖ-ਵੱਖ ਗਲੀਆਂ, ਬਜ਼ਾਰਾਂ, ਮੁਹੱਲਿਆ ਵਿੱਚੋਂ ਦੀ ਹੁੰਦਾ ਹੋਇਆ ਵਾਪਸ ਰਾਮਗੜ•ੀਆਂ ਚੌਂਕ ਵਿਖੇ ਸੰਪੂਰਨ ਹੋਇਆ । ਇਸ ਮੌਕੇ ਮਨੁੱਖੀ ਅਧਿਕਾਰ ਸੰਸਥਾਂ ਵੱਲੋਂ ਗੁੰਡਾਗਰਦੀ ਅਤੇ ਜਬਰ-ਜਨਾਹ ਨੂੰ ਰੋਕਣ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ਼ਤਿਹਾਰ ਵੀ ਵੰਡੇ ਗਏ । ਇਸ ਮੌਕੇ ਸੰਬੋਧਨ ਕਰਦਿਆ ਮਹਿਲਾ ਸ਼ਕਤੀ ਸੰਸਥਾਂ ਦੇ ਸਰਪਰਸਤ ਮਨਜੀਤ ਕੌਰ, ਮਨੁੱਖੀ ਅਧਿਕਾਰ ਮੰਚ ਦੇ ਆਰ.ਟੀ.ਆਈ ਸੈੱਲ ਦੇ ਚੇਅਰਮੈਨ ਜਸਵੰਤ ਸਿੰਘ ਗਿੱਲ, ਬਲਾਕ ਪ੍ਰਧਾਨ ਅਜ਼ਾਦ ਸਿੰਘ, ਵਾਇਸ ਪ੍ਰਧਾਨ ਰਛਪਾਲ ਸਿੰਘ ਮਲਸੀਆਂ, ਸਮਾਜ ਸੇਵਕ ਅਮਨ ਮਲਹੌਤਰਾ, ਨਿਰੋਗ ਯੋਗ ਸੰਸਥਾਂ ਦੇ ਪ੍ਰਧਾਨ ਬਖਸ਼ੀਸ਼ ਸਿੰਘ ਮਠਾੜੂ, ਜਸਵੀਰ ਸਿੰਘ ਸਲੈਚਾ ਆਦਿ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਆਏ ਦਿਨ ਲੜਕੀਆਂ ਨਾਲ ਜਬਰ-ਜਨਾਹ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ, ਜੋ ਕਿ ਸਾਡੇ ਸਮਾਜ ਲਈ ਵੱਡੀ ਚਿੰਤਾ ਹੈ । ਉਨ•ਾਂ ਇਲਾਕੇ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾ, ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗੁੰਡਾਗਰਦੀ ਵਿਰੁੱਧ ਅਵਾਜ਼ ਉਡਾਉਣ ਅਤੇ ਵੱਧ ਰਹੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਸਮਾਜ ਦਾ ਸਾਥ ਦੇਣ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿਲਾ ਸ਼ਕਤੀ ਸੰਸਥਾ ਵੱਲੋਂ ਮੈਡਮ ਮਨਜੀਤ ਕੌਰ, ਸਰੋਜ ਗੁਪਤਾ, ਗੁਰਮੀਤ ਕੌਰ, ਸੁਰਿੰਦਰ ਕੌਰ ਰੂਪਰਾ, ਰੀਟਾ ਸੋਬਤੀ, ਸੁਨੀਤਾ ਰਾਣੀ, ਸੰਤੋਸ਼ ਕੁਮਾਰੀ, ਬਲਬੀਰ ਕੌਰ, ਸੁਦੇਸ਼ ਗੁਪਤਾ, ਸਰੋਜ ਗੋਇਲ, ਚੰਦਰ ਕਾਂਤਾ, ਸ਼ਮਿੰਦਰ ਕੌਰ, ਆਸ਼ਾ ਗੁਪਤਾ, ਜਰਨੈਲ ਕੌਰ, ਪਰਮਜੀਤ ਕੌਰ, ਤ੍ਰਿਪਤਾ, ਮਨੁੱਖੀ ਅਧਿਕਾਰ ਪ੍ਰੈੱਸ ਕਲੱਬ ਵੱਲੋਂ ਕਮਲਜੀਤ ਭੱਟੀ, ਬਲਦੇਵ ਸਿਆਲ, ਨਿਰੋਗ-ਯੋਗ ਸੰਸਥਾ ਅਤੇ ਪਤੰਜਲੀ ਯੋਗ ਸਮਿਤੀ ਵੱਲੋਂ ਦੇਵ ਰਾਜ ਸ਼ਰਮਾਂ, ਬਖਸ਼ੀਸ਼ ਸਿੰਘ ਮਠਾੜੂ, ਰਤਨ ਸਿੰਘ ਰੱਖੜਾ, ਮਨੁੱਖੀ ਅਧਿਕਾਰ ਮੰਚ ਵੱਲੋਂ ਪ੍ਰੇਮ ਸਿੰਘ, ਜਿਲ•ਾਂ ਪ੍ਰਧਾਨ ਕਿੱਕਰ ਸਿੰਘ, ਰਛਪਾਲ ਸਿੰਘ ਮਲਸੀਆਂ, ਮਾਸਟਰ ਸਤਪਾਲ, ਕਮਲਜੀਤ ਸਿੰਘ ਮਲਸੀਆਂ, ਡਾਕਟਰ ਅਜਮੇਰ ਸਿੰਘ ਢੋਟ, ਕੁਲਦੀਪ ਰਾਏ, ਜਸਵੰਤ ਸਿੰਘ ਗਿੱਲ, ਜਸਵੀਰ ਸਿੰਘ ਸਲੈਚਾ, ਅਮਨ ਮਲਹੋਤਰਾ, ਬਲਜਿੰਦਰ ਸਿੰਘ ਖਿੰਡਾ ਪ੍ਰਧਾਨ ਇਲੈਕਟ੍ਰੋਨਿਕ ਯੂਨੀਅਨ, ਹਰਪਾਲ ਮੈਸਨ, ਸੁਰਿੰਦਰ ਸਿੰਘ ਵਿਰਦੀ, ਗਗਨ ਸੈਦਪੁਰੀ, ਜਸਵੀਰ ਸਿੰਘ, ਨਵਤੇਜ ਸਿੰਘ, ਗੁਲਜਾਰ ਸਿੰਘ, ਚਮਨ ਲਾਲ ਡੱਬ ਆਦਿ ਹਾਜ਼ਰ ਸਨ ।

Post a Comment