ਸੜਕ ’ਚ ਪਏ ਖੰਡਿਆਂ ਦਾ ਹੱਲ ਨਗਰ ਕੌਸ਼ਲ ਕੀ ਕਰ ਸਕਦੀ ਹੈ, ਇਹ ਤਾ ਖੁਦ ਬਿਮਾਰ,

Sunday, January 13, 20130 comments


ਕੋਟਕਪੂਰਾ/13 ਜਨਵਰੀ/ਜੇ.ਆਰ.ਅਸੋਕ/ਸਥਾਨਕ ਬੱਤੀਆਂ ਵਾਲਾ ਚੌਂਕ ਵਿਖੇ ਸੰਪਰਕ ਸੜਕ ਜੈਤੋ ਰੋਡ, ਮੁਕਤਸਰ ਰੋਡ, ਫਰੀਦਕੋਟ ਰੋਡ ਨੂੰ ਜਾਂਦੀਆਂ ਮੁੱਖ ਸੜਕਾਂ ਉਪਰ ਡੂੰਘੇ ਖੱਡੇ ਪਏ ਹੋਏ ਹਨ ਅਤੇ ਇਸ ਸੜਕ ਤੇ ਲੰਘਦੇ ਵਹੀਕਲਾਂ ਨਾਲ ਪੱਥਰ ਟਕਰਾ ਕੇ ਆਉਂਦੇ ਜਾਂਦੇ  ਰਾਹਗੀਰਾਂ ਦੇ ਅਕਸਰ ਹੀ ਵੱਜਦੇ ਰਹਿੰਦੇ ਹਨ।  ਜਿਸ ਨਾਲ ਕਈ ਵਾਰੀ ਲੋਕ ਜ਼ਖਮੀ ਵੀ ਹੋ ਜਾਂਦੇ ਹਨ । ਬਰਸ਼ਾਤ ਦਿਨਾ ਵਿੱਚ ਭਾਰੀ ਅਤੇ ਲਾਈਟ ਵਹੀਕਲ ਡੂੰਘੇ ਖੱਡਿਆ ਵਿੱਚ ਦੀ ਲੰਘਣ ਨਾਲ ਕੀਮਤੀ ਮਸ਼ੀਨਰੀ ਦਾ ਨੁਕਸਾਨ ਅਤੇ  ਰਾਹਗੀਰਾਂ ਦੇ ਕੀਮਤੀ ਕੱਪੜਿਆ ਤੇ ਸਿੱਟੇ ਪੈਣ ਖਰਾਬ ਹੋ ਜਾਦੇ ਹਨ।  ਜਿਕਰਯੋਗ ਹੈ ਕਿ ਸਥਾਨਕ ਨਗਰ ਕੌਸਲ ਖੁਦ ਬਿਮਾਰ ਹੋਣ ਤੇ ਲੋਕਾ ਦਾ ਭਲਾ ਕੀ ਕਰੇਗੀ , ਜੋ ਕਰਮਚਾਰੀਆ ਤਨਖਾਹ ਤਾ ਕੀ ਦੇਣੀ ਸੀ ,ਕਰਮਚਾਰੀਆ ਰਿਟਾਇਰ ਮੈਂਟ ਦੇ ਕਿਨਾਰੇ ਹੋਣ ਤਕ ਪ੍ਰੋਗਟਿਡ ਫੰਡ ਅਜਿਹੇ ਤਕ ਜਮ੍ਹਾਂ ਨਹੀ ਕਰਵਾਇਆ। ਤਾ ਫਿਰ ਨਗਰ ਕੌਸਲ ਤੋ ਖਸਤਾ ਹਾਲਤ ਸੜਕਾ ਅਤੇ ਗਲੀ ਮਹੱਲੇ ਵਿੱਚੋ ਨਿਕਲਣ ਵਾਲਾ ਡਿਸਪੋਜਲ ਪਾਣੀ ਦੀ ਨਿਕਾਸੀ  ਦਾ ਹੱਲ ਨਹੀ ਕਰ ਸਕੀ ,ਫਿਰ   ਲੋਕਾਂ ੇ ਨਗਰ ਕੌਂਸਲ ਕੋਟਕਪੂਰਾ ਤੋ ਕੀ ਮੰਗ ਕਰ ਸਕਦਾ ਹਨ। ਲੋਕਾ ਨੇ  ਜ਼ਿਲ੍ਹਾ ਪ੍ਰਸ਼ਾਸਨ ਚੇਹਤਾ ਧਿਆਨ ਦੇ ਕੇ ਡੂੰਘਿਆਂ ਖੱਡਿਆਂ ਨੂੰ ਜਲਦੀ ਭਰਿਆ ਜਾਵੇ ਤਾਂ ਕਿ ਅਣ-ਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ । 

                           
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger