ਸਮਰਾਲਾ, 22 ਜਨਵਰੀ/ਨਵਰੂਪ ਧਾਲੀਵਾਲ/ ਸਥਾਨਕ ਪੁਲਿਸ ਥਾਣਾ ਵਿਖੇ ਐਸ.ਐਸ.ਪੀ. ਸ਼੍ਰੀ ਜਤਿੰਦਰ ਔਲਖ ਦੀਆਂ ਹਦਾਇਤਾਂ ’ਤੇ ਐਸ.ਪੀ.ਡੀ. ਭੁਪਿੰਦਰ ਸਿੰਘ ਨੇ ਸੱਦੀ ਗਈ ਭਰਵੀਂ ਪ੍ਰੈੱਸ ਕਾਨਫਰੰਸ ਵਿੱਚ ਸਥਾਨਕ ਡੀ.ਐਸ.ਪੀ. ਜਗਵਿੰਦਰ ਸਿੰਘ ਚੀਮਾ, ਡੀ.ਐਸ.ਪੀ.ਡੀ. ਰਣਜੀਤ ਸਿੰਘ, ਐਸ.ਐਚ.ਓ. ਹਰਜਿੰਦਰ ਸਿੰਘ, ਸੀ.ਆਈ.ਏ. ਸਟਾਫ਼ ਦੇ ਇੰਚਾਰਜ ਦਰਸ਼ਨ ਸਿੰਘ ਅਤੇ ਥਾਣੇਦਾਰ ਨਛੱਤਰ ਸਿੰਘ ਦੀ ਹਾਜ਼ਰੀ ਵਿੱਚ ਪਿੰਡ ਟੋਡਰਪੁਰ ਦੇ ਚੌਕੀਦਾਰ ਜਰਨੈਲ ਸਿੰਘ ਦੇ ਬੀਤੀ 16 ਜਨਵਰੀ ਦੀ ਰਾਤ ਨੂੰ ਪਿੰਡ ਸਿਹਾਲਾ ਲਾਗੇ ਕੀਤੇ ਗਏ ਕਤਲ ਦੀ ਗੁੱਥੀ ਸੁਲਝਾਉਂਦਿਆਂ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੂੰ ਤਾਂ ਉਕਤ ਕਤਲ ਦੇ 24 ਘੰਟਿਆਂ ਵਿੱਚ ਹੀ ਇਸਦੇ ਸੁਰਾਗ ਬਾਰੇ ਸ਼ੱਕ ਪੈ ਗਿਆ ਸੀ, ਜੋ ਕਿ ਸੱਚ ਹੀ ਨਿਕਲਿਆ ਹੈ ਅਤੇ ਮ੍ਰਿਤਕ ਜਰਨੈਲ ਸਿੰਘ ਦੇ ਕਤਲ ਦੇ ਸਬੰਧ ਵਿੱਚ ਐਸ.ਐਚ.ਓ. ਸਮਰਾਲਾ ਵੱਲੋਂ ਪਿੰਡ ਟੋਡਰਪੁਰ ਲਾਗੇ ਕੀਤੀ ਗਈ ਨਾਕਾਬੰਦੀ ਦੌਰਾਨ ਮ੍ਰਿਤਕ ਦੇ ਲੜਕੇ ਰਣਜੀਤ ਸਿੰਘ ਦੀ ਸ਼ਨਾਖਤ ’ਤੇ ਪਿੰਡ ਟੋਡਰਪੁਰ ਦੇ ਹੀ ਗੁਰਦੇਵ ਸਿੰਘ ਪੁੱਤਰ ਮੁਕੰਦ ਸਿੰਘ ਜੋ ਕਿ ਉਸੇ ਪਿੰਡ ਵਿੱਚ ਚੌਕੀਦਾਰੀ ਦਾ ਹੀ ਕੰਮ ਕਰਦਾ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਮ੍ਰਿਤਕ ਜਰਨੈਲ ਸਿੰਘ ਕੋਲ ਦੜਾ-ਸੱਟਾ ਲਗਾਉਂਦਾ ਸੀ, ਪਰ ਮ੍ਰਿਤਕ ਜਰਨੈਲ ਸਿੰਘ ਉਸਦੇ ਹਿੱਸੇ ਦੀ ਰਕਮ ਨਹੀਂ ਦਿੰਦਾ ਸੀ ਅਤੇ ਕਾਫੀ ਅਰਸੇ ਤੋਂ ਇਸ ਕੰਮ ਵਿੱਚ ਦੋਸ਼ੀ ਗੁਰਦੇਵ ਸਿੰਘ ਕਰਜ਼ਈ ਹੋ ਚੁੱਕਿਆ ਸੀ। ਇਸ ਕਰਕੇ ਉਸਨੇ ਮੰਨਿਆ ਕਿ ਉਸਨੇ ਇਹ ਕਤਲ ਕੀਤਾ ਹੈ। ਇਸ ਸਬੰਧ ਵਿੱਚ ਪਹਿਲਾਂ ਹੀ ਐਫ.ਆਰ.ਆਈ. ਨੰਬਰ 11 ਮਿਤੀ 17-01-2013 ਧਾਰਾ 302 ਅਧੀਨ ਥਾਣਾ ਸਮਰਾਲਾ ਵਿੱਚ ਮ੍ਰਿਤਕ ਜਰਨੈਲ ਸਿੰਘ ਦੇ ਪੁੱਤਰ ਰਣਜੀਤ ਸਿੰਘ ਦੇ ਬਿਆਨਾਂ ’ਤੇ ਦਰਜ਼ ਕੀਤੀ ਹੋਈ ਸੀ ਕਿ ਉਸਦਾ ਪਿਤਾ ਜਰਨੈਲ ਸਿੰਘ ਉਮਰ ਕਰੀਬ 55 ਸਾਲ ਜੋ ਮਿਹਨਤ ਮਜ਼ਦੂਰੀ ਦੇ ਨਾਲ-ਨਾਲ ਪਿੰਡ ਵਿੱਚ ਪਹਿਰਾ ਵੀ ਲਾਉਂਦਾ ਸੀ। ਮਿਤੀ 16 ਜਨਵਰੀ 2013 ਨੂੰ ਉਸਦਾ ਪਿਤਾ ਕਰੀਬ 5 ਵਜੇ ਸ਼ਾਮ ਸਾਈਕਲ ’ਤੇ ਸਵਾਰ ਹੋ ਕੇ ਸਾਹ ਦੀ ਦਵਾਈ ਲੈਣ ਲਈ ਸਮਰਾਲਾ ਗਿਆ ਸੀ, ਜੋ ਰਾਤ 9 ਵਜੇ ਤੱਕ ਘਰ ਵਾਪਸ ਨਹੀਂ ਆਇਆ ਅਤੇ ਨਾ ਹੀ ਪਹਿਰੇ ’ਤੇ ਗਿਆ। ਇਸ ਉਪਰੰਤ ਗ੍ਰਿਫਤਾਰ ਕੀਤੇ ਗਏ ਗੁਰਦੇਵ ਸਿੰਘ, ਉਸਦੇ ਲੜਕੇ ਲੱਖੀ ਵਗੈਰਾ ਵਾਸੀਅਨ ਟੋਡਰਪੁਰ ਨੇ ਉਨ•ਾਂ ਦੇ ਘਰ ਆ ਕੇ ਕਿਹਾ ਕਿ ਜਰਨੈਲ ਸਿੰਘ ਪਹਿਰੇ ’ਤੇ ਨਹੀਂ ਆਇਆ ਤਾਂ ਉਨ•ਾਂ ਨੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਜੋ ਨਹੀਂ ਮਿਲਿਆ। ਦੂਜੇ ਦਿਨ 17 ਜਨਵਰੀ ਦੀ ਸਵੇਰ ਜਦੋਂ ਉਹ ਅਤੇ ਉਸਦਾ ਭਰਾ ਮਲਕੀਤ ਸਿੰਘ ਸੂਏ ਦੀ ਪਟੜੀ-ਪਟੜੀ ਆਪਣੇ ਪਿਤਾ ਦੀ ਤਾਲਾਸ਼ ਕਰਦੇ ਹੋਏ ਪਿੰਡ ਸਿਹਾਲਾ ਵਿਖੇ ਬਾਬਾ ਹੰਬੋ ਦੀ ਸਮਾਧ ਕੋਲ ਪੁੱਜੇ ਤਾਂ ਜਰਨੈਲ ਸਿੰਘ ਦੀ ਲਾਸ਼ ਖੂਨ ਨਾਲ ਲੱਥਪੱਥ ਹੋਈ ਪਈ ਸੀ। ਜਿਸਦੇ ਸਿਰ, ਮੱਥੇ, ਮੂੰਹ ਅਤੇ ਖੱਬੇ ਹੱਥ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਸੀ। ਮ੍ਰਿਤਕ ਦੇ ਲੜਕੇ ਰਣਜੀਤ ਸਿੰਘ ਆਪਣੇ ਬਿਆਨ ਵਿੱਚ ਇਹ ਵੀ ਲਿਖਵਾਇਆ ਸੀ ਕਿ ਉਸਦਾ ਪਿਤਾ ਅਤੇ ਗੁਰਦੇਵ ਸਿੰਘ ਆਪਸ ਵਿੱਚ ਦੋਸਤ ਸਨ ਜੋ ਦੋਵੇਂ ਜਣੇ ਦੜਾ-ਸੱਟਾ ਲਗਵਾਉਣ ਦਾ ਕੰਮ ਕਰਦੇ ਸਨ ਅਤੇ ਇਨ•ਾਂ ਦੀ ਕਈ ਵਾਰੀ ਮੇਰੇ ਸਾਹਮਣੇ ਤਕਰਾਰਬਾਜ਼ੀ ਵੀ ਹੋਈ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਦਾ ਸਾਈਕਲ ਸਮਾਧ ਦੇ ਲਾਗਲੇ ਕਮਾਦ ਵਿੱਚੋਂ ਮਿਲਿਆ ਸੀ। ਐਸ.ਪੀ. ਅਨੁਸਾਰ ਪੁਲਿਸ ਨੇ ਇਸ ਵਾਰਦਾਤ ਵਿੱਚ ਵਰਤਿਆ ਗਿਆ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਿਆ ਹੈ ਅਤੇ ਦੋਸ਼ੀ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ•ਾਂ ਇਹ ਵੀ ਦੱਸਿਆ ਕਿ ਦੋਸ਼ੀ ਪਾਰਟ ਟਾਈਮ ਵਿੱਚ ਆਪਣੇ ਪਿੰਡ ’ਚ ਗੰ੍ਰਥੀ ਦਾ ਕੰਮ ਵੀ ਕਰਦਾ ਸੀ।
ਸਮਰਾਲਾ ਪੁਲਿਸ ਥਾਣੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਸ.ਪੀ.ਡੀ. ਭੁਪਿੰਦਰ ਸਿੰਘ, ਡੀ.ਐਸ.ਪੀ.ਡੀ. ਰਣਜੀਤ ਸਿੰਘ, ਡੀ.ਐਸ.ਪੀ. ਸਮਰਾਲਾ ਜਗਵਿੰਦਰ ਸਿੰਘ ਚੀਮਾ ਤੇ ਐਸ.ਐਚ.ਓ. ਹਰਜਿੰਦਰ ਸਿੰਘ

Post a Comment