ਭੀਖੀ,28 ਜਨਵਰੀ( ਬਹਾਦਰ ਖਾਨ )- ਸਥਾਨਕ ਨਵਯੁੱਗ ਸਾਹਿਤ ਕਲਾ ਮੰਚ ਦੇ ਉ¤ਦਮ ਸਦਕਾ ਸਥਾਪਿਤ ਸ਼ਹੀਦ ਭਗਤ ਸਿੰਘ ਯਾਦਗਾਰੀ ਮਿਊਂਸਪਲ ਲਾਇਬਰੇਰੀ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਡੀਆ ਸੈ¤ਲ ਦੇ ਵਾਈਸ ਚੇਅਰਮੈਨ ਸ਼੍ਰੀ ਰਾਮਪਾਲ ਢੈਪਈ ਦਾ ਮੰਚ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਸ੍ਰੀ ਢੈਪਈ ਨੇ ਕਿਹਾ ਕਿ ਸਾਹਿਤ ਕਲਾ ਮੰਚ ਵੱਲੋ ਕੀਤਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਂਨਾ ਕਿਹਾ ਕਿ ਇਹ ਲਾਇਬਰੇਰੀ ਨੌਜਵਾਨ ਵਰਗ ਨੂੰ ਚੰਗੀ ਸੇਧ ਦੇਵੇਗੀ ਅਤੇ ਬੱਚੇ ਵੀ ਬਾਲ ਸਾਹਿਤ ਪੜ•ਕੇ ਚੰਗੇ ਲੇਖਕਾਂ ਦੀਆਂ ਵਧੀਆ ਰਚਨਾਵਾਂ ਤੋਂ ਉਸਾਰੂ ਸੋਚ ਦੇ ਧਾਰਨੀ ਬਨਣਗੇ। ਉਹਨਾਂ ਲਾਇਬਰੇਰੀ ਦੇ ਵਿਕਾਸ ਕਾਰਜਾਂ ਲਈ 51 ਹਜ਼ਾਰ ਰੁਪਏ ਕੇਂਦਰ ਸਰਕਾਰ ਤੋਂ ਵਿੱਤੀ ਸਹਾਇਤਾ ਦਿਵਾਏ ਜਾਣ ਦਾ ਭਰੋਸਾ ਦਿਵਾਇਆ।ਕਲਾ ਮੰਚ ਵੱਲੋਂ ਸ਼੍ਰੀ ਢੈਪਈ ਨੂੰ ਸਾਹਿਤਕ ਪੁਸਤਕਾਂ ਦਾ ਸੈਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਮਨੋਜ ਸਿੰਗਲਾ ਕੌਂਸਲਰ,ਸ਼ਾਇਰ ਸਤਪਾਲ ਭੀਖੀ, ਵਿਨੋਦ ਕੁਮਾਰ ਸਿੰਗਲਾ ਕੌਂਸਲਰ, ਰਾਜਿੰਦਰ ਜਾਫ਼ਰੀ, ਗੁਰਨਾਮ ਭੀਖੀ, ਬਲਵਿੰਦਰ ਸਿੰਘ ਕੌਂਸਲਰ, ਸਰਦੂਲ ਸਿੰਘ ਲਹੌਰੀਆ, ਕਾ. ਧਰਮਪਾਲ ਨੀਟਾ, ਦਰਸ਼ਨ ਟੇਲਰ, ਰਾਮ ਸਿੰਘ, ਗੁਰਿੰਦਰ ਔਲਖ ਆਦਿ ਵੀ ਹਾਜ਼ਰ ਸਨ।
Post a Comment