ਰਾਊਵਾਲ ਫੁੱਟਵਾਲ ਟੂਰਨਾਮੈਂਟ ਤਲਵੰਡੀ ਮੱਲੀਆ ਨੇ ਆਪਣੇ ਲੇਖੇ ਲਿਖਵਾਇਆਂ ਖੇਡਾ ਹੀ ਬੱਚਿਆ ਨੂੰ ਨਸ਼ਿਆ ਤੋਂ ਦੂਰ ਰੱਖਦੀਆ ਹਨ-ਬਾਬਾ ਕਮਲਜੀਤ ਸਿੰਘ
Sunday, January 27, 20130 comments
ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ)ਇੱਥੋ ਲਾਗਲੇ ਪਿੰਡ ਰਾਉੂਵਾਲ ਵਿਖੇ ਨਗਰ ਵਾਸੀਆ,ਨਗਰ ਪੰਚਾਇਤ,ਨੌਜਵਾਨਾ ਵੱਲੋਂ ਸੰਤ ਬਾਬਾ ਵਿਸਾਖਾ ਸਿੰਘ ਦੀ ਯਾਦ ਵਿੱਚ ਪਹਿਲਾ ਸ਼ਾਨਦਾਰ ਫੁਟਵਾਲ ਟੂਰਨਾਮੈਟ ਕਰਵਾਇਆਂ ਗਿਆ ਹੈ ।ਜਿਸ ਦਾ ਅਗਾਜ ਪ੍ਰਿਸੀਪਲ ਰਛਪਾਲ ਸਿੰਘ ਬਰਸਾਲ ਨੇ ਆਪਣੇ ਕਰ ਕਮਲਾ ਨਾਲ ਕੀਤਾ ਸੀ ।ਇਸ ਖੇਡ ਮੇਲੇ ਵਿੱਚ ਤਕਰੀਬਨ 32ਟੀਮਾ ਨੇ ਆਪਣੀ ਖੇਡ ਦੇ ਜੌਹਰ ਵਿਖਾਏ ਪਰ ਆਖਰੀ ਫਾਈਨਲ ਮੈਚ ਵਿੱਚ ਤਲਵੰਡੀ ਮੱਲੀਆ ਤੇ ਗਾਲਿਬ ਰਣ ਸਿੰਘ ਵਾਲੀ ਦੀ ਟੀਮ ਪਹੁੰਚੀ ਇਸ ਮੈਚ ਵਿੱਚ ਤਲਵੰਡੀ ਮੱਲੀਆ ਦੀ ਟੀਮ ਨੇ ਸ਼ਾਨਦਾਰ ਖੇਡ ਕਰਦੇ ਹੋਏ ਪਹਿਲਾ ਇਨਾਮ ਆਪਣੀ ਝੋਲੀ ਪਵਾਇਆ ।ਇਸ ਜੇੈਤੂ ਟੀਮ ਨੂੰ ਇਨਾਮ ਤਕਸੀਮ ਕਰਨ ਲਈ ਬਾਬਾ ਕਮਲਜੀਤ ਸਿੰਘ ਗਗੜੇ ਵਾਲੇ ਵਿਸ਼ੇਸ ਤੌਰ ਤੇ ਪਹੁੰਚੇ।ਇਸ ਖੇਡ ਮੇਲੇ ਵਿੱਚ ਨਾਨਕਸਰ ਗੱਤਕਾ ਪਾਰਟੀ ਨੇ ਆਪਣੇ ਕਲਾ ਦੇ ਜੋਹਰ ਵਿਖਾਏ,ਇੱਕਤਰ ਹੋਏ ਖੇਡ ਪ੍ਰੇਮੀਆਂ ਦੇ ਲਈ ਮਨੋਰੰਜਣ ਲਈ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ।ਇਸ ਖੇਡ ਮੇਲੇ ਦੀਆ ਹੋਰ ਸਰਗਰਮੀਆਂ ਵਾਰੇ ਜਾਣਕਾਰੀ ਦਿੰਦੇ ਹੋਏ ਕਮੇਟੀਆ ਮੈਬਰਾਂ ਦੱਸਿਆਂ ਕਿ ਸਿੰਗਲਾ ਪਰਿਵਾਰ ਤੇ ਪਟਵਾਰੀ ਚਮਕੌਰ ਸਿੰਘ ਵੱਲੋਂ ਨਿਰੰਤਰ ਲੰਗਰ ਦੀ ਸੇਵਾ ਚਲਾਈ ਗਈ । ਦੁੱਖ ਦੀ ਗੱਲ ਸ਼ਾਝੀ ਕਰਦੇ ਹੋਏ ਕਿਹਾ ਕਿ ਇੰਨਾ ਫੁਟਵਾਲ ਮੈਚਾ ਦੌਰਾਨ ਖਿਡਾਰੀ ਜੁਗਰਾਜ ਸਿੰਘ ਕੋਕਰੀ ਦੀ ਲੱਤ ਟੁਟਣ ਤੇ ਪਿੰਡ ਵਾਸੀਆ ਵੱਲੋਂ ਉਸ ਨੂੰ ਲਗਭਗ ਪੰਚੀ-ਤੀਹ ਹਜਾਰ ਦੀ ਮਦਦ ਦਿੱਤੀ ਗਈ ।ਇਸ ਸਮੇ ਇਹਨਾ ਦੇ ਨਾਲ ਸਟੇਜ ਸੈਕਟਰੀ ਗੁਰਮਿੰਦਰ ਸਿੰਘ, ਜਗਦੀਪ ਸਿੰਘ ਦਿਉਲ,ਸਰਬਜੀਤ ਸਿੰਘ ,ਭਿੰਦਾ ਦਿਉਲ,ਮਿੰਟੂ ਗਰੇਵਾਲ,ਹੈਪੀ ਭੰਦੋਲ,ਗੱਗੀ ਹੀਰੋ,ਨਿਰਮਲ ਸਿੰਘ ਦਿਉ,ਸ਼ੇਰਾ ਭੰਦੋਲ,ਕਾਕਾ ਦਿਉ ,ਪਿੰਦੀ ਭੰਦੋਲ,ਨਛੱਤਰ ਸਿੰਘ ਗਰੇਵਾਲ,ਇੰਦਰਜੀਤ ਸਿੰਘ ਘੋਨਾ,ਸੁੱਖਾ ਗਰੇਵਾਲ,ਮਾ ਅਵਤਾਰ ਸਿੰਘ,ਪ੍ਰਿਸੀਪਲ ਰਛਪਾਲ ਸਿੰਘ,ਮਾ ਕ੍ਰਿਸਨ ਸਿੰਘ,ਸਾਬਕਾ ਚੇਅਰਮੈਨ ਕਸਮੀਰ ਸਿੰਘ,ਮਾ ਜਸਵੀਰ ਸਿੰਘ,ਸਾਬਕਾ ਸਰਪੰਚ ਗੁਰਬਖਸ ਸਿੰਘ,ਗੁਰਮੇਲ ਸਿੰਘ ਗੇਲੀ,ਸਾਬਕਾ ਸਰਪੰਚ ਦਰਸ਼ਨ ਸਿੰਘ,ਸਰਪੰਚ ਸੁਖਮਿੰਦਰ ਸਿੰਘ,ਗੁਰਮੇਲ ਸਿੰਘ ਨਿਊਜੀਲੈਂਡ,ਸਾਬਕਾ ਖਿਡਾਰੀ ਨਛੱਤਰ ਸਿੰਘ,ਟੋਨਾ ਗਰੇਵਾਲ,ਦਰਸ਼ਨ ਸਿੰਘ ਹੀਰੋ,ਹਰਨੇਕ ਸਿੰਘ ਪੁਲਸੀਆ,ਰੇਸ਼ਮ ਸਿੰਘ,ਹਿੰਮਤ ਸਿੰਘ,ਸਕੂਲ ਸਟਾਫ ਹਾਜਰ ਸਨ ।ਇਸ ਸਮੇ ਬਾਬਾ ਕਮਲਜੀਤ ਸਿੰਘ ਨੇ ਪੱਤਰਕਾਰਾ ਤੇ ਖੇਡ ਪ੍ਰੇਮੀਆ ਨੂੰ ਸਬੋਧੰਤ ਕਰਦੇ ਹੋਏ ਕਿਹਾ ਕਿ ਖੇਡ ਮੇਲੇ ਹੀ ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆ ਵਰਗੀ ਭੈੜੀ ਦਲਦਲ ਤੋਂ ਬਚਾ ਸਕਦੇ ਹਨ ।ਇਸ ਖੇਡ ਮੇਲੇ ਦੌਰਾਨ ਪਿੰਡ ਰਾਊਵਾਲ ਦੇ ਖਿਡਾਰੀ ਰਿੰਕੀ ਗਰੇਵਾਲ ਨੇ ਆਪਣੇ ਜੋੌਹਰ ਵਿਖਾਏ ।ਇਸ ਸਮੇਂ ਪੱਤਰਕਾਰ ਪਰਮਜੀਤ ਸਿੰਘ ਗਰੇਵਾਲ ਨੂੰ ਵਿਸ਼ੇਸ ਤੌਰ ਤੇ ਸਨਮਨਿਆਂ ਗਿਆਂ ।


Post a Comment