ਮੂਰਤੀ ਸਥਾਪਨਾ ਸਮਾਰੋਹ ਧੂਮਧਾਮ ਨਾਲ ਆਯੋਜਿਤ

Monday, January 28, 20130 comments

ਭੀਖੀ,28 ਜਨਵਰੀ( ਬਹਾਦਰ ਖਾਨ)-ਜੈ ਬਾਬਾ ਰਾਮਦੇਵ ਵੈਲਫੇਅਰ ਅਤੇ ਸਪੋਰਟਸ ਕਲੱਬ ਰਾਮਗੜ• ਬਸਤੀ ਭੀਖੀ ਵੱਲੋ ਭਗਵਾਨ ਵਿਸ਼ਨੂੰ ਦੇ ਅਵਤਾਰ ਬਾਬਾ ਰਾਮਦੇਵ ਜੀ ਦਾ ਮੂਰਤੀ ਸਥਾਪਨਾ ਸਮਾਰੋਹ ਬੜੀ ਸ਼ਰਧਾ ਤੇ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ।ਇਸ ਮੌਕੇ ਬਾਬਾ ਰਾਮ ਦੇਵ ਜੀ ਦੀ ਮੂਰਤੀ ਸਥਾਪਨਾ ਦੀ ਰਸਮ ਨਵਲ ਕਿਸ਼ੋਰ ਨੈਨੀਵਾਲ ਡੀਡੀਪੀਓ ਮੁਕਤਸਰ ਨੇ ਆਪਣੇ ਪਰਿਵਾਰ ਸਹਿਤ ਪੁਰਨ ਵੈਦਿਕਮੰਤਰ ਉਚਾਰਨ ਦੇ ਨਾਲ ਸੰਪਨ ਕਰਵਾਈ।ਰਾਤ ਨੂੰ ਹੋਏ ਵਿਸ਼ਾਲ ਜਾਗਰਨ ਵਿੱਚ ਮੁੱਖ ਮਹਿਮਾਨ ਵੱਜੋਂ ਜਿਲਾ ਯੋਜਨਾ ਬੋਰਡ ਦੇ ਚੈਅਰਮੈਨ ਮੰਗਤ ਰਾਏ ਬਾਂਸਲ ਨੇ ਸ਼ਿਰਕਤ ਕੀਤੀ।ਉਂਨਾ ਆਪਣੇ ਵੱਲੋ ਕਲੱਬ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।ਕਲੱਬ ਵੱਲੋਂ ਸ੍ਰੀ ਬਾਂਸਲ ਨੂੰ ਸਿਰੋਪਾਓ ਤੇ ਸਨਮਾਨ ਚਿੰਨ• ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਜਾਗਰਣ ਦੌਰਾਨ ਪ੍ਰਸਿੱਧ ਭਜਨ ਗਾਇਕ ਹਰਜੀਤ ਕਾਮਰਾ ਪਦਮਪੁਰ ਵਾਲਿਆਂ ਨੇ ਆਪਣੀ ਮਧੁਰ ਆਵਾਜ ਰਾਹੀਂ ਭਜਨ ਸੁਣਾ ਕੇ ਸ਼ਰਧਾਲੂਆ ਨੂੰ ਝੂਮਣ ਲਾ ਦਿੱਤਾ।ਇਸ ਤੋਂ ਇਲਾਵਾ ਰਸ਼ਿਮ ਅਰੌੜਾ ਅਤੇ ਮਿਨਾਕਸ਼ੀ ਭਾਰਦਵਾਜ ਗੰਗਾਨਗਰ ਵਾਲਿਆਂ ਨੇ ਵੀ ਬਾਬਾ ਰਾਮਦੇਵ ਜੀ ਦਾ ਗੁਣਗਾਨ ਕੀਤਾ।ਇਸ ਤੋਂ ਇਲਾਵਾ ਭੰਡਾਰਾ ਵੀ ਅਤੁੱਟ ਵਰਤਾਇਆ ਗਿਆ।ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਹਿਲ, ਟਰੱਕ ਯੂਨੀਅਨ ਦੇ ਪ੍ਰਧਾਨ ਅਜੇਪਾਲ ਸਿੰਘ ਮਾਨ,ਹਰਬੰਸ ਬਾਂਸਲ,ਗੁਰਜੀਤ ਸਿੰਘ ਬਬਰੇ ਕਾ,ਵਿੱਕੀ ਮਹਿਤਾ,ਲੱਕੀ ਅਲੀਸ਼ੇਰ,ਡਾ. ਮਨਪ੍ਰੀਤ ਸ਼ਾਹ,ਰਾਕੇਸ਼ ਬੋਬੀ,ਵਿਨੋਦ ਸਿੰਗਲਾ,ਕੁਲਸ਼ੇਰ ਸਿੰਘ ਰੂਬਲ,ਨਰੇਸ਼ ਚਪਟਾ ਸਤਪਾਲ ਸਾਮਰੀਆਂ,ਚਿੰਕੂ ਸਿੰਗਲਾ,ਸੁਰੇਸ਼ ਕੁਮਾਰ ਬਿੰਦਲ,ਦਿਆਨੰਦ,ਰਾਵਿੰਦਰ ਸਾਮਰੀਆ,ਹਰਬੰਸ ਖੰਨਾ,ਸੀਸ਼ਪਾਲ ਬਿੰਦਲ,ਗੋਗੀ ਬਿੰਦਲ,ਅਮਨਦੀਪ ਬਿੰਦਲ ਵੀ ਹਾਜਰ ਸਨ।  

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger