ਮਾਨਵਤਾ ਹਿੱਤ ਸੰਜੀਵਨੀ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ

Sunday, January 13, 20130 comments


 ਕੋਟਕਪੂਰਾ/13 ਜਨਵਰੀ/ਜੇ.ਆਰ.ਅਸੋਕ/ ਸੰਜਵਨੀ ਐਜੂਕੇਸ਼ਨਲ ਅਤੇ ਪਬਲਿਕ ਵੈੱਲਫੇਅਰ ਐਸੋਸੀਏਸ਼ਨ (ਰਜਿ:) ਕੋਟਕਪੂਰਾ ਵੱਲੋਂ ਗਰੀਬ ਲੋਕਾਂ ਦੀ ਸਹਾਇਤਾ ਲਈ ਸੰਜੀਵਨੀ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ ਪ੍ਰੇਮ ਨਗਰ, ਗਲੀ ਬਾਵਾ ਮਾਡਲ ਸਕੂਲ ਵਿਖੇ ਮੁੱਖ ਮਹਿਮਾਨ ਚੀਫ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਇਹ ਡਿਸਪੈਂਸਰੀ ਮਾਸੂਮ ਬੱਚੇ ਹੁਸਨਪ੍ਰੀਤ ਦੀ ਯਾਦ ਨੂੰ ਸਮਰਪਿਤ ਖੋਲੀ  ਗਈ ਹੈ।  ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵੱਜੋਂ ਡਾ: ਮਨਜੀਤ ਸਿੰਘ ਢਿੱਲੋਂ ਐਮ.ਡੀ. ਬਾਬਾ ਫਰੀਦ ਨਰਸਿੰਗ ਕਾਲਜ ਉਚੇਚੇ ਤੌਰ ਤੇ ਪੁੱਜੇ । ਇਸ ਮੌਕੇ ਤੇ ਡਾ: ਅਜੇ ਕੁਮਾਰ ’ਸ਼ਕਤੀ’ ਅਤੇ ਡਾ: ਹਰਨਰਾਇਣ ਸਿੰਘ ਧੁੰਨਾ ਨੇ ਦੱਸਿਆ ਕਿ ਇਸ ਡਿਸਪੈਂਸਰੀ ਵਿਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਨਾ ਮਾਤਰ ਫੀਸ ਪ੍ਰਾਪਤ ਕਰਕੇ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਡਿਸਪੈਂਸਰੀ ਵਿਚ ਸਾਹ, ਮਲੇਰੀਆ, ਖੰਗ, ਰੇਸ਼ਾ, ਗਠੀਆ, ਰਸੌਲੀਆਂ, ਬੱਚੇਦਾਨੀ ਦੀਆਂ ਰਸੌਲੀਆ, ਸ਼ੂਗਰ ਆਦਿ ਬਿਮਾਰੀਆਂ ਦਾ ਇਲਾਜ ਡਾ: ਹਿਨਾ ਜਿੰਦਲ ਐਮ.ਡੀ. (ਈ.ਐਚ) ਦੁਆਰਾ ਤਸੱਲੀਬਖਸ਼ ਕੀਤਾ ਜਾਇਆ ਕਰੇਗਾ । ਇਸ ਮੌਕੇ ਹੋਰਾਂ ਤੋਂ ਇਲਾਵਾ ਸਰਵਸ਼੍ਰੀ ਪਰਮਜੀਤ ਕੌਰ ਢਿੱਲੋਂ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ, ਡਾ: ਪ੍ਰੀਤਮ ਸਿੰਘ ਛੋਕਰ, ਗੁਰਲਾਲ ਸਿੰਘ ਲਾਲੀ ਚੇਅਰਮੈਨ ਹਿਊਮਨ ਰਾਈਟ ਪੰਜਾਬ, ਰਾਜ ਕੁਮਾਰ ਜਿੰਦਲ, ਨਿਸ਼ਾਨ ਸਿੰਘ, ਬਲਜੀਤ ਸਿੰਘ ਚਹਿਲ, ਬਲ ਬਹਾਦਰ ਸਿੰਘ, ਡਾ: ਗਗਨ ਅਰੋੜਾ, ਰਵਿੰਦਰ ਕਪੂਰ ਠਰੋਮੀੂ ਮੀਤ ਪ੍ਰਧਾਨ ਪ੍ਰੈਸ ਟਰੱਸਟ ਰਜਿ:, ਡਾ: ਪ੍ਰਿੰਸੀ ਅਰੋੜਾ, ਦਵਿੰਦਰ ਕੁਮਾਰ, ਲਵਲੀ ਜਿੰਦਲ, ਹਰਿੰਦਰ ਸਿੰਘ ਆਹੂਜਾ ਪ੍ਰਧਾਨ,  ਜਿਲ੍ਹਾ ਜੋਇੰਟ ਸਕੱਤਰ ਤਰਸੇਮ ਚੋਪੜਾ, ਜਿਲ੍ਹਾ ਜੋਇੰਟ ਸਕੱਤਰ ਜੇ.ਆਰ.ਅਸ਼ੋਕ, ਅਸ਼ੋਕ ਗਰਗ, ਜਤਿੰਦਰ ਗਰਗ, ਪ੍ਰਵੀਨ ਗਰਗ ਆਦਿ ਹਾਜ਼ਰ ਸਨ । 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger