ਸ੍ਰੀ ਮੁਕਤਸਰ ਸਾਹਿਬ, 16 ਜਨਵਰੀ : ( )ਸਰਕਾਰ ਵਲੋਂ ਕਰਵਾਈ ਜਾ ਰਹੀ ਛੇਵੀਂ ਕੌਮੀ ਆਰਥਿਕ ਗਣਨਾਂ ਨਗਰ ਕੌਂਸ਼ਲ ਦੇ ਪ੍ਰਧਾਨ ਸ: ਮਿੱਤ ਸਿੰਘ ਬਰਾੜ ਦੇ ਘਰ ਤੋਂ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਸ਼ੁਰੂ ਹੋ ਗਈ ਹੈ। ਮਾਣਯੋਗ ਡਿਪਟੀ ਕਮਿਸ਼ਨਰ‑ਕਮ‑ਜ਼ਿਲ੍ਹਾ ਜਨਗਣਨਾ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਦੇ ਨਿਰਦੇਸ਼ਾਂ ਤੇ ਸਹਾਇਕ ਕਮਿਸ਼ਨਰ ਸੈਨਸਜ਼ ਸ੍ਰੀ ਅਸੋਕ ਚਟਾਣੀ ਆਪਣੀ ਪੂਰੀ ਟੀਮ ਸਮੇਤ ਅੱਜ ਸ: ਬਰਾੜ ਦੇ ਘਰ ਗਏ ਅਤੇ ਉਨ੍ਹਾਂ ਦਾ ਫਾਰਮ ਭਰ ਕੇ ਜ਼ਿਲ੍ਹੇ ਵਿਚ ਇਸ ਮੁਹਿੰਮ ਦਾ ਰਸਮੀ ਉਦਘਾਟਨ ਕੀਤਾ ਗਿਆ।ਇਸ ਮੌਕੇ ਨਗਰ ਕੌਸ਼ਲ ਦੇ ਪ੍ਰਧਾਨ ਸ: ਮਿੱਤ ਸਿੰਘ ਬਰਾੜ ਨੇ ਕਿਹਾ ਕਿ ਇਸ ਤਰਾਂ ਦੇ ਸਰਵੇਖਣ ਨਾਲ ਸਰਕਾਰ ਲੋਕਾਂ ਦੀ ਭਲਾਈ ਲਈ ਉਚਿਤ ਨੀਤੀਆਂ ਬਣਾ ਸਕਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੁਹਿੰਮ ਦੌਰਾਨ ਉਨ੍ਹਾਂ ਦੇ ਘਰ ਜਾਂ ਵਪਾਰਕ ਅਦਾਰੇ ਤੇ ਆਉਣ ਵਾਲੇ ਗਿਣਤੀਕਾਰ ਨੂੰ ਸਹੀ ਅਤੇ ਸੱਚੀ ਸੂਚਨਾ ਦੇਣ ਤਾਂ ਜੋ ਸਰਕਾਰ ਇੰਨ੍ਹਾਂ ਸੂਚਨਾਵਾਂ ਦੇ ਅਧਾਰ ਤੇ ਯੋਗ ਆਰਥਿਕ ਨੀਤੀਆਂ ਤਿਆਰ ਕਰ ਸਕੇ। ਉਨ੍ਹਾਂ ਕਿਹਾ ਕਿ ਇਹ ਸਾਰੀ ਸੂਚਨਾ ਗੁਪਤ ਰੱਖੀ ਜਾਵੇਗੀ।ਇਸ ਮੌਕੇ ਸ੍ਰੀ ਅਸ਼ੋਕ ਚਟਾਨੀ ਨੇ ਦੱਸਿਆ ਕਿ ਦੇਸ ਦੀ ਤਰੱਕੀ ਅਤੇ ਸਫਲ ਯੋਜਨਾਵਾਂ ਉਲੀਕਣ ਲਈ ਛੇਵੀਂ ਕੌਮੀ ਆਰਥਿਕ ਗਣਨਾਂ ਦਾ ਕੰਮ ਜਿਲ੍ਹੇ ਵਿੱਚ 16 ਜਨਵਰੀ-2013 ਤੋਂ 16 ਫਰਵਰੀ-2013 ਤੱਕ ਕੀਤਾ ਜਾ ਰਿਹਾ ਹੈ। ਇਸ ਕੰਮ ਲਈ ਜਿਲ੍ਹੇ ਵਿੱਚ 257 ਸੁਪਰਵਾਈਜ਼ਰ ਅਤੇ 515 ਗਿਣਤੀਕਾਰਾਂ ਦੀ ਡਿਊਟੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾ ਦਿੱਤੀ ਗਈ ਹੈ। ਉਹਨਾਂ ਅੱਗੇ ਦੱਸਿਆਂ ਕਿ ਛੇਵੀਂ ਆਰਥਿਕ ਗਣਨਾਂ ਦਾ ਸ਼ਹਿਰੀ ਹਲਕੇ ਦਾ ਚਾਰਜ ਅਫਸਰ ਕਾਰਜ ਸਾਧਕ ਅਫਸਰ ਹੋਣਗੇ, ਜਦਕਿ ਪੇਂਡੂ ਇਲਾਕਿਆਂ ਦੇ ਚਾਰਜ ਅਫਸਰ ਤਹਿਸੀਲਦਾਰ ਨਿਯੁਕਤ ਕੀਤੇ ਗਏ ਹਨ। ਉਹਨਾਂ ਅੱਗੇ ਦੱਸਿਆਂ ਕਿ ਇਸ ਗਣਨਾਂ ਵਿੱਚ ਲੱਗੇ ਗਿਣਤੀਕਾਰ ਵਲੋਂ ਉਦਯੋਗਿਕ ਇਕਾਈਆਂ, ਟਰੇਡਾਂ ਅਤੇ ਵਪਾਰ ਨਾਲ ਸਬੰਧਿਤ ਸੂਚਨਾ ਘਰਾਂ, ਦੁਕਾਨਾਂ ਅਤੇ ਫੈਕਟਰੀਆਂ ਵਿੱਚ ਜਾ ਕੇ ਇਕੱਠੀ ਕੀਤੀ ਜਾਵੇਗੀ। ਉਹਨਾਂ ਦੱਸਿਆਂ ਕਿ ਆਰਥਿਕ ਗਣਨਾ ਦੇ ਕੰਮ ਵਿੱਚ ਲਗੇ ਅਮਲੇ ਦੇ ਕਰਮਚਾਰੀ ਜੇਕਰ ਉਹਨਾਂ ਪਾਸ ਕੋਈ ਸੂਚਨਾ ਆਰਥਿਕਤਾ ਨਾਲ ਸਬੰਧਿਤ ਲੈਣ ਨਹੀਂ ਆਉਂਦੇ ਤਾਂ ਉਹ ਇਸ ਸਬੰਧ ਵਿੱਚ ਸਬੰਧਿਤ ਉਪ ਮੰਡਲ ਮੈਜਿਸਟਰੇਟ, ਬੀ.ਡੀ.ਪੀ.ਓ ਜਾਂ ਡਿਪਟੀ ਕਮਿਸ਼ਨਰ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ।
ਸ੍ਰੀ ਮੁਕਤਸਰ ਸਾਹਿਬ ਨਗਰ ਕੌਸ਼ਲ ਦੇ ਪ੍ਰਧਾਨ ਸ: ਮਿੱਤ ਸਿੰਘ ਬਰਾੜ ਦੇ ਘਰ ਤੋਂ 6ਵੀਂ ਆਰਥਿਕ ਗਣਨਾ ਦੀ ਸ਼ੁਰੂਆਤ ਦਾ ਦ੍ਰਿਸ਼।


Post a Comment