ਮਾਨਸਾ 16ਜਨਵਰੀ ( ਆਹਲੂਵਾਲੀਆ) ਮਾਨਸਾ ਦੇ ਪਿੰਡ ਭਾਈਦੇਸਾ ਵਿਖੇ ਗਰੀਬ ਪਰਿਵਾਰਾਂ ਨੂੰ ਮਕਾਨ ਦੀ ਉਸਾਰੀ ਲਈ ਵਿਧਾਇਕ ਪ੍ਰੇਮ ਮਿੱਤਲ ਨੇ ਚੈਕ ਦਿੱਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਧਾਇਕ ਪ੍ਰੇਮ ਮਿੱਤਲ ਨੇ ਦੱਸਿਆ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ,ਉਪ ਮੁੱਖ ਮੰਤਰੀ ਸ:ਸੁਖਬੀਰ ਸਿੰਘ ਬਾਦਲ ਤੇ ਐਮ ਪੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਪੰਜਾਬ ਦੇ ਗਰੀਬ ਪਰਿਵਾਰਾਂ ਨੂੰ ਮਕਾਨ ਉਸਾਰਨ ਲਈ ਚੈਕ ਵੰਡੇ ਜਾ ਰਹੇ ਹਨ।ਵਿਧਾਇਕ ਪ੍ਰੇਮ ਮਿੱਤਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਅੱਜ ਖੁਸ਼ ਹੈ ਕਿਉਕਿ ਉਹਨਾਂ ਨੂੰ ਪੰਜਾਬ ਅੰਦਰ ਲੋਕਾਂ ਦੇ ਰਾਜ ਦੀ ਸਰਕਾਰ ਮਿਲੀ ਹੈ। ਇਸ ਮੌਕੇ ਤੇ ਲਾਲ ਚੰਦ,ਗੁਰਸੇਵਕ ਸਿੰਘ, ਬਲੌਰ ਸਿੰਘ, ਬੂਟਾ ਸਿੰਘ,ਵਿਦਿਆ ਦੇਵੀ, ਗੁਲਜਾਰ ਰਾਮ ਆਦਿ ਨੂੰ ਮਕਾਨ ਉਸਾਰਨ ਲਈ ਚੈਕ ਵੰਡੇ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਰਪੰਚ ਭੂਰਾ ਸਿੰਘ, ਪਵਨ ਕੋਟਲੀ, ਅੰਗਰੇਜ ਮਿੱਤਲ, ਨਰੇਸ ਮਿੱਤਲ, ਨਰਪਰਿੰਦਰ ਸਿੰਘ ਬਿੱਟੂ ਖਿਆਲਾ ਤੇ ਹੋਰ ਆਗੂ ਹਾਜਰ ਸਨ

Post a Comment