ਭਦੌੜ/ਸ਼ਹਿਣਾ 16 ਜਨਵਰੀ (ਸਾਹਿਬ ਸੰਧੂ) ਚੰਡੀਗੜ• ਦੇ ਸੈਕਟਰ 50-51 ਦੇ ਛੋਟੇ ਚੌਕ ਨੇੜੇ ਲ¤ਗੇ ਨਾਕੇ ਦੌਰਾਨ ਪੁਲਸ ਕਰਮਚਾਰੀਆਂ ‘ਤੇ ਭਦੌੜ ਅਤੇ ਸ਼ਹਿਣੇ ਦੇ ਵਿਗੜੇ ਕਾਕਿਆਂ ਵੱਲੋਂ ਫਾਇਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀ ਖੁਸ਼ਕਿਸਮਤੀ ਰਹੀ ਕਿ ਇਸ ਫਾਇਰਿੰਗ ਦੌਰਾਨ ਕਿਸੇ ਵੀ ਪੁਲਸ ਕਰਮਚਾਰੀ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਪੁਲਸ ਮੁਲਾਜ਼ਮਾਂ ਦੀ ਹਿੰਮਤ ਦੇ ਚਲਦੇ ਫਾਇਰ ਕਰਨ ਵਾਲੇ ਨੌਜਵਾਨਾਂ ਨੂੰ ਦਬੋਚ ਲਿਆ ਗਿਆ। ਥਾਣਾ ਪੁਲਸ ਨੇ ਦੋਵੇਂ ਨੌਜਵਾਨਾਂ ਦੀ ਪਛਾਣ ਭਦੌੜ ਵਾਸੀ ਗੁਰਪ੍ਰੀਤ ਸਿੰਘ (ਡਾਕਟਰ) ਤੇ ਨਿਤਿਨ ਬਰਾੜ ਦ¤ਸੀ ਹੈ। ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਮੁਕ¤ਦਮਾ ਦਰਜ ਲਿਆ ਹੈ। ਪੁਲਸ ਨੇ ਦੋਵੇਂ ਨੌਜਵਾਨਾਂ ਦੇ ਕਬਜ਼ੇ ‘ਚੋਂ ਬਲੈਰੋ ਗ¤ਡੀ ਅਤੇ 9 ਐ¤ਮ. ਐ¤ਮ. ਦਾ ਪਿਸਤੌਲ, 4 ਚ¤ਲੇ ਹੋਏ ਖੋਲ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕਰ ਲਿਆ ਹੈ।
ਗ¤ਡੀ ਦੇ ਡੈਸ਼ ਬੋਰਡ ‘ਤੇ ਪਏ ਸਨ ਅਣਚ¤ਲੇ ਕਾਰਤੂਸ
ਸਾਡੀ ਟੀਮ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ 34 ਨੇ ਸੈਕਟਰ-50, 51 ਦੇ ਛੋਟੇ ਚੌਰਾਹੇ ਨੇੜੇ ਪੁਲਸ ਵਿਭਾਗ ਦੇ ਆਦੇਸ਼ਾਂ ‘ਤੇ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਇਕ ਬਲੈਰੋ ਗ¤ਡੀ ਨੰਬਰ ਪੀ. ਯੂ. ਕੇ.-3 ਨੂੰ ਕਾਲੋਨੀ ਨੰਬਰ 5 ਦੀ ਲਾਈਟ ਪੁਆਇੰਟ ਤੋਂ ਆਉਂਦੇ ਵੇਖ ਉਸ ਨੂੰ ਰੋਕ ਕੇ ਉਸ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਲ¤ਗੇ। ਇਸੇ ਦੌਰਾਨ ਕਾਂਸਟੇਬਲ ਸੰਦੀਪ ਦੀ ਨਜ਼ਰ ਡੈਸ਼ ਬੋਰਡ ‘ਤੇ ਪਏ ਜ਼ਿੰਦਾ ਕਾਰਤੂਸਾਂ ‘ਤੇ ਗਈ। ਫਿਰ ਕੀ ਸੀ? ਇਹ ਵੇਖਦੇ ਹੀ ਗ¤ਡੀ ਚਾਲਕ ਨਿਤਿਨ ਬਰਾੜ ਨੇ ਗ¤ਡੀ ਦੀ ਸੀਟ ਹੇਠ ਪਿਆ 9 ਐ¤ਮ. ਐ¤ਮ. ਦਾ ਪਿਸਤੌਲ ਤਾਣ ਕੇ ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਉਸ ਨੂੰ ਸਾਹਮਣੇ ਤੋਂ ਦਬੋਚ ਲਿਆ।
ਨਹੀਂ ਖਤਮ ਹੋਈਆਂ ਗੋਲੀਆਂ, ਕਰਦਾ ਰਿਹਾ ਫਾਇਰਿੰਗ
ਜਾਣਕਾਰੀ ਅਨੁਸਾਰ ਉਕਤ ਨੌਜਵਾਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿ¤ਤੀ। ਉਹ ਇਕ-ਇਕ ਕਰਕੇ 15 ਮਿੰਟ ਤ¤ਕ ਫਾਇਰ ਕਰਦਾ ਰਿਹਾ ਜਦੋਂ ਤ¤ਕ ਉਸ ਦੀਆਂ ਗੋਲੀਆਂ ਖਤਮ ਨਹੀਂ ਹੋ ਗਈਆਂ। ਸੰਦੀਪ ਮੁਤਾਬਿਕ ਉਸ ਦੇ ਸਾਰੇ ਫਾਇਰ ਸੜਕ ‘ਤੇ ਇਧਰ-ਉਧਰ ਲਗਦੇ ਰਹੇ ਕਿਉਂਕਿ ਉਸ ਨੇ ਫਾਇਰਿੰਗ ਕਰਨ ਵਾਲੇ ਨੂੰ ਆਪਣੀਆਂ ਬਾਹਵਾਂ ‘ਚ ਜਕੜਿਆ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਉਹ ਚੁਸਤੀ-ਫੁਰਤੀ ਨਾਲ ਕੰਮ ਨਾ ਕਰਦੇ ਤਾਂ ਉਹਨਾਂ ਦੀ ਜਾਨ ਵੀ ਜਾ ਸਕਦੀ ਸੀ।
ਗ¤ਡੀ ‘ਚ ਸਵਾਰ ਦੂਜੇ ਨੌਜਵਾਨ ਨੇ ਕ¤ਢਿਆ ਬੇਸਬਾਲ ਦਾ ਡੰਡਾ
ਕਾਂਸਟੇਬਲ ਸੰਦੀਪ ਕੁਮਾਰ ਦੇ ਨਾਲ ਕਾਂਸਟੇਬਲ ਸਤ ਪ੍ਰਕਾਸ਼ ਵੀ ਨਾਕੇ ‘ਤੇ ਤਾਇਨਾਤ ਸੀ। ਉਸ ਨੇ ਵੇਖਿਆ ਕਿ ਗ¤ਡੀ ਚਾਲਕ ਸੰਦੀਪ ‘ਤੇ ਫਾਇਰ ਕਰ ਰਿਹਾ ਹੈ। ਉਥੇ ਹੀ ਗ¤ਡੀ ‘ਚ ਸਵਾਰ ਉਸ ਦਾ ਦੂਜਾ ਸਾਥੀ ਗੁਰਪ੍ਰੀਤ ਸਿੰਘ ਗ¤ਡੀ ਤੋਂ ਬੇਸਬਾਲ ਦੇ ਡੰਡੇ ਨਾਲ ਸੰਦੀਪ ‘ਤੇ ਵਾਰ ਕਰਨ ਲਈ ਭ¤ਜਿਆ ਪਰ ਸ¤ਤ ਪ੍ਰਕਾਸ਼ ਨੇ ਉਸ ਨੂੰ ਦਬੋਚ ਲਿਆ। ਲਗਭਗ 15 ਮਿੰਟ ਤ¤ਕ ਦੋਵੇਂ ਪੁਲਸ ਕਰਮਚਾਰੀ ਦੋਵਾਂ ਨੌਜਵਾਨਾਂ ਨਾਲ ਜੂਝਦੇ ਰਹੇ। ਗੋਲੀਆਂ ਖਤਮ ਹੋਣ ਮਗਰੋਂ ਨਾਕੇ ‘ਤੇ ਤਾਇਨਾਤ ਹੈ¤ਡ ਕਾਂਸਟੇਬਲ ਟਹਿਲ ਸਿੰਘ ਤੇ ਹੈ¤ਡ ਕਾਂਸਟੇਬਲ ਕੁਲਦੀਪ ਸਿੰਘ ਵੀ ਪਹੁੰਚ ਗਏੇ ਅਤੇ ਦੋਵਾਂ ਨੌਜਵਾਨਾਂ ਨੂੰ ਦਬੋਚ ਲਿਆ। ਉਸ ਦੇ ਬਾਅਦ ਇਸ ਦੀ ਸੂਚਨਾ ਪੁਲਸ ਵਿਭਾਗ ਨੂੰ ਦੇ ਦਿ¤ਤੀ।
ਪਿਸਤੌਲ ਨਹੀਂ ਸੀ ਲਾਇਸੈਂਸੀ
ਸੈਕਟਰ-34 ਥਾਣਾ ਮੁਖੀ ਦੀਵਾਨ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਨੌਜਵਾਨਾਂ ਕੋਲੋਂ ਇਕ 9 ਐ¤ਮ. ਐ¤ਮ. ਦਾ ਪਿਸਤੌਲ, 4 ਚ¤ਲੇ ਹੋਏੇ ਕਾਰਤੂਸ ਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਗ¤ਡੀ ਨੰਬਰ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਇਸ ਘਟਨਾਂ ਦੀ ਚਰਚਾ ਭਦੌੜ ਦੇ ਬੱਚੇ ਬੱਚੇ ਦੀ ਜੁਬਾਨ ਤੇ ਹੈ।


Post a Comment