ਸ਼ਾਹਕੋਟ, 15 ਜਨਵਰੀ (ਸਚਦੇਵਾ) ਬਲਾਕ ਸ਼ਾਹਕੋਟ ਦੇ ਵੱਖ-ਵੱਖ ਪਿੰਡਾਂ ‘ਚ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵੱਲੋਂ ਲਗਾਈਆਂ ਗਈਆਂ ਪਾਣੀ ਦੀਆਂ ਮੋਟਰਾਂ ਦੇ ਬਿਜਲੀ ਬਿੱਲ ਦੀ ਬਿਜਲੀ ਮਹਿਕਮੇ ਨੂੰ ਸਮੇਂ ਸਿਰ ਅਦਾਇਗੀ ਨਾ ਕਰਨ ਕਰਕੇ ਬਿਜਲੀ ਮਹਿਕਮੇ ਵੱਲੋਂ ਕਈ ਪਿੰਡਾਂ ਦੀਆਂ ਮੋਟਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ, ਜਿਸ ਕਾਰਣ ਪਿੰਡ ਨਿਮਾਜੀਪੁਰ, ਮੂਲੇਵਾਲ ਬ੍ਰਾਹਮਣਾ, ਖਾਨਪੁਰ ਰਾਜਪੂਤਾ, ਨਸੀਰਪੁਰ ਆਦਿ ਪਿੰਡਾਂ ਦੇ ਲੋਕ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ । ਪੀਣ ਯੋਗ ਪਾਣੀ ਨਾ ਮਿਲਣ ਕਾਰਣ ਲੋਕਾਂ ਨੂੰ ਮਜ਼ਬੂਰਨ ਗੰਦਾ ਪਾਣੀ ਪੀਣਾ ਪੈ ਰਿਹਾ ਹੈ । ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਕਈ ਵਾਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਦਾ ਗਿਆ, ਪਰ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ । ਇਸ ਮਾਮਲੇ ਨੂੰ ਗੰਭੀਰਤਾਂ ਨਾਲ ਲੈਦਿਆ ਮੰਗਲਵਾਰ ਨੂੰ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਮੋਹਨ ਲਾਲ ਸਾਦਿਕਪੁਰ, ਨਗਿੰਦਰ ਸਿੰਘ ਸਾਬਕਾ ਸਰਪੰਚ ਖਾਨਪੁਰ ਰਾਜਪੂਤਾ, ਚਰਨ ਸਿੰਘ ਸਰਪੰਚ, ਹਰਬੰਸ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਮੈਂਬਰ ਪੰਚਾਇਤ ਆਦਿ ਦੀ ਅਗਵਾਈ ‘ਚ ਇੱਕ ਵਿਸ਼ਾਲ ਇਕੱਠ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਮਿਲਿਆ ਅਤੇ ਵੱਖ-ਵੱਖ ਪਿੰਡਾਂ ‘ਚ ਬੰਦ ਪਈ ਪਾਣੀ ਦੀ ਸਪਲਾਈ ਚਾਲੂ ਕਰਨ ਲਈ ਕਿਹਾ । ਜਥੇਬੰਦੀ ਦੇ ਆਗੂਆਂ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਮੋਟਰਾਂ ਦੇ ਬਿੱਲ ਦਾ ਭੁਗਤਾਨ ਕਰਕੇ ਪਾਣੀ ਦੀ ਸਪਲਾਈ ਨਾ ਦਿੱਤੀ ਗਈ ਤਾਂ ਮਜ਼ਬੂਰਨ ਦਫਤਰ ਅੱਗੇ ਸ਼ੰਘਰਸ਼ ਕਰਨਾ ਪਵੇਗਾ । ਇਸ ਉਪਰੰਤ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਮੋਟਰਾਂ ਦੇ ਬਿੱਲਾਂ ਦਾ ਭੁਗਤਾਨ ਕਰਕੇ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ । ਮਜ਼ਦੂਰ ਜਥੇਬੰਦੀ ਦੇ ਆਗੂ ਮੋਹਨ ਲਾਲ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੇ ਦੂਸਰੇ ਹਿੱਸਿਆ ਕਿ ਲੋਕ ਗੰਦਾ ਪਾਣੀ ਪੀਣ ਕਾਰਣ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਮਰ ਰਹੇ ਹਨ ਅਤੇ ਸਰਕਾਰ ਵੀ ਇਨ•ਾਂ ਬਿਮਾਰੀਆਂ ਨਾਲ ਪੀੜਤ ਲੋਕਾਂ ਦਾ ਸਰਵੇ ਕਰਕੇ ਇਲਾਜ ਕਰਵਾਉਣ ਦਾ ਕਹਿ ਰਹੀ ਹੈ ਪਰ ਦੂਸਰੇ ਪਾਸੇ ਸਰਕਾਰ ਪਾਣੀ ਦੀਆਂ ਮੋਟਰਾਂ ਦੇ ਬਿਜਲੀ ਬਿੱਲ ਦਾ ਭੁਗਤਾਨ ਨਾ ਕਰਕੇ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜ਼ਬੂਰ ਕਰਕੇ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧੱਕ ਰਹੀ ਹੈ । ਜੇਕਰ ਇਹੋ ਹਲਾਤ ਰਹੇ ਤਾਂ ਹੋਰ ਵੀ ਬਹੁਤ ਸਾਰੇ ਲੋਕ ਇਨ•ਾਂ ਬਿਮਾਰੀਆਂ ਦੀ ਚਪੇਟ ਵਿੱਚ ਆ ਕੇ ਆਪਣੀ ਜਾਨ ਗਵਾਅ ਬੈਠਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ, ਚਮਨ ਲਾਲ, ਦੂੰਮਣ ਲਾਲ, ਅਸ਼ਵਨੀ ਕੁਮਾਰ, ਬਲਦੇਵ ਲਾਲ, ਮੋਹਨ ਲਾਲ, ਮਨਸਾ ਰਾਮ, ਗਿਆਨ ਕੌਰ ਆਦਿ ਹਾਜ਼ਰ ਸਨ ।
ਪੈਸੇ ਨਾ ਆਉਣ ਕਰਕੇ ਆਈ ਹੈ ਸਮੱਸਿਆ- ਐਸ.ਡੀ.ਓ
ਇਸ ਸੰਬੰਧੀ ਜਦ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਸ਼ਾਹਕੋਟ ਦੇ ਐਸ.ਡੀ.ਓ ਐਚ.ਐਸ ਭੋਗਲ ਨਾਲ ਸੰਪਰਕ ਕੀਤਾ ਤਾਂ ਉਨ•ਾਂ ਦੱਸਿਆ ਕਿ ਕਾਫੀ ਸਮੇਂ ਤੋਂ ਮਹਿਕਮੇ ਵੱਲੋਂ ਪੈਸੇ ਨਾ ਆਉਣ ਕਾਰਣ ਬਿਜਲੀ ਦਾ ਬਿੱਲ ਨਹੀਂ ਦਿੱਤਾ ਜਾ ਸਕਿਆ ਸੀ ਅਤੇ ਪਿੰਡਾਂ ਦੇ ਬਹੁਤ ਸਾਰੇ ਲੋਕ ਵੀ ਪਾਣੀ ਦੇ ਬਿੱਲਾਂ ਦੀ ਅਦਾਇਗੀ ਨਹੀਂ ਕਰਦੇ ਹਨ, ਜਿਸ ਕਾਰਣ ਇਹ ਸਮੱਸਿਆ ਆਈ ਹੈ । ਉਨ•ਾਂ ਦੱਸਿਆ ਕਿ ਮਹਿਕਮੇ ਵੱਲੋਂ ਹੁਣ ਕੁੱਝ ਪੈਸੇ ਭੇਜੇ ਗਏ ਹਨ, ਜਿਨ•ਾਂ ਨਾਲ ਮੋਟਰਾਂ ਦੇ ਬਿਜਲੀ ਬਿੱਲਾ ਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਬੁੱਧਵਾਰ ਤੱਕ ਹਰੇਕ ਪਿੰਡ ਨੂੰ ਨਿਰਵਿਘਨ ਪਾਣੀ ਦੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ ।

Post a Comment