ਸਰਦੂਲਗੜ੍ਹ (ਸੁਰਜੀਤ ਸਿੰਘ ਮੋਗਾ)-ਪੰਜ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਤੇ ਤਹਿਤ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪਿੰਡ ਦਾਨੇਵਾਲਾ,ਕੋਰਵਾਲਾ,ਚਹਿਲਾਵਾਲੀ ਖਿਆਲੀ ਦੇ ਮਨਰੇਗਾ ਸਕੀਮ ਤਹਿਤ ਕੰਮ ਕਰ ਰਹੇ ਮਜ਼ਦੂਰ ਮਰਦ-ਔਰਤਾਂ ਦੀਆਂ ਰੈਲੀਆਂ ਕੀਤੀਆ ਗਈਆਂ।ਇਸ ਨੂੰ ਸੰਬੋਦਨ ਕਰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਦੇ ਜ਼੍ਹਿਲਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਤੇ ਤਹਿ: ਪ੍ਰਧਾਨ ਦਰਸ਼ਨ ਸਿੰਘ ਦਾਨੇਵਾਲਾ ਨੇ ਕਿਹਾ ਕੀ ਜੋ ਬੇਜਮੀਨੇ,ਦਲਿਤ ਮਜ਼ਦੂਰ ਭਾਈਚਾਰੇ ਦੇ ਸਮੁੱਚੇ ਲੋਕਾਂ ਦੇ ਬਜ਼ਿਲੀ ਦੇ ਬਿਲ ਬਿਨ੍ਹਾਂ ਸ਼ਰਤ ਮਾਫ਼ ਕੀਤੇ ਜਾਣਗੇ ਅਤੇ ਹੱਦ ਤੋਂ ਜਾਅਦਾ ਵੱਧ ਰਹੀ ਮਹਿੰਗਾਈ ਤੇ ਨੱਥ ਪਾਈ ਜਾਵੇ ਅਤੇ ਜਨਤਕ ਵੰਡ ਪ੍ਰਣਾਲੀ ਰਾਹੀਂ ਰਾਸ਼ਣ ਡੀਪੂਆਂ ਤੋ ਨਿੱਤ ਵਰਤੋਂ ਦਿਆਂ ਵਸਤਾਂ ਅੱਧੀ ਕੀਮਤ ਮੁਹੱਈਆ ਕਰਵਾਈਆਂ ਜਾਣ ਅਤੇ ਪੇਂਡੂ ਰੋਜ਼ਗਾਰ ਗਰੰਟੀ ਤੇ ਤਹਿਤ ਪੂਰੇ ਸਾਲ ਰੁਜ਼ਗਾਰ ਦੀ ਗਰੰਟੀ ਦਿੱਤੀ ਜਾਵੇ ਅਤੇ ਦਿਹਾੜੀ ਘੱਟੋ- ਘੱਟੋ 300 ਰੁਪਏ ਕੀਤੀ ਜਾਵੇ ਭਿਆਨਕ ਬੀਮਾਰੀਆਂ ਚ’ ਜਕੜੇ ਦਲਿਤ ਦੇ ਮੁਫ਼ਤ ਇਲਾਜ ਦੀ ਗਰੰਟੀ ਕੀਤੀ ਜਾਵੇ।ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਨਾਲ ਮਰ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਘੱਟੋ- ਘੱਟੋ 5-5 ਲੱਖ ਰੁਪਈਆ ਮੁਆਵਜ਼ਾ ਦਿੱਤਾ ਜਾਵੇ ਚੋਣ ਵਾਦਿਆਂ ਮੁਤਾਬਿਕ 10-10 ਮਰਲੇ ਦੇ ਪਲਾਟ ਤੇ ਘਰ ਬਣਾਉਣ ਲਈ 1 ਲੱਖ ਰੁਪਈਆ ਦਿੱਤਾ ਜਾਵੇ।ਉਹਨਾਂ ਕਿਹਾ ਕੇ ਬੁਢਾਪਾ ਪੈਨਸ਼ਨਾ ਅਤੇ ਸ਼ਗਨ ਸਕੀਮਾਂ ਤੁਰੰਤ ਜਾਰੀ ਕੀਤੀਆਂ ਜਾਣ।ਇਸ ਮੋਕੇ ਉਹਨਾਂ ਨਾਲ ਰੁਲਦੂ ਸਿੰਘ ਚਹਿਲਾਵਾਲੀ,ਗੁਰਦੇਵ ਸਿੰਘ ਕੋਰਵਾਲਾ ਅਤੇ ਭਾਨਾ ਸਿੰਘ ਚਹਿਲਾਵਾਲੀ ਆਦਿ ਮੌਜੂਦ ਸਨ।
Post a Comment