ਇਨਕਲਾਬੀ ਪਰਿਵਰਤਨ ਰੈਲੀ ਸਬੰਧੀ ਕੀਤੀਆਂ ਨੁੱਕੜ ਬੈਠਕਾਂ

Monday, January 28, 20130 comments

ਭੀਖੀ,28 ਜਨਵਰੀ( ਬਹਾਦਰ ਖਾਨ )-ਸੀਪੀਆਈ (ਐਮਐਲ) ਲਿਬਰੇਸ਼ਨ ਦੇ ਪਹਿਲੇ ਸੂਬਾ ਡੈਲੀਗੇਟ ਇਜਲਾਸ ਮੌਕੇ 30 ਜਨਵਰੀ ਨੂੰ ਮਾਨਸਾ ਵਿਖੇ ਕੀਤੀ ਜਾ ਰਹੀ ਇਨਕਲਾਬੀ ਪਰਿਵਰਤਨ ਰੈਲੀ ਦੀ ਸਫਲਤਾ ਲਈ ਭੀਖੀ ਬਲਾਕ ਦੇ ਪਿੰਡ ਮੋਹਰ ਸਿੰਘ ਵਾਲਾ,ਬੀਰ ਖੁਰਦ,ਢੈਪਈ,ਹੀਰੋ ਕਲਾਂ,ਖੀਵਾਂ ਕਲਾਂ,ਗੁਰਥੜੀ,ਮੱਤੀ,ਮਾਖਾ ਚਹਿਲਾਂ,ਅਤਲਾ ਕਲਾਂ,ਬੁਰਜ ਝੱਬਰ,ਅਕਲੀਆਂ ਆਦਿ ਪਿੰਡਾ ਅੰਦਰ ਨੁੱਕੜ ਮੀਟਿੰਗਾਂ  ਕੀਤੀਆਂ ਗਈਆਂ।ਇੰਨਾ ਰੈਲੀਆਂ ਨੂੰ ਸੰਬੋਧਨ ਕਰਦਿਆ ਪਾਰਟੀ ਦੇ ਜਿਲਾ ਆਗੂ ਅਮਰੀਕ ਸਿੰਘ ਸਮਾਓ ਨੇ ਕਿਹਾ ਕਿ ਭ੍ਰਿਸ਼ਟਾਚਾਰ,ਕਾਰਪੋਰੇਟ ਲੁੱਟ,ਮਹਿੰਗਾਈ,ਵੱਧ ਰਹੀ ਬੇਰੁਜਗਾਰੀ,ਨਿੱਜੀਕਰਨ,ਗੁੰਡਾਗਰਦੀ ਅਤੇ ਕਿਰਤ ਦੀ ਲੁੱਟ ਖਿਲਾਫ ਚਲ ਰਹੇ ਘੋਲਾਂ ਨੂੰ ਇਨਕਲਾਬੀ ਰਾਜਸੀ ਸੰਗਰਾਮ ਵਿੱਚ ਤਬਦੀਲ ਕਰਨ ਲਈ 30 ਜਨਵਰੀ ਨੂੰ ਮਾਨਸਾ ਵਿਖੇ ਇਨਕਲਾਬੀ ਪਰਿਵਰਤਨ ਰੈਲੀ ਕੀਤੀ ਜਾ ਰਹੀ ਹੈ।ਉਂਨਾ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਆਪਣੇ ਚੋਣ ਵਾਅਦਿਆਂ ਤੋ ਭੱਜ ਕੇ ਲੋਕ ਵਿਰੋਧੀ ਭੂਮਿਕਾ ਅਦਾ ਕਰ ਰਹੀਆ ਹਨ।ਉਂਨਾ ਮਨਰੇਗਾ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਦੀ ਮੰਗ ਵੀ ਕੀਤੀ।ਇਸ ਮੌਕੇ ਗੁਰਜੰਟ ਮਾਖਾ,ਬੱਲਮ ਢੈਪਈ,ਭੋਲਾ ਸਿੰਘ ਝੱਬਰ,ਗੁਰਜੰਟ ਢੈਪਈ,ਜੋਗਾ ਸਿੰਘ ਉ¤ਭਾ ਵੀ ਹਾਜਰ ਸਨ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger