ਗਾਇਕ, ਗੀਤਕਾਰ, ਅਦਾਕਾਰ, ਸੰਗੀਤਕਾਰ ਅਤੇ ਸਾਹਿਤਕਾਰ ਸਮਾਜ ਨੂੰ ਵਧੀਆ ਬਣਾਉਣ ਲਈ ਆਪਣੇ ਫਰਜ਼ ਪਛਾਨਣ : ਪ੍ਰੋ.ਅਜਮੇਰ ਔਲਖ
ਰਾਬਤਾ ਪ੍ਰਕਾਸ਼ਨ ਵੱਲੋਂ ਤਿਆਰ ਕੀਤਾ ਕਲਾ ਦੇ ਵੱਖ-ਵੱਖ ਖੇਤਰਾਂ ਗਾਇਕੀ, ਗੀਤਕਾਰੀ, ਅਦਾਕਾਰੀ ਅਤੇ ਸਾਹਿਤ ਸਿਰਜਣਾ ਵਿੱਚ ਮੱਲਾਂ ਮਾਰਨ ਵਾਲੀਆਂ ਪ੍ਰਸਿੱਧ ਸਖ਼ਸ਼ੀਅਤਾਂ ਦੀਆਂ ਤਸਵੀਰਾਂ ਵਾਲਾ ਸਾਲ 2013 ਦਾ ਕੈਲੰਡਰ ਪੰਜਾਬੀ ਨਾਟਕ ਦੇ ਬਾਬਾ ਬੋਹੜ ਪ੍ਰੋਫੈਸਰ ਅਜਮੇਰ ਸਿੰਘ ਔਲਖ ਅਤੇ ਪ੍ਰਸਿੱਧ ਅਦਾਕਾਰਾ ਮਨਜੀਤ ਔਲਖ ਵੱਲੋਂ ਕਲਾ ਦੇ ਪ੍ਰਸੰਸ਼ਕ ਪੰਜਾਬੀਆਂ ਦੇ ਘਰਾਂ ਦਾ ਸ਼ਿੰਗਾਰ ਬਣਨ ਲਈ ਜ਼ਾਰੀ ਕੀਤਾ ਗਿਆ। ਇਸ ਸਮੇਂ ਪ੍ਰੋ ਔਲਖ ਨੇ ਇਸ ਕੈਲੰਡਰ ਦਾ ਸਵਾਗਤ ਕਰਦਿਆਂ ਕਿਹਾ ਕਿ ਕਲਾਕਾਰਾਂ, ਸਾਹਿਤਕਾਰਾਂ ਨੂੰ ਉਭਾਰਨਾ ਬਹੁਤ ਜ਼ਰੂਰੀ ਹੈ। ਰਾਬਤਾ ਪ੍ਰਕਾਸ਼ਨ ਵੱਲੋਂ ਆਪਣੇ ਕੈਲੰਡਰ ਵਿੱਚ ਨਾਮਵਰਾਂ ਦੇ ਨਾਲ-ਨਾਲ ਉ¤ਭਰਦੇ ਗਾਇਕਾਂ, ਗੀਤਕਾਰਾਂ, ਅਦਾਕਾਰਾਂ ਅਤੇ ਸਾਹਿਤ ਨਾਲ ਹੋਰ ਪੱਖਾਂ ਤੋਂ ਜੁੜੇ ਵਿਅਕਤੀਆਂ ਨੂੰ ਥਾਂ ਦੇ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਪਰ ਇਸ ਦੇ ਨਾਲ ਹੀ ਗੀਤਕਾਰ ਅਤੇ ਗਾਇਕ ਵੀ ਆਪਣੇ ਫਰਜ਼ ਪਛਾਣਕੇ,ਸਾਡੇ ਸਮਾਜਿਕ ਰਿਸ਼ਤਿਆਂ ਦਾ ਮਾਣ ਵਧਾਉਣ ਵਾਲੇ ਅਤੇ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਲੇ ਉਸਾਰੂ ਗੀਤ ਲਿਖਣ ਅਤੇ ਗਾਉਣ। ਸਾਡੇ ਸਮਾਜ ਵਿੱਚ ਵਧ ਰਹੀ ਗੁੰਡਾ ਗਰਦੀ ਲਈ ਪੰਜਾਬ ਦੇ ਕਲਾਕਾਰਾਂ ਨੂੰ ਬਰਾਬਰ ਦੇ ਦੋਸੀ ਮੰਨਦੇ ਹੋਏ ਪ੍ਰੋਫੈਸਰ ਅਜਮੇਰ ਔਲਖ ਨੇ ਕਿਹਾ ਕਿ ਗਾਇਕਾਂ, ਗੀਤਕਾਰਾਂ, ਅਦਾਕਾਰਾਂ, ਸੰਗੀਤਕਾਰਾਂ ਅਤੇ ਸਾਹਿਤਕਾਰਾਂ ਨੂੰ ਆਪਣੀ ਸੂਝਵਾਨਤਾ ਨਾਲ ਸਾਡੇ ਸਮਾਜ ਨੂੰ ਵਧੀਆ ਬਣਾਉਣ ਲਈ ਯਤਨ ਕਰਨਾ ਚਾਹੀਦਾ ਹੈ। ਫਿਰ ਹੀ ਸਾਡੀਆਂ ਧੀਆਂ, ਭੈਣਾਂ ਅਤੇ ਸਮੁੱਜੀ ਔਰਤ ਜਾਤੀ ਬੇਖੋਫ਼ ਹੋ ਕੇ ਸਮਾਜ ਵਿੱਚ ਵਿਚਰ ਸਕਦੀ ਹੈ। ਇਸ ਸਮੇਂ ਰਾਬਤਾ ਪ੍ਰਕਾਸ਼ਨ ਅਤੇ ਪ੍ਰੋਡਕਸ਼ਨ ਦੇ ਆਨਰੇਰੀ ਸੰਪਾਦਕ ਅਤੇ ਲੇਖਕ ਸੁਖਵੀਰ ਜੋਗਾ ਨੇ ਕਿਹਾ ਕਿ ਉਹ ਹਮੇਸ਼ਾ ਸਮਾਜ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੀ ਕਲਾ, ਕਲਾਕਾਰਾਂ ਅਤੇ ਸਾਹਿਤ ਤੇ ਸਾਹਿਤਕਾਰਾਂ ਨੂੰ ਲੋਕਾਂ ਅੱਗੇ ਪੇਸ਼ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਇਸ ਕੈਲੰਡਰ ਨੂੰ ਜਾਰੀ ਕਰਨ ਸਮੇਂ ਅਦਾਕਾਰ ਜਗਤਾਰ ਔਲਖ ਅਤੇ ਗੀਤਕਾਰ ਸੁਖਵਿੰਦਰ ਕਾਕਾ ਮਾਨ ਵੀ ਹਾਜ਼ਰ ਸਨ।


Post a Comment