ਇੰਦਰਜੀਤ ਢਿੱਲੋਂ, ਨੰਗਲ: / ਹਰ ਵਿਅਕਤੀ ਨੂੰ ਪਤੰਗ ਉਡਾਣ ਦਾ ਸੋਂਕ ਹੁੰਦਾ ਹੈ ਅਤੇ ਬੱਚੇ ਅਤੇ ਨੋਜਵਾਨ ਇਸ ਲਈ ਵਿਸ਼ੇਸ ਰੂਪ ਵਿੱਚ ਉਤਸ਼ਾਹਿਤ ਹੁੰਦੇ ਹਨ। ਬਹੁਤੇ ਬੱਚੇ ਅਤੇ ਨੋਜਵਾਨ ਬਸੰਤ ਦਾ ਬੇਸਬਰੀ ਨਾਲ ਇੰਤਜਾਰ ਕਰਦੇ ਹਨ। ਬੇਸ਼ੱਕ ਬਸੰਤ ਦੇ ਤਿਉਹਾਰ ਵਿੱਚ ਅਜੇ ਕਈ ਦਿਨ ਬਾਕੀ ਹਨ, ਪਰ ਪਤੰਗਾਂ ਦੇ ਸ਼ੋਕੀਨਾਂ ਨੇ ਹੁਣ ਤੋਂ ਹੀ ਪਤੰਗ ਉਡਾਣ ਦੇ ਸੁਪਨੇ ਵੇਖਣੇ ਸ਼ੁਰੂ ਕਰ ਦਿਤੇ ਹਨ ਪਰ ਉਨ•ਾਂ ਦੇ ਸੁਪਨੇ ਇਸ ਵਾਰ ਮਹਿੰਗਾਈ ਦੀ ਭੇਂਟ ਚੜ• ਸਕਦੇ ਹਨ। ਬੇਸ਼ੱਕ ਨੰਗਲ ਇਲਾਕੇ ਵਿੱਚ ਪਤੰਗ ਅਤੇ ਡੋਰ ਆਣੇ ਸ਼ੁਰੂ ਹੋ ਚੁੱਕੇ ਹਨ ਅਤੇ ਇਸ ਕੰਮ ਨਾਲ ਜੁੜ•ੇ ਦੁਕਾਨਦਾਰਾਂ ਨੇ ਕਾਫੀ ਪਤੰਗ ਅਤੇ ਡੋਰ ਸਟਾਕ ਕਰ ਲਏ ਹਨ ਪਰ ਇਸ ਵਾਰ ਇਨ•ਾਂ ਦੀਆਂ ਵਧੀਆਂ ਕੀਮਤਾਂ ਕਾਰਨ ਇਨ•ਾਂ ਦੁਕਾਨਦਾਰਾਂ ਦੇ ਚਿਹਰੇ ਵੀ ਮੁਰਝਾਏ ਹੋਏ ਹਨ। ਨੰਗਲ ਵਿੱਚ ਪਤੰਗਾਂ ਦੇ ਵਪਾਰੀ ਯੋਗੇਸ਼ ਕੁਮਾਰ ਮਾਲਕ ਵਿਸ਼ਾਲ ਬੁੱਕ ਡਿਪੂ, ਸ਼ਿਵ ਕੁਮਾਰ ਨੇ ਦੱਸਿਆ ਕਿ ਕਾਗਜ਼ ਦੀਆਂ ਕੀਮਤਾਂ ਵਧਣ ਕਾਰਨ ਪਲਾਸਟਿਕ ਦੇ ਪਤੰਗਾਂ ਦਾ ਹੀ ਬੋਲਬਾਲ਼ਾ ਹੈ। ਉਹਨਾਂ ਨੇ ਦੱਸਿਆ ਕਿ ਇਸ ਵਾਰੀ ਪਤੰਗਾਂ ਅਤੇ ਡੋਰਾਂ ਦੀਆਂ ਕੀਮਤਾ ਵਿੱਚ ਦੁਗਣਾ ਵਾਧਾ ਹੋ ਗਿਆ ਹੈ। ਉਨ•ਾਂ ਦੱਸਿਆ ਕਿ ਪਹਿਲਾਂ ਜਿਹੜਾ ਪਤੰਗ 1 ਰੁਪਏ ਤੋਂ 15 ਰੁਪਏ ਤੱਕ ਵਿਕਦਾ ਸੀ ਇਸਵਾਰ ਇਸਦਾ ਮੁੱਲ 2 ਰੁਪਏ ਤੋਂ 30 ਰੁਪਏ ਤੱਕ ਹੋ ਗਿਆ ਹੈ ਅਤੇ ਜਿਹੜੀ ਡੋਰ ਪਿਛਲੀ ਵਾਰ 150 ਰੁਪਏ ਤੱਕ ਸੀ ਇਸ ਵਾਰ 250 ਰੁਪਏ ਦੀ ਹੋ ਗਈ ਹੈ। ਉਨ•ਾਂ ਦੱਸਿਆ ਕਿ ਇਸ ਵਾਰ ਹੁਣ ਤੱਕ 2 ਰੁਪਏ ਤੋਂ ਲੈਕੇ 200 ਰੁਪਏ ਤੱਕ ਦਾ ਪਤੰਗ ਵਿਕਣ ਲਈ ਆਇਆ ਹੈ ਜਿਹਨਾਂ ਵਿੱਚ ਚਾਇਨੀਜ਼, ਬਾਜ਼, ਬੰਦਾ, ਤੁੱਕਲ, ਚਾਂਦ, ਲਖਨਵੀ ਕੱਟ, ਪਰੀ, ਛੱਜਾ, ਫੈਂਸੀ ਆਦਿ ਮੁਖ ਹਨ। ਉਹਨਾਂ ਦੱਸਿਆ ਕਿ ਇਸੇ ਤਰਾਂ ਹੀ ਡੋਰ ਵਿੱਚ ਪਾਂਡਾ ਨੰਬਰ 5, 7, ਬਰੇਲੀ ਦੀ ਬਰੀਕ, ਮੋਨੋਫਿਲ, ਮੋਨੋਕਾਇਟ, ਸਮਰਾਟ, ਡੀਕੇ, ਬੀਪੀਐਲ, ਮੈਦਾਨੀ, ਬਰੇਲੀ, ਅਮ੍ਰਿਤਸਰੀ ਆਦਿ ਮੁਖ ਹਨ। ਇਨ•ਾਂ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਬਸੰਤ ਤੋਂ ਲੱਗਭੱਗ 3 ਮਹੀਨੇ ਪਹਿਲਾਂ ਹੀ ਪਤੰਗਾਂ ਦੀ ਮੰਗ ਵੱਧ ਜਾਂਦੀ ਸੀ ਪਰ ਇਸਵਾਰ ਅਜੇ ਤੱਕ ਪਤੰਗਾਂ ਦੇ ਕੰਮ ਵਿੱਚ ਮੰਦੀ ਚੱਲ ਰਹੀ ਹੈ। ਉਨ•ਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਪ੍ਰਤੀ ਗੰਭੀਰਤਾ ਨਾਲ ਨਾਂ ਸੋਚਿਆ ਅਤੇ ਵਧਦੀਆਂ ਕੀਮਤਾਂ ਨੂੰ ਨਾ ਰੋਕਿਆ ਤਾਂ ਬਸੰਤ ਦਾ ਤਿਉਹਾਰ ਬੇਰੰਗ ਹੋ ਜਾਵੇਗਾ ਅਤੇ ਪਤੰਗ ਉਡਾਉਣ ਦੇ ਸ਼ੋਕੀਨਾਂ ਨੂੰ ਨਾਮੋਸੀ ਝਲਣੀ ਪਵੇਗੀ।


Post a Comment